ICICI ਬੈਂਕ ਦੀ ਇਹ ਨਵੀਂ ਸਹੂਲਤ 24x7 ਹੋਵੇਗੀ ਉਪਲਬਧ, ਨਹੀਂ ਹੋਵੇਗੀ ਬ੍ਰਾਂਚ ਵਿਚ ਜਾਣ ਜ਼ਰੂਰਤ

Thursday, Apr 01, 2021 - 06:28 PM (IST)

ICICI ਬੈਂਕ ਦੀ ਇਹ ਨਵੀਂ ਸਹੂਲਤ 24x7 ਹੋਵੇਗੀ ਉਪਲਬਧ, ਨਹੀਂ ਹੋਵੇਗੀ ਬ੍ਰਾਂਚ ਵਿਚ ਜਾਣ ਜ਼ਰੂਰਤ

ਨਵੀਂ ਦਿੱਲੀ - ਆਈ.ਸੀ.ਆਈ.ਸੀ.ਆਈ. ਬੈਂਕ ਨੇ ਇਕ ਵਿਲੱਖਣ ਸਹੂਲਤ ਪੇਸ਼ ਕੀਤੀ ਹੈ, ਜਿਸ ਦੇ ਜ਼ਰੀਏ ਖ਼ਾਤਾਧਾਰਕ ਆਪਣੇ ਘਰ ਜਾਂ ਦਫ਼ਤਰ ਦੇ ਨੇੜੇ ਸਥਿਤ ਬੈਂਕ ਦੀ ਸ਼ਾਖਾ ਤੋਂ ਛੁੱਟੀ ਦੇ ਦਿਨ ਸਮੇਤ 24 ਘੰਟੇ ਅਤੇ ਹਫਤੇ ਦੇ 7 ਦਿਨ ਆਪਣਾ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਚੈੱਕ ਬੁੱਕ ਅਤੇ ਰਿਟਰਨਰਡ ਚੈੱਕ ਕਲੈਕਟ ਕਰ ਸਕਦੇ ਹਨ। ਇਸ ਵਿਲੱਖਣ ਸਵੈ-ਸੇਵਾ ਪ੍ਰਦਾਨ ਕਰਨ ਵਾਲੀ ਸਹੂਲਤ ਦਾ ਨਾਮ 'ਆਈਬੌਕਸ' ਰੱਖਿਆ ਗਿਆ ਹੈ। ਆਈਬੌਕਸ ਏ.ਟੀ.ਐਮ. ਵਰਗੀ ਮਸ਼ੀਨ ਹੈ। ਆਓ ਜਾਣਦੇ ਹਾਂ ਕਿਵੇਂ ਲਾਹੇਵੰਦ ਸਾਬਤ ਹੋ ਸਕਦੀ ਹੈ ਇਹ ਸਹੂਲਤ

ਇਹ ਵੀ ਪੜ੍ਹੋ : Spicejet ਦਾ ਵੱਡਾ ਐਲਾਨ, ਕੋਰੋਨਾ ਪਾਜ਼ੇਟਿਵ ਹੋਣ 'ਤੇ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ

  • ਗਾਹਕ ਆਪਣੀ ਸਹੂਲਤ ਅਨੁਸਾਰ 24x7 ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਇਹ ਸਹੂਲਤ ਛੁੱਟੀ ਦੇ ਸਮੇਂ ਵੀ ਉਪਲਬਧ ਹੋਵੇਗੀ।
  • ਬੈਂਕ ਕੰਪਲੈਕਸ ਦੇ ਬਾਹਰ ਆਈਬੌਕਸ ਟਰਮੀਨ (ਏਟੀਐਮ ਵਰਗੀ ਮਸ਼ੀਨਾਂ) ਸਥਾਪਿਤ ਕੀਤੇ ਗਏ ਹਨ, ਜੋ ਬੈਂਕ ਬੰਦ ਹੋਣ ਤੋਂ ਬਾਅਦ ਵੀ ਕੰਮ ਕਰਦੇ ਰਹਿਣਗੇ। 
  • ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸਵੈਚਾਲਿਤ ਹੈ ਅਤੇ ਗਾਹਕਾਂ ਨੂੰ ਉਨ੍ਹਾਂ ਦੇ ਪੈਕੇਜਾਂ ਬਾਰੇ ਜਾਣਕਾਰੀ ਡਿਸਪੈਚ ਕਰਨ ਤੋਂ ਲੈ ਕੇ ਡਿਲੀਵਰੀ ਤਕ ਜਾਣਕਾਰੀ ਦਿੱਤੀ ਜਾਂਦੀ ਹੈ।
  • ਜਦੋਂ ਪੈਕੇਜ ਆਈਬੌਕਸ ਟਰਮੀਨਲ 'ਤੇ ਪਹੁੰਚਦਾ ਹੈ ਤਾਂ ਖ਼ਾਤਾਧਾਰਕ ਨੂੰ ਇੱਕ ਐਸ.ਐਮ.ਐਸ. ਨੋਟੀਫਿਕੇਸ਼ਨ ਭੇਜਿਆ ਜਾਂਦਾ ਹੈ, ਜਿਸ ਵਿਚ ਆਈਬਾਕਸ ਦੀ ਜੀ.ਪੀ.ਐਸ. ਲੋਕੇਸ਼ਨ , ਇੱਕ ਓ.ਟੀ.ਪੀ. ਅਤੇ ਇੱਕ QR ਕੋਡ ਹੁੰਦਾ ਹੈ।
  • ਇਸ ਤੋਂ ਬਾਅਦ, ਗਾਹਕ ਆਈਬੌਕਸ ਤੱਕ ਜਾਂਦਾ ਹੈ ਅਤੇ ਇਸ ਵਿਚ ਆਪਣਾ ਰਜਿਸਟਰਡ ