ਚੰਦਨ ਦੀ ਲੱਕੜ ਦੀ ਬਰਾਮਦ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਤਾਮਿਲਨਾਡੂ ਲਈ ਸਮਾਂ-ਹੱਦ ਤੈਅ

05/26/2017 6:21:35 AM

ਨਵੀਂ ਦਿੱਲੀ — ਵਣਜ ਮੰਤਰਾਲਾ ਨੇ ਚੰਦਨ ਦੀ ਲੱਕੜੀ ਦੇ ਬਰਾਮਦ ਦੇ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ ਅਤੇ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਤੇ ਤਾਮਿਲਨਾਡੂ ਦੀਆਂ ਸਰਕਾਰਾਂ ਲਈ ਸਮਾਂ-ਹੱਦ ਤੈਅ ਕਰ ਦਿੱਤੀ ਹੈ। ਇਨ੍ਹਾਂ ਲੱਕੜਾਂ ਦੀ ਬਰਾਮਦ ਦੇ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ ਅਤੇ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਆਂਧਰਾ ਪ੍ਰਦੇਸ਼ ਨੂੰ 30 ਅਪ੍ਰੈਲ, 2019 ਤੱਕ ਦਾ ਸਮਾਂ ਦਿੱਤਾ ਗਿਆ, ਜਦੋਂਕਿ ਹੋਰ 2 ਸੂਬਿਆਂ ਨੂੰ 31 ਅਗਸਤ, 2018 ਤੱਕ ਦਾ ਸਮਾਂ ਦਿੱਤਾ ਗਿਆ ਹੈ।   
ਡਾਇਰੈਕਟਰ ਜਨਰਲ ਆਫ ਫਾਰੇਨ ਟਰੇਡ (ਡੀ. ਜੀ. ਐੱਫ. ਟੀ.) ਨੇ ਕਿਹਾ ਹੈ, ''ਮਹਾਰਾਸ਼ਟਰ ਅਤੇ ਤਾਮਿਲਨਾਡੂ ਦੀਆਂ ਸਰਕਾਰਾਂ ਲਈ ਚੰਦਨ ਦੀ ਲੱਕੜ ਦੀ ਸਬੰਧਿਤ ਅਲਾਟ ਮਾਤਰਾਵਾਂ ਦੀ ਬਰਾਮਦ ਦੇ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ ਅਤੇ ਪ੍ਰਕਿਰਿਆ ਨੂੰ ਪੂਰਾ ਕਰਨ ਲਈ 31 ਅਗਸਤ, 2018 ਤੱਕ ਦਾ ਸਮਾਂ ਦਿੱਤਾ ਗਿਆ ਹੈ।'' ਡੀ. ਜੀ. ਐੱਫ. ਟੀ. ਨੇ ਇਕ ਨੋਟੀਫਿਕੇਸ਼ਨ 'ਚ ਇਹ ਵੀ ਕਿਹਾ ਕਿ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੂੰ ਵੀ 30 ਅਪ੍ਰੈਲ, 2018 ਤੱਕ ਇਨ੍ਹਾਂ ਗਤੀਵਿਧੀਆਂ ਨੂੰ ਪੂਰਾ ਕਰਨ ਦੀ ਆਗਿਆ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਸਰਕਾਰ ਨੂੰ ਖੁਦ ਜਾਂ ਕਿਸੇ ਅਧਿਕਾਰਤ ਕਮੇਟੀ ਦੀ ਮਾਰਫ਼ਤ 30 ਅਪ੍ਰੈਲ ਤੱਕ ਇਨ੍ਹਾਂ ਲੱਕੜਾਂ ਦੇ ਮੁੱਲ ਵਧਾਊ ਉਤਪਾਦਾਂ ਦੀ ਬਰਾਮਦ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।


Related News