‘ਅਪ੍ਰੈਲ-ਮਈ ’ਚ ਨਰਮੀ ਤੋਂ ਬਾਅਦ ਟੋਲ ਕਲੈਕਸ਼ਨ ’ਚ ਆਇਆ ਉਛਾਲ’
Sunday, Jul 11, 2021 - 11:22 AM (IST)
ਨਵੀਂ ਦਿੱਲੀ (ਅਨਸ) – ਭਾਰਤ ਦੇ ਰਾਜਮਾਰਗ ਟੋਲ ਕਲੈਕਸ਼ਨ ’ਚ ਇਸ ਸਾਲ ਅਪ੍ਰੈਲ-ਮਈ ਸੀਜ਼ਨ ’ਚ ਨਰਮੀ ਤੋਂ ਬਾਅਦ ਮੁੜ ਉਛਾਲ ਆਉਣ ਦੀ ਉਮੀਦ ਹੈ। ਟੋਲ ਕਨੈਕਸ਼ਨ 2ਕਿਊ. ਐੱਫ. ਵਾਈ. 22 ’ਚ 4 ਕਿਊ. ਐੱਫ. ਵਾਈ. 21 ਮਾਲੀਏ ਤੱਕ ਪਹੁੰਚਣ ਦੀ ਉਮੀਦ ਹੈ ਅਤੇ ਐੱਫ. ਵਾਈ.20 ਦੀ ਤੀਜੀ ਲਹਿਰ ਨਾਲ 3ਕਿਊ. ਐੱਫ. ਵਾਈ. 22 ਦੀ ਸ਼ੁਰੂਆਤ ਚ 15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਇੰਡੀਆ ਰੇਟਿੰਗਸ ਐਂਡ ਰਿਸਰਚ ਨੇ ਇਕ ਖੋਜ ਰਿਪੋਰਟ ’ਚ ਕਿਹਾ ਕਿ ਇਹ ਉਮੀਦਾਂ ਜੂਨ 2021 ’ਚ ਰਿਕਵਰੀ ਤੋਂ ਪ੍ਰੇਰਿਤ ਹਨ ਜੋ ਪਹਿਲਾਂ 2ਕਿਊ. ਐੱਫ. ਵਾਈ. 21 ’ਚ ਪਹਿਲੀ ਲਹਿਰ ਦੌਰਾਨ ਦੇਖੀ ਗਈ ਸੀ। ਅਪ੍ਰੈਲ ਅਤੇ ਮਈ 2021 ’ਚ ਦੂਜੀ ਕੋਵਿਡ ਲਹਿਰ ਦੌਰਾਨ ਸਥਾਨਕ ਲਾਕਡਾਊਨ ਕਾਰਨ 4ਕਿਊ. ਐੱਫ. ਵਾਈ. 21 ਦੀ ਤੁਲਨਾ ’ਚ ਔਸਤ ਟੋਲ ਮਾਲੀਏ ’ਚ 10 ਫੀਸਦੀ ਅਤੇ 34 ਫੀਸਦੀ ਦੀ ਗਿਰਾਵਟ ਆਈ। ਹਾਲਾਂਕਿ ਜੂਨ 2021 ’ਚ ਟੋਲ ਕਲੈਕਸ਼ਨ ’ਚ ਉੱਪਰ ਵਾਲੇ ਪਾਸੇ ਵਾਧਾ ਦੇਖਿਆ ਗਿਆ ਜੋ ਜੂਨ 2021 ਦੇ ਅੰਤਿਮ ਹਫਤੇ ’ਚ 4 ਿਕਊ. ਐੱਫ. ਵਾਈ. 21 ਦੇ ਪੱਧਰ ਦੇ 90 ਫੀਸਦੀ ਤੱਕ ਪਹੁੰਚ ਗਈ।
ਇਸ ਤੋਂ ਇਲਾਵਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਕਈ ਹਿੱਸਿਆਂ ’ਚ ਅਪ੍ਰੈਲ-ਜੂਨ 2021 ਦੌਰਾਨ ਪੂਰੇ ਜਾਂ ਅੰਸ਼ਿਕ ਲਾਕਡਾਊਨ ਦੇ ਲਾਗੂ ਹੋਣ ਕਾਰਨ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਟੋਲ ਕਲੈਕਸ਼ਨ ਪ੍ਰਭਾਵਿਤ ਹੋਇਆ ਹੈ। 10 ਸੂਬਿਆਂ ’ਚ ਫੈਲੀਆਂ 36 ਯੋਜਨਾਵਾਂ ’ਤੇ ਇੰਡੀਆ ਰਿਸਰਚ ਦਾ ਅਧਿਐਨ ਦਰਸਾਉਂਦਾ ਹੈ ਕਿ ਹਫਤਾਵਾਰੀ ਆਧਾਰ ’ਤੇ ਔਸਤ ਰੋਜ਼ਾਨਾ ਟੋਲ ਕਲੈਕਸ਼ਨ ਮਈ 2021 ਦੇ ਤੀਜੇ ਹਫਤੇ ’ਚ 38 ਫੀਸਦੀ ਦੇ ਸਿਖਰ ’ਤੇ ਪਹੁੰਚ ਿਗਆ ਜੋ ਅਪ੍ਰੈਲ ਦੇ ਪਿਛਲੇ ਹਫਤੇ ’ਚ 17 ਫੀਸਦੀ ਦੀ ਗਿਰਾਵਟ ਤੋਂ ਬਾਅਦ ਸੀ।
ਇੰਡੀਆ ਰਿਸਰਚ ਨੂੰ ਕੋਵਿਡ ਦੇ ਮਾਮਲਿਆਂ ’ਚ ਗਿਰਾਵਟ ਅਤੇ ਟੋਲ ਕਲੈਕਸ਼ਨ 2ਕਿਊ. ਐੱਫ. ਵਾਈ. 22 ਤੋਂ ਬਾਅਦ ਰੈਂਪ-ਅਪ ਦੇ ਨਾਲ ਲਾਕਡਾਊਨ ਉਪਾਅ ’ਚ ਹੌਲੀ-ਹੌਲੀ ਛੋਟ ਦੀ ਉਮੀਦ ਹੈ।