ਸੈਂਸੈਕਸ ਦੀਆਂ ਟਾਪ 10 ''ਚੋਂ ਚਾਰ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 84,433 ਕਰੋੜ ਰੁਪਏ ਘਟਿਆ

Sunday, Jul 28, 2019 - 04:13 PM (IST)

ਸੈਂਸੈਕਸ ਦੀਆਂ ਟਾਪ 10 ''ਚੋਂ ਚਾਰ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 84,433 ਕਰੋੜ ਰੁਪਏ ਘਟਿਆ

ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਚਾਰ ਦਾ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) ਬੀਤੇ ਹਫਤੇ 84,432.80 ਕਰੋੜ ਰੁਪਏ ਘਟ ਗਿਆ ਹੈ। ਐੱਚ.ਡੀ.ਐੱਫ.ਸੀ.ਬੈਂਕ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਪਿਛਲੇ ਹਫਤੇ ਦੇ ਦੌਰਾਨ ਰਿਲਾਇੰਸ ਇੰਡਸਟੀਜ਼ ਅਤੇ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦਾ ਵੀ ਬਾਜ਼ਾਰ ਪੂੰਜੀਕਰਨ ਘਟ ਹੋਇਆ ਹੈ। ਹਾਲਾਂਕਿ ਟਾਟਾ ਕੰਸਲਟੈਂਸੀ ਸਰਵਿਸੇਜ਼, ਹਿੰਦੁਸਤਾਨ ਯੂਨੀਲੀਵਰ, ਇੰਫੋਸਿਸ, ਆਈ.ਟੀ.ਸੀ., ਕੋਟਕ ਮਹਿੰਦਰਾ ਬੈਂਕ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਵਾਧਾ ਦਰਜ ਹੋਇਆ ਹੈ। ਇਨ੍ਹਾਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਕੁੱਲ ਮਿਲਾ ਕੇ 22,058.30 ਕਰੋੜ ਰੁਪਏ ਵਧਿਆ, ਜੋ ਚਾਰ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਕੁੱਲ ਮਿਲਾ ਕੇ 22,058.30 ਕਰੋੜ ਰੁਪਏ ਵਧਿਆ, ਜੋ ਚਾਰ ਕੰਪਨੀਆਂ ਨੂੰ ਹੋਏ ਨੁਕਸਾਨ ਦੀ ਤੁਲਨਾ 'ਚ ਘਟ ਹੈ। 
ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ ਸਭ ਤੋਂ ਜ਼ਿਆਦਾ 26,900.6 ਕਰੋੜ ਰੁਪਏ ਘਟ ਕੇ 6,22,401.90 ਕਰੋੜ ਰੁਪਏ 'ਤੇ ਆ ਗਿਆ ਹੈ। ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 23,360.6 ਕਰੋੜ ਰੁਪਏ ਡਿੱਗ ਕੇ 3,74,131.53 ਕਰੋੜ ਰੁਪਏ 'ਤੇ ਆ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁੱਲਾਂਕਣ 22,123.4 ਕਰੋੜ ਰੁਪਏ ਡਿੱਗ ਕੇ 7,69,627.33 ਕਰੋੜ ਰੁਪਏ ਅਤੇ ਐੱਸ.ਬੀ.ਆਈ. ਦਾ ਬਾਜ਼ਾਰ ਪੂੰਜੀਕਰਨ 12,048.2 ਕਰੋੜ ਰੁਪਏ ਘਟ ਹੋ ਕੇ 3,05,667.95 ਕਰੋੜ ਰੁਪਏ 'ਤੇ ਆ ਗਿਆ ਹੈ। ਉੱਧਰ ਦੂਜੇ ਪਾਸੇ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 11,951.35 ਕਰੋੜ ਰੁਪਏ ਵਧ ਕੇ 7,91,302.89 ਕਰੋੜ ਰੁਪਏ, ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 3,484.66 ਕਰੋੜ ਰੁਪਏ ਦੇ ਵਾਧੇ ਦੇ ਨਾਲ 2,68,125.39 ਕਰੋੜ ਰੁਪਏ 'ਤੇ ਪਹੁੰਚ ਗਿਆ। 
ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 2,487.11 ਕਰੋੜ ਰੁਪਏ ਦੇ ਵਾਧੇ ਨਾਲ 3,31,749.04 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 2,138.61 ਕਰੋੜ ਰੁਪਏ ਦੇ ਵਾਧੇ ਨਾਲ 2,88.522.40 ਕਰੋੜ ਰੁਪਏ 'ਤੇ ਪਹੁੰਚ ਗਿਆ। ਇਨ੍ਹਾਂ ਦੇ ਇਲਾਵਾ ਹਿੰਦੁਸਤਾਨ ਯੂਨੀਲੀਵਰ ਦੀ ਬਾਜ਼ਾਰ ਹੈਸੀਅਤ 1,266.41 ਕਰੋੜ ਰੁਪਏ ਵਧ ਕੇ 3,74,651.29 ਕਰੋੜ ਰੁਪਏ ਅਤੇ ਇੰਫੋਸਿਸ ਦੀ ਬਾਜ਼ਾਰ ਹੈਸੀਅਤ 730.16 ਕਰੋੜ ਰੁਪਏ ਦੇ ਉਛਾਲ ਦੇ ਨਾਲ 3,38,148.69 ਕਰੋੜ ਰੁਪਏ 'ਤੇ ਪਹੁੰਚ ਗਈ ਹੈ।


author

Aarti dhillon

Content Editor

Related News