ਜਿਓ 10 ਰੁਪਏ 'ਚ ਦੇ ਰਿਹੈ 1GB ਡਾਟਾ, ਕਿਸੇ ਵੀ ਨੈੱਟਵਰਕ 'ਤੇ ਕਰ ਸਕੋਗੇ ਕਾਲ

10/10/2019 11:01:59 AM

ਗੈਜੇਟ ਡੈਸਕ– ਰਿਲਾਇੰਸ ਜਿਓ ਨੈੱਟਵਰਕ ਤੋਂ ਦੂਜੇ ਟੈਲੀਕਾਮ ਆਪਰੇਟਰਸ ’ਤੇ ਆਊਟਗੋਇੰਗ ਕਾਲ ਲਈ ਹੁਣ ਗਾਹਕਾਂ ਨੂੰ 6 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਦੇਣਾ ਹੋਵੇਗਾ। ਜਿਓ ਨੇ ਮੌਜੂਦਾ ਡਾਟਾ ਪਲਾਨਸ ਅਤੇ ਫਾਇਦਿਆਂ ’ਚ ਕੋਈ ਬਦਲਾਅ ਨਹੀਂ ਕੀਤਾ ਪਰ ਜੇਕਰ ਤੁਸੀਂ ਜਿਓ ਤੋਂ ਇਲਾਵਾ ਬਾਕੀ ਨੈੱਟਵਰਕਸ ’ਤੇ ਕਾਲਿੰਗ ਕਰਨਾ ਚਾਹੁੰਦੇ ਹੋ ਤਾਂ ਅਲੱਗ ਤੋਂ ਆਈ.ਯੂ.ਸੀ. ਟਾਪ-ਅਪ ਵਾਊਚਰ ਦਾ ਤੁਹਾਨੂੰ ਰੀਚਾਰਜ ਕਰਵਾਉਣਾ ਪਵੇਗਾ। ਜਿਓ ਨੇ ਇਸ ਲਈ ਅਲੱਗ ਤੋਂ ਕੁਝ ਪਲਾਨਸ ਦਾ ਐਲਾਨ ਕੀਤਾ ਹੈ, ਜੋ 10 ਰੁਪਏ ਤੋਂ ਲੈ ਕੇ 100 ਰੁਪਏ ਤਕ ਦੇ ਹਨ। 

ਜਿਓ ਭਲੇ ਹੀ ਦੂਜੇ ਨੈੱਟਵਰਕਸ ’ਤੇ ਕਾਲ ਕਰਨ ਦੇ ਬਦਲੇ ਗਾਹਕਾਂ ਤੋਂ ਚਾਰਜ ਲੈਣ ਜਾ ਰਿਹਾ ਹੈ ਪਰ ਹਰ ਆਈ.ਯੂ.ਸੀ. ਟਾਪ-ਅਪ ਰੀਚਾਰਜ ਦੇ ਨਾਲ ਗਾਹਕਾਂ ਨੂੰ ਵਾਧੂ ਡਾਟਾ ਵੀ ਫ੍ਰੀ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜਿਓ ਨੂੰ ਇਹ ਫੈਸਲਾ ਟਰਾਈ ਦੇ ਨਿਯਮਾਂ ’ਚ ਅਨਿਸ਼ਚਿਤਤਾ ਦੇ ਚੱਲਦੇ ਲੈਣਾ ਪਿਆ ਹੈ। ਟਰਾਈ ਪਹਿਲਾਂ ਆਈ.ਯੂ.ਸੀ. ਨੂੰ 2020 ਦੀ ਸ਼ੁਰੂਆਤ ਦੇ ਨਾਲ ਪੂਰੀ ਤਰ੍ਹਾਂ ਖਤਮ ਕਰਨ ਵਾਲਾ ਸੀ ਪਰ ਇਸ ਨੂੰ ਰੀਵਿਊ ਕੀਤਾ ਜਾ ਰਿਹਾ ਹੈ। ਅਜੇ ਕਿਸੇ ਦੂਜੇ ਨੈੱਟਵਰਕ ’ਤੇ ਕੀਤੀ ਜਾਣ ਵਾਲੀ ਹਰ ਕਾਲ ਦੇ ਬਦਲੇ ਕੰਪਨੀਆਂ ਨੂੰ ਦੂਜੇ ਨੂੰ 6 ਪੈਸੇ ਪ੍ਰਤੀ ਮਿੰਟ ਆਈ.ਯੂ.ਸੀ. ਦੇਣਾ ਪੈਂਦਾ ਹੈ। 

ਜੇਕਰ ਤੁਸੀਂ ਉਲਝਣ ’ਚ ਹੋ ਕਿ ਤੁਹਾਨੂੰ ਕਿਹੜਾ ਆਈ.ਯੂ.ਸੀ. ਟਾਪ-ਅਪ ਰੀਚਾਰਜ ਕਰਵਾਉਣਾ ਚਾਹੀਦਾ ਹੈ ਤਾਂ ਤੁਸੀਂ ਲੋੜ ਦੇ ਹਿਸਾਬ ਨਾਲ ਬੈਸਟ ਆਪਸ਼ਨ ਆਪਣੇ ਲਈ ਚੁਣ ਸਕਦੇ ਹੋ। ਇਨ੍ਹਾਂ ਆਪਸ਼ੰਸ ’ਚ ਤੁਹਾਨੂੰ ਆਈ.ਯੂ.ਸੀ. ਮਿੰਟ (ਦੂਜੇ ਨੈੱਟਵਰਕਸ ਲਈ ਮਿਲਣ ਵਾਲੇ ਮਿੰਟ) ਤੋਂ ਇਲਾਵਾ, ਅਡੀਸ਼ਨਲ ਮੋਬਾਇਲ ਡਾਟਾ ਵੀ ਮਿਲੇਗਾ ਜੋ ਮੌਜੂਦਾ ਪਲਾਨਸ ’ਚ ਐਡ ਹੋ ਜਾਵੇਗਾ। ਇਹ ਹਨ ਆਈ.ਯੂ.ਸੀ. ਟਾਪ-ਅਪ ਆਪਸ਼ੰਸ।

