ਟਾਪ 10 ''ਚੋਂ ਅੱਠ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਵਧਿਆ

02/16/2020 10:57:39 AM

ਨਵੀਂ ਦਿੱਲੀ—ਦੇਸ਼ ਦੀਆਂ ਟਾਪ 10 ਕੰਪਨੀਆਂ 'ਚੋਂ ਅੱਠ ਦਾ ਬਾਜ਼ਾਰ ਪੂੰਜੀਕਰਨ ਬੀਤੇ ਹਫਤੇ 1.09 ਲੱਖ ਕਰੋੜ ਰੁਪਏ ਵਧਿਆ ਹੈ। ਇਸ 'ਚ ਸਭ ਤੋਂ ਜ਼ਿਆਦਾ ਲਾਭ 'ਚ ਰਿਲਾਇੰਸ ਇੰਡਸਟਰੀਜ਼ ਰਹੀ। ਇਸ ਦੇ ਇਲਾਵਾ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.), ਹਿੰਦੁਸਤਾਨ ਯੂਨੀਲੀਵਰ, ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਏਅਰਟੈੱਲ ਅਤੇ ਬਜਾਜ ਫਾਈਨੈਂਸ ਦਾ ਬਾਜ਼ਾਰ ਪੂੰਜੀਕਰਨ (ਐੱਮ ਕੈਪ) ਵੀ ਵਧਿਆ ਹੈ। ਸ਼ੁੱਕਰਵਾਰ ਨੂੰ ਖਤਮ ਹਫਤੇ 'ਚ ਟਾਪ 10 'ਚ ਸ਼ਾਮਲ ਐੱਚ.ਡੀ.ਐੱਫ.ਸੀ. ਬੈਂਕ ਅਤੇ ਐੱਚ.ਡੀ.ਐੱਫ.ਸੀ. ਹੀ ਸਿਰਫ ਅਜਿਹੀਆਂ ਕੰਪਨੀਆਂ ਰਹੀਆਂ ਜਿਨ੍ਹਾਂ ਦੇ ਬਾਜ਼ਾਰ ਪੂੰਜੀਕਰਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 33,534.56 ਕਰੋੜ ਰੁਪਏ ਵਧ ਕੇ 9,42,422.58 ਕਰੋੜ ਰੁਪਏ 'ਤੇ ਪਹੁੰਚ ਗਿਆ। ਹਿੰਦੁਸਤਾਨ ਯੂਨੀਲੀਵਰ ਦੇ ਬਾਜ਼ਾਰ ਪੂੰਜੀਕਰਨ 'ਚ 20,619.84 ਕਰੋੜ ਰੁਪਏ ਦਾ ਵਾਧਾ ਹੋਇਆ ਇਹ 4,88,132.65 ਕਰੋੜ ਰੁਪਏ ਰਿਹਾ।

ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 13,911.68 ਕਰੋੜ ਰੁਪਏ, ਬਜਾਜ ਫਾਈਨੈਂਸ 8,014.92 ਕਰੋੜ ਰੁਪਏ, ਆਈ.ਸੀ.ਆਈ.ਸੀ.ਆਈ. ਬੈਂਕ ਦਾ 6,138.65 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਦਾ 5,666,73 ਕਰੋੜ ਰੁਪਏ ਅਤੇ ਇੰਫੋਸਿਸ ਦਾ 3,832.8 ਕਰੋੜ ਰੁਪਏ ਵਧਿਆ। ਹਫਤੇ ਦੀ ਹਫਤਾਵਾਰੀ 'ਤੇ ਇਨ੍ਹਾਂ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਲੜੀਵਾਰ 3,08,293.55 ਕਰੋੜ ਰੁਪਏ, 2,87,802.92 ਕਰੋੜ ਰੁਪਏ 3,53.225.18 ਕਰੋੜ ਰੁਪਏ, 3,21,586.80 ਕਰੋੜ ਰੁਪਏ ਅਤੇ 3,34,816.02 ਕਰੋੜ ਰੁਪਏ ਰਿਹਾ। ਦੂਜੇ ਪਾਸੇ ਐੱਚ.ਡੀ.ਐੱਫ.ਸੀ. ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਇਸ ਦੌਰਾਨ 12,409.1 ਕਰੋੜ ਰੁਪਏ ਦੀ ਗਿਰਾਵਟ ਰਹੀ ਅਤੇ ਇਹ 6,67,982.74 ਕਰੋੜ ਰੁਪਏ ਰਿਹਾ। ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ ਵੀ 777.55 ਕਰੋੜ ਰੁਪਏ ਦੀ ਕਮੀ ਆਈ ਅਤੇ ਇਹ 4,15,225.64 ਕਰੋੜ ਰੁਪਏ ਰਿਹਾ।


Aarti dhillon

Content Editor

Related News