ਕਪਾਹ ਉਤਪਾਦਕਤਾ ’ਚ ਵਾਧੇ ਲਈ ਚੰਗੀ ਗੁਣਵੱਤਾ ਵਾਲੇ ਬੀਜ ਦੀ ਸਪਲਾਈ ਸਮੇਂ ਦੀ ਲੋੜ : ਗੋਇਲ
Wednesday, Nov 09, 2022 - 03:24 AM (IST)

ਜੈਤੋ (ਪਰਾਸ਼ਰ) : ਕੇਂਦਰੀ ਕੱਪੜਾ, ਵਪਾਰ ਅਤੇ ਉਦਯੋਗ, ਖੁਰਾਕ ਅਤੇ ਜਨਤਕ ਵੰਡ ਮੰਤਰੀ ਪੀਯੂਸ਼ ਗੋਇਲ ਨੇ ਕਪਾਹ ਪ੍ਰਾਈਸ ਚੇਨ ਲਈ ਕੀਤੀ ਗਈ ਪਹਿਲ ਦੀ ਸਮੀਖਿਆ ਲਈ ਨਵੀਂ ਦਿੱਲੀ ਦੇ ਕਾਮਰਸ ਭਵਨ ’ਚ ਕੱਪੜਾ ਸਲਾਹਕਾਰ ਸਮੂਹ (ਟੀ. ਏ. ਜੀ.) ਨਾਲ ਤੀਜੀ ਬੈਠਕ ਕੀਤੀ। ਗੋਇਲ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਭਾਰਤੀ ਕਪਾਹ ਦੀ ਬ੍ਰਾਂਡਿੰਗ ਕੀਤੀ ਜਾਵੇ ਅਤੇ ਵਫਾਦਾਰੀ ਪੈਦਾ ਕੀਤੀ ਜਾਵੇ। ਨਾਲ ਹੀ ਖਪਤਕਾਰ ਕਸਤੂਰੀ ਬ੍ਰਾਂਡ ਦੇ ਉਤਪਾਦਾਂ ਲਈ ਖਿੱਚ ਪੈਦਾ ਕਰਨ ਅਤੇ ਇਹ ਆਤਮ-ਨਿਰਭਰ ਭਾਰਤ ਦੀ ਦਿਸ਼ਾ ’ਚ ਇਕ ਸਵਾਗਤਯੋਗ ਕਦਮ ਹੈ।
ਇਹ ਵੀ ਪੜ੍ਹੋ : ਮਿਲ ਗਿਆ ਕਲਿਯੋਪੇਟਰਾ ਦਾ ਮਕਬਰਾ, ਚੱਟਾਨ ’ਚ ਬਣੀ ਸੁਰੰਗ 'ਚ 43 ਫੁੱਟ ਹੇਠਾਂ ਮਿਲਿਆ ਜਿਆਮਿਤਿਕ ਚਮਤਕਾਰ
ਗੋਇਲ ਨੇ ਇੱਛਾ ਪ੍ਰਗਟਾਈ ਕਿ ਉਦਯੋਗ ਸਭ ਤੋਂ ਅੱਗੇ ਰਹੇ ਅਤੇ ਭਾਰਤੀ ਕਪਾਹ ਕਸਤੂਰੀ ਦੀ ਬ੍ਰਾਂਡਿੰਗ ਅਤੇ ਉਸ ਨੂੰ ਪ੍ਰਮਾਣਿਤ ਕਰਨ ਦੀ ਜ਼ਿੰਮੇਵਾਰੀ ਲੈਂਦਿਆਂ ਸਵੈ-ਨਿਯਮ ਦੇ ਸਿਧਾਂਤ ’ਤੇ ਕੰਮ ਕਰਨ। ਉਦਯੋਗ ਅਤੇ ਟੈਕਸਟਾਈਲ ਪ੍ਰਾਈਸ ਚੇਨ ਦੇ ਹਿੱਸੇਦਾਰਾਂ ਨੇ ਸਲਾਹ-ਮਸ਼ਵਰੇ ਰਾਹੀਂ ਆਪਣੇ ਮੁੱਦਿਆਂ ਨੂੰ ਹੱਲ ਕਰਨ ਲਈ ਗੋਇਲ ਦੀ ਤੁਰੰਤ ਅਤੇ ਵਿਵਹਾਰਕ ਪਹੁੰਚ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਕੱਪੜਾ ਅਤੇ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵੀ. ਜਰਦੋਸ਼, ਕਪੱੜਾ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ, ਟੈਗ ਦੇ ਮੁਖੀ ਸੁਰੇਸ਼ ਕੋਟਕ, ਸਬੰਧਤ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਅਤੇ ਕਪਾਹ ਪ੍ਰਾਈਸ ਚੇਨ ਦੇ ਹਿੱਤਧਾਰਕ ਹਾਜ਼ਰ ਸਨ।
ਇਹ ਵੀ ਪੜ੍ਹੋ : ਢੀਂਡਸਾ ਨੇ ਬੀਬੀ ਜਗੀਰ ਕੌਰ ਦੇ ਹੱਕ 'ਚ ਕੀਤੀ ਮੀਟਿੰਗ, ਸੁਖਬੀਰ 'ਤੇ ਇਲਜ਼ਾਮ ਲਾਉਂਦਿਆਂ ਮੈਂਬਰਾਂ ਨੂੰ ਕੀਤੀ ਇਹ ਅਪੀਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।