ਟਾਪ 7 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ''ਚ 86,880 ਕਰੋੜ ਰੁਪਏ ਦਾ ਨੁਕਸਾਨ

08/25/2019 12:23:14 PM

ਨਵੀਂ ਦਿੱਲੀ—ਟਾਪ 10 ਘਰੇਲੂ ਕੰਪਨੀਆਂ 'ਚੋਂ ਸੱਤ ਨੂੰ ਬੀਤੇ ਹਫਤਾਵਾਰ ਬਾਜ਼ਾਰ ਪੂੰਜੀਕਰਨ 'ਚ ਸ਼ਾਮਲ ਤੌਰ 'ਤੇ 86,879.7 ਕਰੋੜ ਰੁਪਏ ਦਾ ਨੁਕਸਾਨ ਚੁਕਣਾ ਪਿਆ ਹੈ। ਐੱਫ.ਐੱਮ.ਸੀ.ਜੀ. ਕੰਪਨੀ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ ਇਸ ਦੌਰਾਨ ਸਭ ਤੋਂ ਵੱਧ ਘਟ ਹੋਇਆ ਹੈ। ਪਿਛਲੇ ਹਫਤੇ ਦੇ ਦੌਰਾਨ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਐੱਚ.ਡੀ.ਐੱਫ.ਸੀ., ਕੋਟਕ ਮਹਿੰਦਰਾ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਪੂੰਜੀਕਰਨ ਘਟ ਹੋਇਆ। ਟੀ.ਸੀ.ਐੱਸ.ਹਿੰਦੁਸਤਾਨ ਯੂਨੀਲੀਵਰ ਅਤੇ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ ਇਸ ਦੌਰਾਨ ਵਧਿਆ। ਇਸ ਦੌਰਾਨ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 20,748.4 ਕਰੋੜ ਰੁਪਏ ਘਟ ਹੋ ਕੇ 2,89,740.59 ਕਰੋੜ ਰੁਪਏ, ਭਾਰਤੀ ਸਟੇਟ ਬੈਂਕ ਦਾ 17,715.4 ਕਰੋੜ ਰੁਪਏ ਡਿੱਗ ਕੇ 2,41,946.22 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਬੈਂਕ ਦਾ 17,335.3 ਕਰੋੜ ਰੁਪਏ ਟੁੱਟ ਕੇ 5,91,490.98 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 15,084.5 ਕਰੋੜ ਰੁਪਏ ਫਿਸਲ ਕੇ 2,55,484.91 ਕਰੋੜ ਰੁਪਏ 'ਤੇ ਆ ਗਈ ਹੈ। ਇਸ ਤਰ੍ਹਾਂ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ 9,921.2 ਕਰੋੜ ਰੁਪਏ ਡਿੱਗ ਕੇ 3,52,202.72 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਦਾ ਐੱਮਕੈਪ 5,155.85 ਕਰੋੜ ਰੁਪਏ ਘਟ ਹੋ ਕੇ 2,81,185.14 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 919.16 ਕਰੋੜ ਰੁਪਏ ਫਿਸਲ ਕੇ 8,08,836 ਕਰੋੜ ਰੁਪਏ 'ਤੇ ਆ ਗਿਆ।


Aarti dhillon

Content Editor

Related News