Toshiba ਨੇ ਲੈਪਟਾਪ ਬਾਜ਼ਾਰ ਨੂੰ ਕਿਹਾ ਅਲਵਿਦਾ, ਹੁਣ ਨਹੀਂ ਹੋਵੇਗਾ ਨਵਾਂ ਪ੍ਰੋਡਕਸ਼ਨ

Friday, Aug 07, 2020 - 05:30 PM (IST)

Toshiba ਨੇ ਲੈਪਟਾਪ ਬਾਜ਼ਾਰ ਨੂੰ ਕਿਹਾ ਅਲਵਿਦਾ, ਹੁਣ ਨਹੀਂ ਹੋਵੇਗਾ ਨਵਾਂ ਪ੍ਰੋਡਕਸ਼ਨ

ਗੈਜੇਟ ਡੈਸਕ– ਜਪਾਨੀ ਕੰਪਨੀ ਤੋਸ਼ੀਬਾ ਨੇ ਲੈਪਟਾਪ ਬਾਜ਼ਾਰ ਨੂੰ ਅਲਵਿਦਾ ਕਹਿ ਦਿੱਤਾ ਹੈ। ਤੋਸ਼ੀਬਾ ਹੁਣ ਬਾਜ਼ਾਰ ’ਚ ਆਪਣਾ ਕੋਈ ਨਵਾਂ ਲੈਪਟਾਪ ਜਾਂ ਨੋਟਬੁੱਕ ਲਾਂਚ ਨਹੀਂ ਕਰੇਗੀ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਤੋਸ਼ੀਬਾ ਦਾ ਲੈਪਟਾਪ ਨਹੀਂ ਮਿਲੇਗਾ। 

ਤੋਸ਼ੀਬਾ ਨੇ ਆਪਣਾ ਲੈਪਟਾਪ ਕਾਰੋਬਾਰ ‘ਸ਼ਾਰਪ’ ਨੂੰ ਸੌਂਪ ਦਿੱਤਾ ਹੈ। ਦੱਸ ਦੇਈਏ ਕਿ ਸਾਲ 2018 ’ਚ ਤੋਸ਼ੀਬਾ ਨੇ ਆਪਣੇ 80.1 ਸ਼ੇਅਰ ਨੂੰ ਸ਼ਾਰਪ ਨੂੰ ਵੇਚ ਦਿੱਤਾ ਸੀ। ਇਸ ਡੀਲ ਤੋਂ ਬਾਅਦ ਤੋਸ਼ੀਬਾ ਕਲਾਇੰਟ ਸਲਿਊਸ਼ੰਸ ਨੂੰ ਫਿਲਹਾਲ Dynabook ਨਾਂ ਨਾਲ ਜਾਣਿਆ ਜਾ ਰਿਹਾ ਹੈ। 

ਤੋਸ਼ੀਬਾ ਨੇ ਸਾਲ 1985 ’ਚ ਲੈਪਟਾਪ ਬਾਜ਼ਾਰ ’ਚ ਐਂਟਰੀ ਕੀਤੀ ਸੀ ਅਤੇ ਆਈ.ਬੀ.ਐੱਮ. ਦੀ ਥਿੰਕਪੈਡ ਸੀਰੀਜ਼ ਨੂੰ ਟੱਕਰ ਦੇਣ ਲਈ ਸੈਟੇਲਾਈਟ ਰੇਂਜ ਪੇਸ਼ ਕੀਤੀ ਸੀ। ਸਾਲ 2015 ’ਚ ਕੰਪਨੀ ਨੇ ਲੈਪਟਾਪ ਪ੍ਰੋਡਕਸ਼ਨ ਲਈ ਆੂਟਸੋਰਸ ਕੀਤਾ ਸੀ। ਲੇਨੋਵੋ, ਐੱਚ.ਪੀ. ਅਤੇ ਡੈੱਲ ਦੀ ਐਂਟਰੀ ਨੇ ਤੋਸ਼ੀਬਾ ਨੂੰ ਬਾਜ਼ਾਰ ਤੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ, ਜਦਕਿ ਇਕ ਦੌਰ ਅਜਿਹਾ ਸੀ ਜਦੋਂ ਲੈਪਟਾਪ ਅਤੇ ਨੋਟਬੁੱਕ ਬਾਜ਼ਾਰ ’ਚ ਤੋਸ਼ੀਬਾ ਦੀ ਧਾਕ ਸੀ। ਦੱਸ ਦੇਈਏ ਕਿ ਤੋਸ਼ੀਬਾ ਨੇ ਹਾਲ ਹੀ ’ਚ ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸੈਂਟਰ ਸਥਾਪਤ ਕਰਨ ਅਤੇ ਆਰ ਐਂਡ ਡੀ ਸੈਂਟਰ ਦੇ ਪੂਰਨ ਨਿਰਮਾਣ ਲਈ 321 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦਾ ਆਰ ਐਂਡ ਡੀ ਸੈਂਟਰ ਟੋਕੀਓ ’ਚ ਹੈ ਜੋ ਕਿ 2023 ਤਕ ਸ਼ੁਰੂ ਹੋ ਜਾਵੇਗਾ। ਇਸ ਵਿਚ ਕਰੀਬ 3,000 ਲੋਕ ਏ.ਆਈ. ’ਤੇ ਕੰਮ ਕਰਨਗੇ। 


author

Rakesh

Content Editor

Related News