ਅੱਜ ਸ਼ੇਅਰ ਬਾਜ਼ਾਰ, ਬੈਂਕ ਸਮੇਤ ਕਈ ਸਰਕਾਰੀ ਦਫ਼ਤਰਾਂ ਵਿੱਚ ਰਹੇਗੀ ਛੁੱਟੀ

Thursday, Apr 14, 2022 - 11:08 AM (IST)

ਅੱਜ ਸ਼ੇਅਰ ਬਾਜ਼ਾਰ, ਬੈਂਕ ਸਮੇਤ ਕਈ ਸਰਕਾਰੀ ਦਫ਼ਤਰਾਂ ਵਿੱਚ ਰਹੇਗੀ ਛੁੱਟੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਇਸ ਸਾਲ 14 ਅਪ੍ਰੈਲ ਨੂੰ ਡਾ.ਬੀ.ਆਰ.ਅੰਬੇਦਕਰ ਦੇ ਜਨਮ ਦਿਨ ਮੌਕੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ 14 ਅਪ੍ਰੈਲ ਨੂੰ ਉਦਯੋਗਿਕ ਅਦਾਰਿਆਂ ਸਮੇਤ ਸਾਰੇ ਕੇਂਦਰ ਸਰਕਾਰ ਦੇ ਦਫ਼ਤਰ ਛੁੱਟੀ ਵਾਲੇ ਦਿਨ ਬੰਦ ਰਹਿਣਗੇ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 25 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੇਂਦਰ ਸਰਕਾਰ ਵੱਲੋਂ ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ 14 ਅਪ੍ਰੈਲ 2022 ਦਿਨ ਵੀਰਵਾਰ ਨੂੰ ਪੂਰੇ ਭਾਰਤ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : TRAI ਨੇ ਦਿੱਤਾ 5G ਸਪੈਕਟਰਮ ਦੀ ਬੇਸ ਕੀਮਤ 'ਚ 35 ਫੀਸਦੀ ਦੀ ਕਟੌਤੀ ਦਾ ਸੁਝਾਅ

ਸ਼ੇਅਰ ਬਾਜ਼ਾਰ ਵਿਚ ਲੰਬੀਆਂ ਛੁੱਟੀਆਂ

ਸ਼ੇਅਰ ਬਾਜ਼ਾਰ 'ਚ ਛੁੱਟੀਆਂ ਦੀ ਗੱਲ ਕਰੀਏ ਤਾਂ ਇਸ ਸਾਲ ਦੀ ਸਭ ਤੋਂ ਲੰਬੀ ਛੁੱਟੀ ਅੱਜ ਤੋਂ ਸ਼ੁਰੂ ਹੋ ਗਈ ਹੈ। ਜੀ ਹਾਂ, ਲਗਾਤਾਰ ਚਾਰ ਦਿਨ ਬਾਜ਼ਾਰ ਬੰਦ ਰਹੇਗਾ। ਅੱਜ 14 ਅਪ੍ਰੈਲ ਨੂੰ ਮਹਾਵੀਰ ਜਯੰਤੀ/ਡਾ. ਬਾਬਾ ਸਾਹਿਬ ਅੰਬੇਡਕਰ ਜਯੰਤੀ ਦੇ ਮੌਕੇ 'ਤੇ ਕੋਈ ਕਾਰੋਬਾਰ ਨਹੀਂ ਹੋਵੇਗਾ, ਜਦਕਿ 15 ਅਪ੍ਰੈਲ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਵਿੱਚ ਹਫ਼ਤਾਵਾਰੀ ਛੁੱਟੀ ਰਹੇਗੀ। ਯਾਨੀ ਕਿ ਪੂਰੇ ਚਾਰ ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ। ਸਟਾਕ ਮਾਰਕੀਟ ਦੀਆਂ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਸਾਲ 2022 ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਛੱਡ ਕੇ ਕੁੱਲ 13 ਛੁੱਟੀਆਂ ਹਨ। ਇਨ੍ਹਾਂ 'ਚੋਂ ਸਭ ਤੋਂ ਲੰਬੀ ਛੁੱਟੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਸਾਲ ਦੀ ਆਖਰੀ ਸਟਾਕ ਮਾਰਕੀਟ ਛੁੱਟੀ 8 ਨਵੰਬਰ 2022 ਨੂੰ ਗੁਰੂ ਨਾਨਕ ਜਯੰਤੀ ਮੌਕੇ ਹੋਵੇਗੀ।

ਇਹ ਵੀ ਪੜ੍ਹੋ : ਟਾਪ-10 ਅਰਬਪਤੀਆਂ ਦੀ ਸੂਚੀ ਵਿਚ 6ਵੇਂ ਸਥਾਨ ਤੇ ਪਹੁੰਚੇ ਗੌਤਮ ਅਡਾਨੀ, ਜਾਣੋ ਕਿਸ ਸਥਾਨ 'ਤੇ ਹਨ ਅੰਬਾਨੀ

