ਗੁਜਰਾਤ ''ਚ ਨਵਿਆਉਣਯੋਗ ਊਰਜਾ, ਬਿਜਲੀ ਵੰਡ ''ਚ 47,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਟੋਰੈਂਟ ਪਾਵਰ

Thursday, Jan 04, 2024 - 03:04 PM (IST)

ਗੁਜਰਾਤ ''ਚ ਨਵਿਆਉਣਯੋਗ ਊਰਜਾ, ਬਿਜਲੀ ਵੰਡ ''ਚ 47,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਟੋਰੈਂਟ ਪਾਵਰ

ਨਵੀਂ ਦਿੱਲੀ (ਭਾਸ਼ਾ) - ਟੋਰੈਂਟ ਪਾਵਰ ਨੇ ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ ਅਤੇ ਪਾਵਰ ਡਿਸਟ੍ਰੀਬਿਊਸ਼ਨ ਵਿੱਚ 47,350 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਗੁਜਰਾਤ ਸਰਕਾਰ ਨਾਲ ਚਾਰ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ। ਕੰਪਨੀ ਦੁਆਰਾ ਬੁੱਧਵਾਰ ਨੂੰ ਦੇਰ ਰਾਤ ਜਾਰੀ ਕੀਤੇ ਇੱਕ ਬਿਆਨ ਅਨੁਸਾਰ ਟੋਰੈਂਟ ਗਰੁੱਪ ਦੀ ਕੰਪਨੀ ਟੋਰੈਂਟ ਪਾਵਰ ਲਿਮਟਿਡ ਨੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 10ਵੇਂ ਐਡੀਸ਼ਨ ਦੇ ਤਹਿਤ ਗੁਜਰਾਤ ਸਰਕਾਰ ਨਾਲ ਚਾਰ ਗੈਰ-ਬਾਈਡਿੰਗ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐਮਓਯੂ) 'ਤੇ ਹਸਤਾਖ਼ਰ ਕੀਤੇ ਹਨ। 

ਇਹ ਵੀ ਪੜ੍ਹੋ - ਮਾਲ ’ਚ ਸਿਨੇਮਾ ਟਿਕਟ ਦੇ ਨਾਲ ਜ਼ਬਰਦਸਤੀ ਪੌਪਕਾਰਨ ਵੇਚਣੇ ਪਏ ਮਹਿੰਗੇ, PVR ਨੂੰ ਲੱਗਾ ਇੰਨਾ ਜੁਰਮਾਨਾ

ਗਾਂਧੀਨਗਰ ਵਿੱਚ ਟੋਰੈਂਟ ਪਾਵਰ ਅਤੇ ਗੁਜਰਾਤ ਐਨਰਜੀ ਡਿਵੈਲਪਮੈਂਟ ਏਜੰਸੀ (GEDA) ਵਿਚਕਾਰ ਸਮਝੌਤਾ ਸਹੀਬੰਦ 'ਤੇ ਹਸਤਾਖ਼ਰ ਕੀਤੇ ਗਏ। ਟੋਰੈਂਟ ਗਰੁੱਪ ਦੇ ਚੇਅਰਮੈਨ ਸਮੀਰ ਮਹਿਤਾ ਨੇ ਬਿਆਨ ਵਿੱਚ ਕਿਹਾ, "ਟੋਰੈਂਟ ਪਾਵਰ ਆਪਣੇ ਭਵਿੱਖ ਦੇ ਨਿਵੇਸ਼ਾਂ ਦਾ ਇੱਕ ਮਹੱਤਵਪੂਰਨ ਹਿੱਸਾ ਨਵਿਆਉਣਯੋਗ ਉਤਪਾਦਨ, ਪੰਪ ਸਟੋਰੇਜ ਹਾਈਡਰੋ ਪ੍ਰਾਜੈਕਟਾਂ, ਗ੍ਰੀਨ ਹਾਈਡ੍ਰੋਜਨ/ਗ੍ਰੀਨ ਅਮੋਨੀਆ ਉਤਪਾਦਨ ਅਤੇ ਬਿਜਲੀ ਵੰਡ ਦੀਆਂ ਪ੍ਰਮੁੱਖ ਰਾਸ਼ਟਰੀ ਤਰਜੀਹਾਂ ਵਿੱਚ ਲਗਾਉਣ ਦਾ ਇਰਾਦਾ ਰੱਖਦੀ ਹੈ।"

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News