ਟਾਪ 10 ''ਚੋਂ ਅੱਠ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 53,541 ਕਰੋੜ ਰੁਪਏ ਵਧਿਆ

02/10/2019 5:23:29 PM

ਨਵੀਂ ਦਿੱਲੀ—ਸੈਂਸੈਕਸ ਦੀਆਂ ਉੱਚ 10 ਕੰਪਨੀਆਂ 'ਚੋਂ ਅੱਠ ਦਾ ਬਾਜ਼ਾਰ ਪੂੰਜੀਕਰਨ (ਐੱਮ-ਕੈਪ) ਬੀਤੇ ਹਫਤੇ 53,741.36 ਕਰੋੜ ਰੁਪਏ ਰੁਪਏ ਵਧ ਗਿਆ। ਰਿਲਾਇੰਸ ਇੰਡਸਟਰੀਜ਼ ਅਤੇ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ ਹੋਰ ਵਧਿਆ ਹੈ। ਉੱਚ 10 ਕੰਪਨੀਆਂ 'ਚੋਂ ਸਿਰਫ ਆਈ.ਟੀ.ਸੀ. ਅਤੇ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ ਹੀ ਬੀਤੇ ਹਫਤੇ ਘਟ ਹੋਇਆ ਹੈ। ਫਾਇਦੇ 'ਚ ਰਹੀਆਂ ਹੋਰ ਕੰਪਨੀਆਂ 'ਚ ਰਿਲਾਇੰਸ ਇੰਡਸਟੀਰਜ਼, ਟੀ.ਸੀ.ਐੱਸ. ਦੇ ਇਲਾਵਾ ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ ਯੂਨੀਲੀਵਰ, ਇੰਫੋਸਿਸ, ਭਾਰਤੀ ਸਟੇਟ ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਸ਼ਾਮਲ ਰਹੀ। 
ਰਿਲਾਇੰਸ ਦਾ ਬਾਜ਼ਾਰ ਪੂੰਜੀਕਰਨ 19,047.69 ਕਰੋੜ ਰੁਪਏ ਵਧ ਕੇ 8,09,669.50 ਕਰੋੜ ਰੁਪਏ ਪਹੁੰਚ ਗਿਆ। ਇਸ ਤਰ੍ਹਾਂ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 12,007.64 ਕਰੋੜ ਰੁਪਏ ਵਧ ਕੇ 7,74,023.16 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 8,569.51 ਕਰੋੜ ਰੁਪਏ ਵਧ ਕੇ 5,77,598.58 ਕਰੋੜ ਰੁਪਏ ਹੋ ਗਿਆ। ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 7,144.30 ਕਰੋੜ ਰੁਪਏ ਵਧ ਕੇ 2,47,151.12 ਕਰੋੜ ਰੁਪਏ, ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ 4,578.23 ਕਰੋੜ ਰੁਪਏ ਵਧ ਕੇ 3,93,403.30 ਕਰੋੜ ਰੁਪਏ, ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 1,441.65 ਕਰੋੜ ਰੁਪਏ ਵਧ ਕੇ 3,31,951.71 ਕਰੋੜ ਰੁਪਏ, ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਪੂੰਜੀਕਰਨ 669.35 ਕਰੋੜ ਰੁਪਏ ਵਧ ਕੇ 2,54,395.37 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 282.99 ਕਰੋੜ ਰੁਪਏ ਵਧ ਕੇ 2,28,644.74 ਕਰੋੜ ਰੁਪਏ 'ਤੇ ਪਹੁੰਚ ਗਿਆ। 
ਉੱਧਰ ਦੂਜੇ ਪਾਸੇ ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 6,063.49 ਕਰੋੜ ਰੁਪਏ ਘਟ ਹੋ ਕੇ 3,37,901.54 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. 2,931.69 ਕਰੋੜ ਰੁਪਏ ਘਟ ਕੇ 3,34,256.62 ਕਰੋੜ ਰੁਪਏ ਆ ਗਿਆ। ਉੱਚ 10 ਕੰਪਨੀਆਂ 'ਚ ਰਿਲਾਇੰਸ ਇੰਡਸਟਰੀਜ਼ ਉੱਚ ਰਹੀਆਂ।


Aarti dhillon

Content Editor

Related News