ਬੈਂਕ ਪੋਸਟ ਆਫਿਸ ਬੰਦ ਰਹਿਣਗੇ

ਡਾ: ਭੀਮ ਰਾਓ ਅੰਬੇਡਕਰ ਦੀ ਜਯੰਤੀ ਮੌਕੇ ਡਾਕਖਾਨਾ ਅਤੇ ਬੈਂਕ ਬੰਦ ਰਹਿਣ ਵਾਲੇ ਹਨ। ਬੈਂਕ ਸਿਰਫ਼ ਹਿਮਾਚਲ ਪ੍ਰਦੇਸ਼ ਅਤੇ ਮੇਘਾਲਿਆ ਵਿੱਚ ਹੀ ਖੁੱਲ੍ਹੇ ਰਹਿਣਗੇ। ਆਰਬੀਆਈ ਦੀ ਵੈੱਬਸਾਈਟ ਦੇ ਅਨੁਸਾਰ, ਕੁਝ ਰਾਜਾਂ ਵਿੱਚ, ਮਹਾਵੀਰ ਜਯੰਤੀ, ਵਿਸਾਖੀ, ਤਾਮਿਲ ਨਵੇਂ ਸਾਲ ਦੇ ਦਿਨ, ਬੀਜੂ ਤਿਉਹਾਰ, ਬੋਹਾਗ ਬਿਹੂ ਦੇ ਮੌਕੇ 'ਤੇ ਦੇਸ਼ ਦੇ ਜ਼ਿਆਦਾਤਰ ਜ਼ੋਨਾਂ 'ਚ ਬੈਂਕ ਕੰਮ ਨਹੀਂ ਕਰਨਗੇ।

ਇਹ ਵੀ ਪੜ੍ਹੋ : ਬੈਂਕ ਧੋਖਾਧੜੀ 'ਚ CBI ਨੂੰ ਵੱਡੀ ਸਫਲਤਾ, ਨੀਰਵ ਮੋਦੀ ਦੇ ਕਰੀਬੀ ਸੁਭਾਸ਼ ਸ਼ੰਕਰ ਨੂੰ ਲਿਆਂਦਾ ਮੁੰਬਈ

ਅਗਲੇ ਦਿਨ ਵੀ ਛੁੱਟੀ ਹੋਵੇਗੀ

ਗੁਡ ਫਰਾਈਡੇ, ਬੰਗਾਲੀ ਨਵਾਂ ਸਾਲ, ਹਿਮਾਚਲ ਦਿਵਸ, ਵਿਸ਼ੂ, ਬੋਹਾਗ ਬਿਹੂ ਦੇ ਮੌਕੇ 'ਤੇ 15 ਅਪ੍ਰੈਲ ਨੂੰ ਜ਼ਿਆਦਾਤਰ ਜ਼ੋਨਾਂ 'ਚ ਬੈਂਕ ਬੰਦ ਰਹਿਣਗੇ। ਜ਼ਿਆਦਾਤਰ ਜ਼ੋਨਾਂ ਦੇ ਬੈਂਕਾਂ ਨੂੰ ਇਸ ਹਫਤੇ ਬਹੁਤ ਛੁੱਟੀਆਂ ਹਨ। ਹਾਲਾਂਕਿ ਜੈਪੁਰ, ਜੰਮੂ ਅਤੇ ਸ਼੍ਰੀਨਗਰ ਜ਼ੋਨਾਂ 'ਚ 15 ਅਪ੍ਰੈਲ ਨੂੰ ਬੈਂਕ ਛੁੱਟੀ ਨਹੀਂ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ। 6 ਦਸੰਬਰ 1956 ਨੂੰ ਉਨ੍ਹਾਂ ਦੀ ਮੌਤ ਹੋ ਗਈ। 6 ਦਸੰਬਰ ਨੂੰ ਉਨ੍ਹਾਂ ਦੀ ਬਰਸੀ ਨੂੰ ਮਹਾਪਰਿਨਿਰਵਾਣ ਦਿਵਸ ਵਜੋਂ ਮਨਾਇਆ ਜਾਂਦਾ ਹੈ। ਡਾ: ਭੀਮ ਰਾਓ ਅੰਬੇਡਕਰ ਨੂੰ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣਿਆ ਜਾਂਦਾ ਹੈ। ਭਾਰਤ ਦਾ ਸੰਵਿਧਾਨ 2 ਸਾਲ 11 ਮਹੀਨੇ 18 ਦਿਨਾਂ ਵਿੱਚ ਤਿਆਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ’ਤੇ, Elon Musk ਬਣਾ ਰਹੇ ਇਹ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News