ਚੀਨੀ ਦਰਾਮਦ ''ਤੇ ਕੱਸੇਗੀ ਨਕੇਲ, 5 ਸਾਲ ਲਈ ਲਗਾਈ ਗਈ ਐਂਟੀ-ਡੰਪਿੰਗ ਡਿਊਟੀ

Thursday, Jul 09, 2020 - 06:08 PM (IST)

ਚੀਨੀ ਦਰਾਮਦ ''ਤੇ ਕੱਸੇਗੀ ਨਕੇਲ, 5 ਸਾਲ ਲਈ ਲਗਾਈ ਗਈ ਐਂਟੀ-ਡੰਪਿੰਗ ਡਿਊਟੀ

ਨਵੀਂ ਦਿੱਲੀ — ਗਲਵਾਨ ਘਾਟੀ ਕਾਂਡ ਤੋਂ ਬਾਅਦ ਭਾਰਤ ਸਰਕਾਰ ਨੇ ਪੰਜ ਸਾਲਾਂ ਲਈ ਫਿਰ ਤੋਂ ਚੀਨ ਤੋਂ ਆਯਾਤ ਕੀਤੇ ਕੁਝ ਉਤਪਾਦਾਂ 'ਤੇ ਐਂਟੀ-ਡੰਪਿੰਗ ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ। ਚੀਨ ਤੋਂ ਘਰੇਲੂ ਨਿਰਮਾਣ ਦੀ ਰੱਖਿਆ ਲਈ ਅਜਿਹਾ ਕੀਤਾ ਗਿਆ ਹੈ। ਚੀਨ ਨੇ ਹਮੇਸ਼ਾਂ ਡਬਲਯੂ ਟੀ ਓ ਅਤੇ ਮੁਫਤ ਵਪਾਰ ਸਮਝੌਤੇ ਦਾ ਲਾਭ ਉਠਾਇਆ ਹੈ ਅਤੇ ਸਸਤੀ ਅਤੇ ਘਟੀਆ ਕੁਆਲਿਟੀ ਦੇ ਚੀਨੀ ਸਮਾਨ ਨੂੰ ਭਾਰਤ ਵਿਚ ਵੱਡੇ ਪੱਧਰ 'ਤੇ ਸੁੱਟਿਆ ਹੈ। ਹਾਲਾਂਕਿ ਸਰਕਾਰ ਇਸ ਨੂੰ ਹੁਣ ਗੰਭੀਰਤਾ ਨਾਲ ਲੈ ਰਹੀ ਹੈ।

ਫਾਈਬਰ ਗਲਾਸ ਨੂੰ ਮਾਪਣ ਵਾਲੀ ਟੇਪ 'ਤੇ ਡਿਊਟੀ

ਡਾਇਰੈਕਟੋਰੇਟ ਜਨਰਲ ਆਫ ਟਰੇਡ ਰੈਮੇਡੀਜ਼ (ਡੀਜੀਟੀਆਰ) ਨੇ ਚੀਨ ਤੋਂ ਆਯਾਤ ਕੀਤੇ ਸਟੀਲ ਅਤੇ ਫਾਈਬਰ ਗਲਾਸ ਮਾਪਣ ਵਾਲੀ ਟੇਪ 'ਤੇ ਐਂਟੀ-ਡੰਪਿੰਗ ਡਿਊਟੀ ਲਗਾਈ ਹੈ। ਡੀਜੀਟੀਆਰ ਵਣਜ ਮੰਤਰਾਲੇ ਦਾ ਜਾਂਚ ਵਿੰਗ ਹੈ।