PunjabKesari

10 ਰੁਪਏ ਦਾ ਪਲਾਨ
ਸਭ ਤੋਂ ਛੋਟਾ ਆਈ.ਯੂ.ਸੀ. ਟਾਪ-ਅਪ ਵਾਊਚਰ 10 ਰੁਪਏ ਦਾ ਹੈ। ਇਸ ਵਿਚ ਤੁਹਾਨੂੰ 124 ਆਈ.ਯੂ.ਸੀ. ਮਿੰਟ ਦੇ ਨਾਲ 1 ਜੀ.ਬੀ. 4ਜੀ ਡਾਟਾ ਵੀ ਫ੍ਰੀ ਮਿਲੇਗਾ। 

20 ਰੁਪਏ ਦਾ ਪਲਾਨ
ਜੇਕਰ ਤੁਸੀਂ ਦੂਜੇ ਨੈੱਟਵਰਕ ਵਾਲੇ ਕਾਨਟੈਕਟਸ ਨਾਲ ਜ਼ਿਆਦਾ ਗੱਲ ਕਰਦੇ ਹੋ ਤਾਂ ਇਸ ਪਲਾਨ ’ਚ ਤੁਹਾਨੂੰ 249 ਆਈ.ਯੂ.ਸੀ. ਮਿੰਟ ਦਿੱਤੇ ਜਾ ਰਹੇ ਹਨ। ਨਾਲ ਹੀ ਤੁਹਾਨੂੰ 2 ਜੀ.ਬੀ. ਅਡੀਸ਼ਨਲ ਡਾਟਾ ਵੀ ਫ੍ਰੀ ਦਿੱਤਾ ਜਾਵੇਗਾ। 

50 ਰੁਪਏ ਦਾ ਪਲਾਨ
ਆਈ.ਯੂ.ਸੀ. ਮਿੰਟ ਵਾਲੇ 50 ਰੁਪਏ ਦੇ ਪਲਾਨ ’ਚ ਗਾਹਕਾਂ ਨੂੰ 656 ਮਿੰਟ ਦਿੱਤੇ ਜਾ ਰਹੇ ਹਨ, ਨਾਲ ਹੀ 5 ਜੀ.ਬੀ. ਅਡੀਸ਼ਨਲ ਡਾਟਾ ਵੀ ਉਨ੍ਹਾਂ ਨੂੰ ਫ੍ਰੀ ਮਿਲੇਗਾ। 

100 ਰੁਪਏ ਦਾ ਪਲਾਨ
ਸਭ ਤੋਂ ਮਹਿੰਗਾ ਆਈ.ਯੂ.ਸੀ. ਟਾਪ-ਅਪ ਵਾਊਚਰ 100 ਰੁਪਏ ਦਾ ਹੈ। ਇਹ ਰੀਚਾਰਜ ਕਰਵਾਉਣ ’ਤੇ ਜਿਓ ਗਾਹਕਾਂ 1 1,362 ਆਈ.ਯੂ.ਸੀ. ਮਿੰਟ ਤੋਂ ਇਲਾਵਾ 10 ਜੀ.ਬੀ. 4ਜੀ ਡਾਟਾ ਫ੍ਰੀ ਮਿਲ ਰਿਹਾ ਹੈ। 

ਸਭ ਤੋਂ ਚੰਗੀ ਗੱਲ ਇਹ ਹੈ ਕਿ ਇਨ੍ਹਾਂ ਪਲਾਨਸ ਦੇ ਫਾਇਦੇ ਕਿਸੇ ਤੈਅ ਮਿਆਦ ਦੇ ਨਾਲ ਨਹੀਂ ਆਉਣਗੇ। ਯਾਨੀ ਲੋੜ ਦੇ ਹਿਸਾਬ ਨਾਲ ਮਿੰਟ ਖਤਮ ਹੋਣ ਤਕ ਗਾਹਕ ਦੂਜੇ ਨੈੱਟਵਰਕ ’ਤੇ ਗੱਲ ਕਰ ਸਕਣਗੇ। ਆਈ.ਯੂ.ਸੀ. ਮਿੰਟ ਜਿਓ ਤੋਂ ਜਿਓ ਨੈੱਟਵਰਕ ਕਾਲਿੰਗ ’ਤੇ ਖਤਮ ਨਹੀਂ ਹੋਣਗੇ। ਇਨ੍ਹਾਂ ਪਲਾਨਸ ਦੀ ਕੀਮਤ ’ਚ ਅਡੀਸ਼ਨਲ ਚਾਰਜ ਅਤੇ ਜੀ.ਐੱਸ.ਟੀ. ਵੀ ਸ਼ਾਮਲ ਹੈ। 


Related News