ਟਾਈਗਰ ਗਲੋਬਲ, DST ਗਲੋਬਲ ਨੇ ਜ਼ੋਮੈਟੋ ''ਚ 1412 ਕਰੋੜ ਰੁਪਏ ''ਚ ਵੇਚੀ 1.8% ਹਿੱਸੇਦਾਰੀ
Tuesday, Aug 29, 2023 - 12:01 PM (IST)

ਨਵੀਂ ਦਿੱਲੀ : ਟਾਈਬਰ ਗਲੋਬਲ ਅਤੇ ਅਰਬਪਤੀ ਯੂਰੀ ਮਿਲਨਰ ਦੀ ਡੀਐੱਸਟੀ ਗਲੋਬਲ ਨੇ ਸੋਮਵਾਰ ਨੂੰ ਜ਼ੋਮੈਟੋ ਵਿੱਚ 1.8 ਫ਼ੀਸਦੀ ਹਿੱਸੇਦਾਰੀ 1,412 ਕਰੋੜ ਰੁਪਏ ਵਿੱਚ ਓਪਨ ਮਾਰਕੀਟ ਟ੍ਰਾਂਜੈਕਸ਼ਨ ਰਾਹੀਂ ਵੇਚ ਦਿੱਤੀ ਹੈ। ਐਕਸਿਸ ਮਿਉਚੁਅਲ ਫੰਡ, ਐੱਸਬੀਆਈ ਲਾਈਫ ਇੰਸ਼ੋਰੈਂਸ, ਆਈਸੀਆਈਸੀਆਈ ਲਾਈਫ ਇੰਸ਼ੋਰੈਂਸ ਕੰਪਨੀ, ਫਾਊਂਡਰਜ਼ ਕਲੈਕਟਿਵ ਫੰਡ, ਮੋਰਗਨ ਸਟੈਨਲੀ ਏਸ਼ੀਆ ਸਿੰਗਾਪੁਰ ਅਤੇ ਸੋਸਾਇਟ ਜਨਰਲੀ ਨੇ ਔਨਲਾਈਨ ਆਰਡਰ 'ਤੇ ਖਾਣ ਪੀਣ ਦੇ ਸਾਮਾਨ ਦੀ ਡਿਲੀਵਰੀ ਕਰਨ ਵਾਲੀ ਕੰਪਨੀ ਜ਼ੋਮੈਟੋ ਦੇ ਸ਼ੇਅਰ ਖਰੀਦੇ ਹਨ।
BSE ਅਤੇ NSE ਦੇ ਅੰਕੜਿਆਂ ਅਨੁਸਾਰ ਟਾਈਗਰ ਗਲੋਬਲ ਨੇ BSE 'ਤੇ Zomato ਦੇ 12,34,86,408 ਸ਼ੇਅਰ ਵੇਚੇ ਹਨ। ਇਹ 1.44 ਫ਼ੀਸਦੀ ਹਿੱਸੇਦਾਰੀ ਦੇ ਬਰਾਬਰ ਹੈ। ਨਾਲ ਹੀ ਡੀਐੱਸਟੀ ਗਲੋਬਲ ਆਪਣੀ ਨਿਵੇਸ਼ ਇਕਾਈ ਅਪੋਲੋਟੋ ਏਸ਼ੀਆ ਲਿ. ਨੇ 3,19,80,447 ਸ਼ੇਅਰ ਵੇਚੇ, ਜੋ 0.4 ਫ਼ੀਸਦੀ ਹਿੱਸੇਦਾਰੀ ਦੇ ਬਰਾਬਰ ਹੈ। ਇਹ ਸ਼ੇਅਰ 90.10 ਤੋਂ 91.01 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਵੇਚੇ ਗਏ। ਇਸ ਤਰ੍ਹਾਂ ਸੌਦੇ ਦਾ ਸਮੂਹਿਕ ਮੁੱਲ 1,411.99 ਕਰੋੜ ਰੁਪਏ ਬਣਦਾ ਹੈ। ਸੋਮਵਾਰ ਨੂੰ BSE 'ਤੇ Zomato ਦਾ ਸਟਾਕ 1.53 ਫ਼ੀਸਦੀ ਦੇ ਵਾਧੇ ਨਾਲ 92.33 ਰੁਪਏ 'ਤੇ ਬੰਦ ਹੋਇਆ। NSE 'ਤੇ ਕੰਪਨੀ ਦਾ ਸ਼ੇਅਰ 1.48 ਫ਼ੀਸਦੀ ਵਧ ਕੇ 92.35 ਰੁਪਏ 'ਤੇ ਬੰਦ ਹੋਇਆ।