ਪੈਟਰੋਲ-ਡੀਜ਼ਲ ਦੇ ਨਾਲ-ਨਾਲ ਹੁਣ ਟਮਾਟਰ ਵੀ ਮਾਰ ਰਿਹੈ ਜੇਬ 'ਤੇ ਡਾਕਾ, ਅਸਮਾਨੀ ਪੁੱਜੀਆਂ ਕੀਮਤਾਂ

Thursday, Oct 14, 2021 - 10:47 AM (IST)

ਪੈਟਰੋਲ-ਡੀਜ਼ਲ ਦੇ ਨਾਲ-ਨਾਲ  ਹੁਣ ਟਮਾਟਰ ਵੀ ਮਾਰ ਰਿਹੈ ਜੇਬ 'ਤੇ ਡਾਕਾ, ਅਸਮਾਨੀ ਪੁੱਜੀਆਂ ਕੀਮਤਾਂ

ਨਵੀਂ ਦਿੱਲੀ (ਭਾਸ਼ਾ) - ਬੇ-ਮੌਸਮੀ ਮੀਂਹ ਦੀ ਮਾਰ ਆਮ ਲੋਕਾਂ ’ਤੇ ਮਹਿੰਗਾਈ ਦੇ ਰੂਪ ’ਚ ਪੈ ਰਹੀ ਹੈ। ਆਸਮਾਨ ਛੂੰਹਦੀਆਂ ਟਮਾਟਰ ਦੀਆਂ ਕੀਮਤਾਂ ਨੇ ਇਸ ਦਾ ਸਵਾਦ ਵਿਗਾੜ ਦਿੱਤਾ ਹੈ। ਦੇਸ਼ ਦੇ ਮੈਟਰੋ ਸ਼ਹਿਰਾਂ ’ਚ ਟਮਾਟਰ ਦੇ ਭਾਅ 72 ਰੁਪਏ ਪ੍ਰਤੀ ਕਿੱਲੋਗ੍ਰਾਮ ਤੱਕ ਪਹੁੰਚ ਗਏ। ਟਮਾਟਰ ਦੇ ਭਾਅ ’ਚ ਇਸ ਤੇਜ਼ੀ ਦਾ ਮੁੱਖ ਕਾਰਨ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਪ੍ਰਮੁੱਖ ਟਮਾਟਰ ਉਤਪਾਦਕ ਸੂਬਿਆਂ ’ਚ ਪਿਆ ਬੇਮੌਸਮੀ ਮੀਂਹ ਹੈ। ਇਸ ਕਰਨ ਟਮਾਟਰ ਦੀ ਸਪਲਾਈ ਮੰਗ ਦੇ ਮੁਤਾਬਕ ਨਹੀਂ ਹੋ ਪਾ ਰਹੀ ਹੈ। ਮੈਟਰੋ ਸ਼ਹਿਰਾਂ ’ਚ ਸਭ ਤੋਂ ਮਹਿੰਗਾ ਟਮਾਟਰ ਕੋਲਕਾਤਾ ’ਚ ਹੈ, ਜਿੱਥੇ ਇਸ ਦੇ ਪ੍ਰਚੂਨ ਮੁੱਲ 12 ਅਕਤੂਬਰ ਨੂੰ 72 ਰੁਪਏ ਪ੍ਰਤੀ ਕਿ. ਗ੍ਰਾ. ਸਨ। ਇਕ ਮਹੀਨੇ ਪਹਿਲਾਂ ਇਹ 38 ਰੁਪਏ ਦੇ ਭਾਅ ’ਤੇ ਵਿਕ ਰਿਹਾ ਸੀ। ਉਥੇ ਹੀ ਚੇਨਈ ’ਚ ਇਸ ਦੇ ਭਾਅ ਇਕ ਮਹੀਨੇ ’ਚ ਲਗਭਗ ਚਾਰ ਗੁਣਾ ਵਧ ਗਏ। ਆਜ਼ਾਦਪੁਰ ਟੋਮੈਟੋ ਐਸੋਸੀਏਸ਼ਨ ਦੇ ਪ੍ਰਧਾਨ ਮੁਤਾਬਕ ਪ੍ਰਮੁੱਖ ਟਮਾਟਰ ਉਤਪਾਦਕ ਸੂਬਿਆਂ ’ਚ 60 ਫੀਸਦੀ ਟਮਾਟਰ ਖ਼ਰਾਬ ਹੋਇਆ ਹੈ। ਪਲਾਂਟੇਸ਼ਨ ਤੋਂ ਬਾਅਦ ਅਗਲੇ ਦੋ ਤੋਂ ਤਿੰਨ ਮਹੀਨੇ ’ਚ ਇਸ ਦੀ ਨਵੀਂ ਫਸਲ ਆ ਜਾਵੇਗੀ।

