ਡਾਬਰ, ਪਤੰਜਲੀ, ਬੈਦਿਆਨਾਥ ਅਤੇ ਝੰਡੂ ਦੇ ਸ਼ਹਿਦ ਟੈਸਟ 'ਚ ਫੇਲ : ਰਿਪੋਰਟ

Wednesday, Dec 02, 2020 - 07:10 PM (IST)

ਡਾਬਰ, ਪਤੰਜਲੀ, ਬੈਦਿਆਨਾਥ ਅਤੇ ਝੰਡੂ ਦੇ ਸ਼ਹਿਦ ਟੈਸਟ 'ਚ ਫੇਲ : ਰਿਪੋਰਟ

ਨਵੀਂ ਦਿੱਲੀ— 13 ਪ੍ਰਸਿੱਧ ਬ੍ਰਾਂਡਜ਼ ਦੇ ਸ਼ਹਿਦ ਦੀ ਸ਼ੁੱਧਤਾ ਦੇ ਪੈਮਾਨੇ 'ਤੇ ਫੇਲ੍ਹ ਪਾਏ ਗਏ ਹਨ। ਰਿਪੋਰਟਾਂ ਮੁਤਾਬਕ, ਵਿਗਿਆਨ ਅਤੇ ਵਾਤਾਵਰਣ ਕੇਂਦਰ (ਸੀ. ਐੱਸ. ਈ.) ਵੱਲੋਂ ਜਾਂਚ ਕੀਤੀ ਗਈ ਹੈ, ਉਸ 'ਚ 77 ਫ਼ੀਸਦੀ ਸ਼ਹਿਦ ਦੀ ਸ਼ੁੱਧਤਾ 'ਚ ਮਿਲਾਵਟ ਪਾਈ ਗਈ ਹੈ। ਇਸ 'ਚ ਖੰਡ ਵੀ ਮਿਲਾਈ ਗਈ ਹੈ। ਪਤਾ ਲੱਗਾ ਹੈ ਕਿ ਸ਼ਹਿਦ 'ਚ ਖੰਡ ਸਿਰਪ ਦੀ ਮਿਲਾਵਾਟ ਕੀਤੀ ਜਾ ਰਹੀ ਹੈ।

ਸੀ. ਐੱਸ. ਈ. ਦੀ ਰਿਪੋਰਟ ਮੁਤਾਬਕ, ਸ਼ਹਿਦ ਦੇ ਇਕੱਠੇ ਕੀਤੇ ਗਏ ਨਮੂਨਿਆਂ 'ਚ 77 ਫ਼ੀਸਦੀ 'ਚ ਸ਼ੂਗਰ ਸਿਰਪ ਮਿਲਾਵਟ ਦੇ ਪ੍ਰਮਾਣ ਮਿਲੇ ਹਨ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਇਕ ਜਰਮਨ ਲੈਬ 'ਚ ਹੋਈ ਸ਼ਹਿਦ ਦੀ ਸ਼ੁੱਧਤਾ ਦੀ ਜਾਂਚ 'ਚ ਡਾਬਰ, ਪਤੰਜਲੀ, ਬੈਦਿਆਨਾਥ, ਝੰਡੂ, ਐਪਿਸ ਹਿਮਾਲਿਅਨ, ਹਿਤਕਾਰੀ ਵਰਗੇ ਬ੍ਰਾਂਡ ਫੇਲ ਰਹੇ ਹਨ। 13 ਬ੍ਰਾਂਡਜ਼ 'ਚੋਂ ਸਿਰਫ 3- ਸਫੋਲਾ, ਮਾਰਕਫੈੱਡ ਸੋਹਨਾ ਅਤੇ ਨੈਚਰਸ ਨੈਕਟਰ ਪਾਸ ਹੋਏ ਹਨ।

ਮਿਲਾਵਟ 'ਚ ਚਾਈਨਿਜ਼ ਕਨੈਕਸ਼ਨ
ਇਸ ਜਾਂਚ 'ਚ ਮਿਲਾਵਟ ਦਾ ਚਾਈਨਿਜ਼ ਕਨੈਕਸ਼ਨ ਵੀ ਸਾਹਮਣੇ ਆਇਆ ਹੈ। ਅਲੀਬਾਬਾ ਵਰਗੇ ਚਾਈਨਿਜ਼ ਪੋਰਟਲ 'ਤੇ ਅਜਿਹੇ ਸਿਰਪ ਦੀ ਵਿਕਰੀ ਹੋ ਰਹੀ ਹੈ ਜੋ ਟੈਸਟ ਨੂੰ ਸਰਪਾਸ ਕਰ ਸਕਦੇ ਹਨ। ਚੀਨੀ ਕੰਪਨੀਆਂ ਫ੍ਰਕਟੋਜ਼ ਦੇ ਨਾਂ 'ਤੇ ਇਹ ਸਿਰਪ ਭਾਰਤ ਨੂੰ ਬਰਾਮਦ ਕਰਦੀਆਂ ਹਨ। ਸ਼ਹਿਦ 'ਚ ਇਸੇ ਸਿਰਪ ਦੀ ਮਿਲਾਵਟ ਦੇ ਸੰਕੇਤ ਮਿਲੇ ਹਨ। ਸੀ. ਏ. ਆਈ. ਨੇ ਕਿਹਾ ਹੈ ਕਿ 2003 ਅਤੇ 2006 'ਚ ਸਾਫਟ ਡ੍ਰਿੰਕਸ 'ਚ ਜਾਂਚ ਦੌਰਾਨ ਜੋ ਮਿਲਾਵਟ ਪਾਈ ਗਈ ਸੀ, ਉਸ ਤੋਂ ਵੀ ਖ਼ਤਰਨਾਕ ਮਿਲਾਵਟ ਸ਼ਹਿਦ 'ਚ ਹੋ ਰਹੀ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ। ਸੀ. ਏ. ਆਈ. ਨੇ ਕਿਹਾ ਕਿ ਸਾਡੀ ਰਿਸਰਚ 'ਚ ਇਹ ਸਾਹਮਣੇ ਆਇਆ ਹੈ ਕਿ ਸ਼ਹਿਦ ਦੀ ਤੁਲਨਾ 'ਚ ਲੋਕ ਜ਼ਿਆਦਾ ਖੰਡ ਖਾ ਰਹੇ ਹਨ।


author

Sanjeev

Content Editor

Related News