ਨੋਟਬੰਦੀ 'ਤੇ ਪੀ.ਐੱਮ. ਮੋਦੀ ਨੇ ਦਿੱਤਾ ਇਹ ਬਿਆਨ

Thursday, Nov 30, 2017 - 01:45 PM (IST)

ਨੋਟਬੰਦੀ 'ਤੇ ਪੀ.ਐੱਮ. ਮੋਦੀ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ—ਕੇਂਦਰ ਸਰਕਾਰ ਦੇ ਆਰਥਿਕ ਸੁਧਾਰਾਂ ਦੀ ਕੜੀ ਆਲੋਚਨਾ ਹੁੰਦੀ ਰਹੀ ਹੈ। ਵਿਰੋਧੀ ਨੋਟਬੰਦੀ ਅਤੇ ਜੀ.ਐੱਸ.ਟੀ. ਵਰਗੇ ਮਾਮਲਿਆਂ 'ਤੇ ਤਾਂ ਮੋਦੀ ਸਰਕਾਰ 'ਤੇ ਹਮਲੇ ਦਾ ਇਕ ਮੌਕਾ ਵੀ ਨਹੀਂ ਗਵਾਉਂਦੇ ਹਨ। ਇਸ ਲਈ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰ-ਬਾਰ ਕਹਿੰਣ ਲੱਗੇ ਕਿ ਉਨ੍ਹਾਂ ਦੀ ਸਰਕਾਰ ਦੇ ਉਠਾਏ ਜਾ ਰਿਹੇ ਕਦਮ ਉਨ੍ਹਾਂ ਦੇ ਸਿਆਸੀ ਜੀਵਨ ਤੇ ਭਾਰੀ ਪੈ ਸਕਦੇ ਹਨ। ਰਾਜਧਾਨੀ ਦਿੱਲੀ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਵੀ ਮੋਦੀ ਨੇ ਇਹ ਗੱਲ ਦੋਹਰਾਈ।
ਪ੍ਰਧਾਨਮੰਤਰੀ ਨੇ ਕਿਹਾ,' ਮੈਨੂੰ ਪਤਾ ਹੈ ਅਤੇ ਮੈਂ ਇਸਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜਿਸ ਰਾਸਤੇ 'ਤੇ ਚਲ ਪਿਆ ਹਾਂ। ਦੇਸ਼ ਨੂੰ ਜਿਸ ਮੰਜਲ 'ਤੇ ਪਹੁੰਚਣ ਦਾ ਮੈਂ ਟੀਚਾ ਲਿਆ ਹੈ, ਉਸਦੀ ਕਿੰਨੀ ਵੱਡੀ ਰਾਜਨੀਤਿਕ ਕੀਮਤ ਚੁਕਾਉਣੀ ਪਵੇਗੀ। ਪਰ ਮੈਂ ਆਪਣੇ ਕਦਮ ਪਿੱਛੇ ਨਹੀਂ ਕਰਾਂਗਾ। ' ਨੋਟਬੰਦੀ ਨੂੰ ਸਫਲ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਕਾਲੇ ਧਨ ਦੀ ਇਕ ਸਾਮਾਨੰਤਰ ਅਰਥਵਿਵਸਥਾ ਖੜੀ ਹੋ ਗਈ ਸੀ। ਨੋਟਬੰਦੀ ਨੇ ਅੰਕੜਿਆਂ ਦੀ ਗਹਿਨ ਛਾਣਬੀਨ ਦੇ ਜਰੀਏ ਸ਼ੇਲ ਕੰਪਨੀਆਂ ਅਤੇ ਭਸ਼ਟ ਲੋਕਾਂ 'ਤੇ ਕੜੀ ਕਾਰਵਾਈ ਕਰਨ 'ਚ ਸਰਕਾਰ ਦੀ ਮਦਦ ਕੀਤੀ।
ਉਨ੍ਹਾਂ ਨੇ ਕਿਹਾ ਕਿ 2014 'ਚ ਉਨ੍ਹਾਂ ਨੂੰ ਸਿਸਟਮ 'ਚ ਬਦਲਾਅ ਲਿਆ ਕੇ ਦੇਸ਼ ਬਦਲਣ ਦੇ ਲਈ ਵੋਟ ਮਿਲਿਆ ਸੀ ਅਤੇ ਉਹ 125 ਕਰੋੜ ਦੇਸ਼ ਵਾਸੀਆਂ ਦੇ ਵਿਸ਼ਵਾਸ ਦੇ ਦਮ 'ਤੇ ਸੁਧਾਰਾਂ ਦੀ ਪ੍ਰਕਿਰਿਆ ਅੱਗੇ ਵਧਾ ਰਹੇ ਹਨ। ਮੋਦੀ ਨੇ ਕਿਹਾ,' 2014 'ਚ ਸਾਨੂੰ ਵੋਟ ਦਿੱਤਾ ਗਿਆ ਸੀ ਦੇਸ਼ ਬਦਲਣ ਦੇ ਲਈ ਸਿਸਟਮ 'ਚ ਬਦਲਾਅ ਲਿਆਉਣ ਦੇ ਲਈ। 125 ਕਰੋੜ ਦੇਸ਼ਵਾਸੀਆਂ ਦਾ ਭਰੋਸਾ ਇਸ ਦੇਸ਼ ਦੇ ਵਿਕਾਸ ਦੀ ਨੀਂਹ ਹੈ। ਦੇਸ਼ ਦੇ ਗਰੀਬਾਂ , ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੇ ਆਪਣੀ ਤਾਕਤ ਅਤੇ ਸਾਧਨਾਂ 'ਤੇ ਇੰਨਾਂ ਭਰੋਸਾ ਪਹਿਲਾਂ ਕਦੀ ਨਹੀਂ ਕੀਤਾ।' 
ਪ੍ਰਧਾਨਮੰਤਰ ਨੇ ਆਉਣਵਾਲੇ ਦਿਨ੍ਹਾਂ 'ਚ ਕੈਸ਼ਲੇਸ ਟ੍ਰਾਂਜੈਕਸ਼ਨ ਦੇ ਗਤੀ ਫੜਨ ਦੀ ਉਮੀਦ ਜਤਾਈ ਅਤੇ ਕਿਹਾ ਕਿ ਭਵਿੱਖ 'ਚ ਕਾਲਾ ਧਨ ਪੈਦਾ ਕਰਨਾ ਆਸਾਨ ਨਹੀਂ ਰਹਿ ਜਾਵੇਗਾ। ਮੋਦੀ ਨੇ ਕਿਹਾ, ' ਅਸੀਂ ਅਜਿਹੀ ਵਿਵਸਥਾ ਦੇ ਵੱਲ ਵੱਧ ਰਹੇ ਹਾਂ ਜਿਸ 'ਚ ਕਾਲਾ ਧਨ ਪੈਦਾ ਕਰਨਾ ਮੁਸ਼ਕਿਲ ਹੋ ਜਾਵੇਗਾ। ਜਿਸ ਦਿਨ ਦੇਸ਼ 'ਚ ਜ਼ਿਆਦਾਤਰ ਖਰੀਦ-ਖਰੋਖਤ ਡਿਜ਼ੀਟਲ ਮਾਧਿਅਮਾਂ ਨਾਲ ਹੋਣ ਲੱਗੇਗੀ, ਉਸ ਦਿਨ ਤੋਂ ਇਸ 'ਤੇ ਲਗਾਮ ਲੱਗਣ ਲੱਗੇਗੀ।'


Related News