ਇਹ ਵੀ ਦੇਖੋ : ਜੇਕਰ ਤੁਹਾਨੂੰ ਵੀ ਨਹੀਂ ਮਿਲ ਰਿਹਾ ਮੁਫ਼ਤ ਰਾਸ਼ਨ ਤਾਂ ਇੱਥੇ ਕਰੋ ਸ਼ਿਕਾਇਤ

ਸਥਾਨਕ ਨਿਰਮਾਤਾਵਾਂ ਨੂੰ ਹੋਵੇਗਾ ਲਾਭ

ਡੀਜੀਟੀਆਰ ਨੇ ਕਿਹਾ ਕਿ ਚੀਨ ਲਗਾਤਾਰ ਇਸ ਸਮਾਨ ਨੂੰ ਭਾਰਤੀ ਬਾਜ਼ਾਰ ਵਿਚ ਸੁੱਟ ਰਿਹਾ ਹੈ। ਡੰਪਿੰਗ ਕਾਰਨ ਕੀਮਤ ਬਹੁਤ ਘੱਟ ਹੈ, ਜਿਸ ਨਾਲ ਭਾਰਤੀ ਬਾਜ਼ਾਰ ਵਿਚ ਦਾਖਲ ਹੋਣਾ ਆਸਾਨ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਸਥਾਨਕ ਨਿਰਮਾਤਾਵਾਂ ਦੀ ਸੁਰੱਖਿਆ ਲਈ ਐਂਟੀ-ਡੰਪਿੰਗ ਡਿਊਟੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਤਰ੍ਹਾਂ ਲਗਾਈ ਜਾਵੇਗੀ ਡਿਊਟੀ 

ਮਾਲੀਆ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਚੀਨ ਤੋਂ ਆਯਾਤ ਹੋਣ ਵਾਲੇ ਕੁਝ ਸਮਾਨ 'ਤੇ ਪੰਜ ਸਾਲ ਲਈ ਐਂਟੀ-ਡੰਪਿੰਗ ਡਿਊਟੀ definitive anti-dumping ਲਗਾਈ ਗਈ ਹੈ। ਕੁਝ ਕੰਪਨੀਆਂ 'ਤੇ ਇਹ 1.83 ਅਮਰੀਕੀ ਡਾਲਰ ਪ੍ਰਤੀ ਕਿਲੋਗ੍ਰਾਮ ਹੋਵੇਗੀ, ਜਦੋਂਕਿ ਕੁਝ ਕੰਪਨੀਆਂ 'ਤੇ ਇਹ 2.56 ਅਮਰੀਕੀ ਡਾਲਰ ਪ੍ਰਤੀ ਗ੍ਰਾਮ ਹੋਵੇਗੀ। ਇਸ ਡਿਊਟੀ ਦਾ ਭੁਗਤਾਨ ਭਾਰਤੀ ਕਰੰਸੀ ਵਿਚ ਕਰਨਾ ਪਏਗਾ। ਇਹ ਡਿਊਟੀ ਪਹਿਲੀ ਵਾਰ 9 ਜੁਲਾਈ 2015 ਨੂੰ ਪੰਜ ਸਾਲ ਲਈ ਲਗਾਈ ਗਈ ਸੀ। ਹੁਣ ਉਸੇ ਨੂੰ ਅਗਲੇ ਪੰਜ ਸਾਲਾਂ ਲਈ ਫਿਰ ਤੋਂ ਇਹ ਵਧਾ ਦਿੱਤਾ ਗਿਆ ਹੈ।

ਇਹ ਵੀ ਦੇਖੋ : Hyundai ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਕੰਪਨੀ ਦੇ ਰਹੀ ਹੈ ਇਨ੍ਹਾਂ ਕਾਰਾਂ 'ਤੇ ਭਾਰੀ ਛੋਟ

ਇਹ ਵੀ ਦੇਖੋ : ਅਰੋਗਿਆ ਸੇਤੂ ਐਪ 'ਚ ਵੱਡੀ ਤਬਦੀਲੀ, ਨਿੱਜੀ ਜਾਣਕਾਰੀ ਲੀਕ ਹੋਣ ਦੇ ਡਰ 'ਤੇ ਲੱਗੇਗੀ ਰੋਕ


author

Harinder Kaur

Content Editor

Related News