ਹੁਣ ਆਪਣੇ ਯੂਜ਼ਰਸ ਨੂੰ ਵੀਡੀਓ ਹਟਾਉਣ ਦਾ ਕਾਰਣ ਦੱਸੇਗਾ TikTok, ਕਰ ਸਕਦੇ ਹੋ ਅਪੀਲ
Saturday, Oct 24, 2020 - 11:00 AM (IST)
ਨਵੀਂ ਦਿੱਲੀ : ਭਾਰਤ ਵਿਚ ਬੈਨ ਹੋ ਚੁੱਕੀ ਸ਼ਾਰਟ ਵੀਡੀਓ ਐਪ ਟਿਕਟਾਕ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਆਪਣੇ ਯੂਜ਼ਰਸ ਨੂੰ ਉਨ੍ਹਾਂ ਦੇ ਵੀਡੀਓ ਨੂੰ ਪਲੇਟਫਾਰਮ ਤੋਂ ਹਟਾਉਣ ਦਾ ਕਾਰਣ ਵੀ ਦੱਸੇਗੀ। ਪ੍ਰਭਾਵਿਤ ਯੂਜ਼ਰਸ ਕੋਲ ਹਟਾਏ ਗਏ ਕੰਟੈਂਟ ਲਈ ਅਪੀਲ ਕਰਨ ਦਾ ਬਦਲ ਹੋਵੇਗਾ। ਟਿਕਟਾਕ ਨੇ ਕਿਹਾ ਕਿ ਅਸੀਂ ਵੀਡੀਓ ਬਣਾਉਣ ਵਾਲੇ ਨੂੰ ਦੱਸਾਂਗੇ ਕਿ ਕਿਸ ਨੀਤੀ ਦੀ ਉਲੰਘਣਾ ਕੀਤੀ ਗਈ ਸੀ, ਜਿਸ ਨਾਲ ਵੀਡੀਓ ਨੂੰ ਹਟਾਇਆ ਗਿਆ ਅਤੇ ਨਾਲ ਹੀ ਵੀਡੀਓ ਨਿਰਮਾਤਾ ਕੋਲ ਅਪੀਲ ਕਰਨ ਦਾ ਵੀ ਅਧਿਕਾਰ ਹੋਵੇਗਾ।
ਇਹ ਵੀ ਪੜ੍ਹੋ: ਗ਼ਰੀਬੀ ਕਾਰਨ ਖ਼ਰਾਬ ਫ਼ੋਨ ਠੀਕ ਨਾ ਕਰਾ ਸਕੇ ਮਾਪੇ,ਪੜ੍ਹਾਈ 'ਚ ਦਿੱਕਤ ਆਉਣ 'ਤੇ ਵਿਦਿਆਰਥੀ ਨੇ ਲਿਆ ਫਾਹਾ
ਭਾਰਤ 'ਚ ਬੈਨ ਹੋ ਚੁੱਕੀ ਅਤੇ ਅਮਰੀਕਾ 'ਚ ਅਸਥਿਰਤਾ ਦਾ ਸਾਹਮਣਾ ਕਰ ਰਹੀ ਕੰਪਨੀ ਨੇ ਕਿਹਾ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਇਸ ਨਾਲ ਜੁੜੇ ਇਕ ਨੋਟੀਫਿਕੇਸ਼ਨ ਪ੍ਰਣਾਲੀ ਨਾਲ ਪ੍ਰਯੋਗ ਕਰ ਰਹੇ ਹਨ, ਜਿਸ ਨਾਲ ਕ੍ਰਿਏਟਰਸ ਕੰਟੈਂਟ ਹਟਾਉਣ ਨੂੰ ਲੈ ਕੇ ਵੱਧ ਸਪੱਸ਼ਟਤਾ ਹੋ ਸਕੇ।
ਚੀਨ ਦੀ ਕੰਪਨੀ ਬਾਈਟਡਾਂਸ ਦੇ ਅਧੀਨ ਆਉਣ ਵਾਲੀ ਟਿਕਟਾਕ ਨੇ ਕਿਹਾ, ਸਾਡੇ ਟੀਚੇ ਸਾਡੇ ਮੰਚ 'ਤੇ ਕੰਟੈਂਟ ਦੇ ਬਾਰੇ ਵਿਚ ਗਲਤਫਹਿਮੀ ਨੂੰ ਘੱਟ ਕਰਨ ਲਈ ਸਾਡੇ ਕਮਿਊਨਿਟੀ ਗਾਈਡ ਲਾਈਨਜ਼ ਦੇ ਆਸ-ਪਾਸ ਪਾਰਦਰਸ਼ਿਤਾ ਅਤੇ ਸਿੱਖਿਆ ਨੂੰ ਵਧਾਉਣ ਲਈ ਹੈ ਅਤੇ ਨਤੀਜਾ ਆਸ਼ਾਜਨਕ ਹੈ। ਟਿਕਟਾਕ ਨੇ ਕਿਹਾ ਕਿ ਉਸ ਨੇ ਵੀਡੀਓ ਹਟਾਉਣ ਦੇ ਸਬੰਧ 'ਚ ਯੂਜ਼ਰਸ ਵਲੋਂ ਬੇਨਤੀਆਂ 'ਚ 14 ਫ਼ੀਸਦੀ ਦੀ ਕਮੀ ਦੇਖੀ ਗਈ ਹੈ।