ਅਡਾਨੀ ਸਮੂਹ ਦੁਆਰਾ ਸੰਚਾਲਿਤ ਤਿੰਨ ਹਵਾਈ ਅੱਡਿਆਂ ਨੂੰ ਪ੍ਰਾਪਤ ਹੋਈ ਏਸੀਆਈ ਸਿਹਤ ਮਾਨਤਾ

01/18/2021 5:23:03 PM

ਮੁੰਬਈ (ਭਾਸ਼ਾ) — ਅਡਾਨੀ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਵਲੋਂ ਸੰਚਾਲਿਤ ਕੀਤੇ ਜਾ ਰਹੇ ਤਿੰਨ ਹਵਾਈ ਅੱਡਿਆਂ ਅਹਿਮਦਾਬਾਦ, ਮੰਗਲੁਰੂ ਅਤੇ ਲਖਨੳੂ ਨੂੰ ਸੁਰੱਖਿਅਤ ਯਾਤਰਾ ਮੁਹੱਈਆ ਕਰਵਾਉਣ ਲਈ ਅੰਤਰਰਾਸ਼ਟਰੀ ਏਅਰਪੋਰਟ ਕੌਂਸਲ (ਏ.ਸੀ.ਆਈ.) ਦੁਆਰਾ ਹਵਾਈ ਅੱਡਾ ਸਿਹਤ ਮਾਨਤਾ ਦਿੱਤੀ ਗਈ ਹੈ। ਏਸੀਆਈ ਪ੍ਰੋਗਰਾਮ ਨਾਲ ਯਾਤਰੀਆਂ, ਕਰਮਚਾਰੀਆਂ, ਰੈਗੂਲੇਟਰਾਂ ਅਤੇ ਸਰਕਾਰਾਂ ਨੂੰ ਦਰਸਾਉਂਦਾ ਹੈ ਕਿ ਹਵਾਈ ਅੱਡਿਆਂ ’ਤੇ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰਪੋਰਟ ਹੈਲਥ ਅਕਰਿਟੇਸ਼ਨ (ਏਐਚਏ) ਪ੍ਰੋਗਰਾਮ ਦੇ ਤਹਿਤ ਏਸੀਆਈ 118 ਬਿੰਦੂਆਂ ਦੀ ਸਮੀਖਿਆ ਕਰਦਾ ਹੈ। ਅਡਾਨੀ ਏਅਰਪੋਰਟ ਦੇ ਸੀ.ਈ.ਓ. ਬੇਨ ਜੇਂਡੀ ਨੇ ਕਿਹਾ ਕਿ ਕੋਵਿਡ-19 ਲਾਗ ਅਤੇ ਆਉਣ ਵਾਲੀ ਟੀਕਾਕਰਨ ਮੁਹਿੰਮ ਦੇ ਮੱਦੇਨਜ਼ਰ ਹਵਾਈ ਟ੍ਰੈਫਿਕ ਨੂੰ ਮਜ਼ਬੂਤ ​​ਕਰਨ ਲਈ ਮਾਨਤਾ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ, ‘ਅਸੀਂ ਦੁਨੀਆ ਦੇ ਸਰਵ ਉੱਤਮ ਅਭਿਆਸਾਂ ਨਾਲ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ ਵਚਨਬੱਧ ਹਾਂ।’

ਇਹ ਵੀ ਪੜ੍ਹੋ : ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ’ਚ ਰਿਕਾਰਡ ਵਾਧਾ, ਐਕਸਾਈਜ਼ ਡਿਊਟੀ ਕੁਲੈਕਸ਼ਨ 48% ਵਧਿਆ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News