ਇਹ ਵੀ ਪੜ੍ਹੋ : CNG-PNG ਦੇ ਗਾਹਕਾਂ ਲਈ ਵੱਡਾ ਝਟਕਾ, 10 ਦਿਨਾਂ ਅੰਦਰ ਦੂਜੀ ਵਾਰ ਵਧੇ ਭਾਅ

ਹੋਰ ਮੈਟਰੋ ਸ਼ਹਿਰਾਂ ’ਚ ਇਹ ਹਨ ਹਾਲਾਤ

ਖਪਤਕਾਰ ਮਾਮਲਿਆਂ ਦੇ ਮੰਤਰਾਲੇ ਵੱਲੋਂ ਜੁਟਾਏ ਗਏ ਅੰਕੜਿਆਂ ਮੁਤਾਬਕ ਇਕ ਮਹੀਨੇ ’ਚ ਦਿੱਲੀ ’ਚ ਟਮਾਟਰ ਦੇ ਭਾਅ 30 ਤੋਂ ਵਧ ਕੇ 57 ਰੁਪਏ ਪ੍ਰਤੀ ਕਿੱਲੋ ਹੋ ਗਏ। ਇਕ ਮਹੀਨੇ ਪਹਿਲਾਂ ਚੇਨਈ ’ਚ ਇਹ 20 ਰੁਪਏ ਪ੍ਰਤੀ ਕਿ. ਗ੍ਰਾ. ਦੇ ਭਾਅ ’ਤੇ ਵਿਕ ਰਿਹਾ ਸੀ ਪਰ ਹੁਣ 57 ਰੁਪਏ ਦੇ ਭਾਅ ’ਤੇ ਪਹੁੰਚ ਗਿਆ। ਮੁੰਬਈ ਦੀ ਗੱਲ ਕਰੀਏ ਤਾਂ ਇਕ ਮਹੀਨੇ ਪਹਿਲਾਂ ਇਹ 15 ਰੁਪਏ ਪ੍ਰਤੀ ਕਿ. ਗ੍ਰਾ. ਦੇ ਭਾਅ ’ਤੇ ਸੀ ਪਰ ਹੁਣ ਇਹ 53 ਰੁਪਏ ਦੇ ਭਾਅ ’ਤੇ ਵਿਕ ਰਿਹਾ ਹੈ। ਟਮਾਟਰ ਦੀਆਂ ਪ੍ਰਚੂਨ ਕੀਮਤਾਂ ਕੁਆਲਿਟੀ ਅਤੇ ਸਥਾਨ ’ਤੇ ਨਿਰਭਰ ਕਰਦੀ ਹੈ, ਜਿੱਥੇ ਇਸ ਦੀ ਵਿਕਰੀ ਹੋ ਰਹੀ ਹੈ।

ਇਹ ਵੀ ਪੜ੍ਹੋ : SBI Alert! ਤੁਹਾਨੂੰ ਆ ਰਿਹਾ ਹੈ YONO ਖ਼ਾਤਾ ਬੰਦ ਹੋਣ ਦਾ ਮੈਸੇਜ, ਤਾਂ ਹੋ ਜਾਓ ਸਾਵਧਾਨ!

ਮੀਂਹ ਨਾਲ 60 ਫੀਸਦੀ ਟਮਾਟਰ ਦੀ ਫਸਲ ਪ੍ਰਭਾਵਿਤ

ਆਜ਼ਾਦਪੁਰ ਟੋਮੈਟੋ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੌਸ਼ਿਕ ਮੁਤਾਬਕ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਪ੍ਰਮੁੱਖ ਟਮਾਟਰ ਉਤਪਾਦਕ ਸੂਬਿਆਂ ’ਚ ਫਸਲ ਨੂੰ ਨੁਕਸਾਨ ਹੋਇਆ। ਇਸ ਕਾਰਨ ਦਿੱਲੀ ਵਰਗ ਖਪਤਕਾਰ ਸੂਬਿਆਂ ’ਚ ਇਸ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਹਨ। ਦਿੱਲੀ ਸਥਿਤ ਆਜ਼ਾਦਪੁਰ ਮੰਡੀ ਦੇਸ਼ ’ਚ ਫਲਾਂ ਅਤੇ ਸਬਜ਼ੀਆਂ ਦੀ ਏਸ਼ੀਆ ਦੀ ਸਭ ਤੋਂ ਵੱਡਾ ਮੰਡੀ ਹੈ। ਐੱਮ. ਪੀ., ਮਹਾਰਾਸ਼ਟਰ ਤੋਂ ਇਲਾਵਾ ਸ਼ਿਮਲਾ ਵਰਗੇ ਪਹਾੜੀ ਸੂਬਿਆਂ ’ਚ ਵੀ ਬੇ-ਮੌਸਮੀ ਮੀਂਹ ਨਾਲ ਫਸਲ ਪ੍ਰਭਾਵਿਤ ਹੋਈ ਹੈ। ਕੌਸ਼ਿਕ ਮੁਤਾਬਕ ਬੇ-ਮੌਸਮੀ ਮੀਂਹ ਕਾਰਨ ਟਮਾਟਰ ਉਤਪਾਦਕ ਸੂਬਿਆਂ ’ਚ 60 ਫੀਸਦੀ ਟਮਾਟਰ ਦੀ ਫਸਲ ਪ੍ਰਭਾਵਿਤ ਹੋਈ। ਇਸ ਕਾਰਨ ਆਜ਼ਾਦਪੁਰ ਮੰਡੀ ’ਚ ਇਕ ਮਹੀਨੇ ’ਚ ਇਸ ਦੇ ਭਾਅ ਦੁਗਣਾ ਵਧ ਕੇ 40-60 ਰੁਪਏ ਹੋ ਗਏ ਅਤੇ ਇਸ ਦੀ ਰੋਜ਼ਾਨਾ ਆਮਦ ਵੀ ਘਟ ਕੇ 250-300 ਟਨ ਰਹਿ ਗਈ।

ਇਹ ਵੀ ਪੜ੍ਹੋ : ਰਾਕੇਸ਼ ਝੁਨਝੁਨਵਾਲਾ ਨੇ ਇਸ ਸਰਕਾਰੀ ਕੰਪਨੀ 'ਤੇ ਲਗਾਇਆ ਦਾਅ, 25 ਲੱਖ ਸ਼ੇਅਰ ਖਰੀਦੇ

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News