ਇਸ ਸਾਲ ਜੈੱਟ ਏਅਰਵੇਜ਼ ਤੋਂ ਬਾਹਰ ਨਿਕਲ ਸਕਦੀ ਹੈ ਏਤਿਹਾਦ
Friday, Mar 02, 2018 - 11:46 AM (IST)
ਨਵੀਂ ਦਿੱਲੀ—ਖਾੜੀ ਦੀ ਹਵਾਈ ਕੰਪਨੀ ਅਗਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ ਤੱਕ ਜੈੱਟ ਏਅਰਵੇਜ਼ 'ਚ ਆਪਣੀ ਸਮੁੱਚੀ ਹਿੱਸੇਦਾਰੀ ਵੇਚ ਸਕਦੀ ਹੈ। ਹਵਾਈ ਖੇਤਰ ਦੇ ਜਾਂਚ ਸੰਸਥਾਨ ਕਾਪਾ (ਸੀ. ਏ. ਪੀ. ਏ.) ਨੇ ਅੱਜ ਇਹ ਗੱਲ ਕਹੀ। ਏਤਿਹਾਦ ਨੇ ਜੈੱਟ ਏਅਰਵੇਜ਼ 'ਚ ਅਪ੍ਰੈਲ 2013 'ਚ ਨਿਵੇਸ਼ ਕੀਤਾ ਸੀ। ਉਸ ਸਮੇਂ ਉਸ ਨੇ ਜੈੱਟ ਏਅਰਵੇਜ਼ ਦੀ 24 ਫ਼ੀਸਦੀ ਹਿੱਸੇਦਾਰੀ ਦੀ ਅਕਵਾਇਰਮੈਂਟ ਕਰੀਬ 2,069 ਕਰੋੜ ਰੁਪਏ 'ਚ ਕੀਤੀ ਸੀ। ਕਾਪਾ ਇੰਡੀਆ ਨੇ ਟਵੀਟ ਕੀਤਾ, ''ਕਾਪਾ ਰਿਸਰਚ ਨੇ ਸੰਕੇਤ ਦਿੱਤਾ ਹੈ ਕਿ ਏਤਿਹਾਦ ਸਾਲ 2018-19 ਦੀ ਤੀਜੀ ਤਿਮਾਹੀ ਤੱਕ ਜੈੱਟ ਏਅਰਵੇਜ਼ 'ਚ ਆਪਣੀ 24 ਫ਼ੀਸਦੀ ਹਿੱਸੇਦਾਰੀ ਵੇਚ ਸਕਦੀ ਹੈ।'' ਏਤਿਹਾਦ ਵੱਲੋਂ ਇਸ ਬਾਰੇ ਤੁਰੰਤ ਪ੍ਰਤੀਕਿਰਿਆ ਨਹੀਂ ਮਿਲ ਸਕੀ।
ਇਸ ਬਾਰੇ 'ਚ ਸੰਪਰਕ ਕਰਨ 'ਤੇ ਜੈੱਟ ਏਅਰਵੇਜ਼ ਦੇ ਬੁਲਾਰੇ ਨੇ ਕਿਹਾ ਕਿ ਨੀਤੀ ਦੇ ਤਹਿਤ ਏਅਰਲਾਈਨ ਅਟਕਲਾਂ 'ਤੇ ਟਿੱਪਣੀ ਨਹੀਂ ਕਰਦੀ। ਸਤੰਬਰ 2017 'ਚ ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ ਏਤਿਹਾਦ ਦੇ ਏਅਰਲਾਈਨ ਤੋਂ ਬਾਹਰ ਨਿਕਲਣ ਦੀਆਂ ਅਟਕਲਾਂ ਨੂੰ ਰੱਦ ਕੀਤਾ ਸੀ।
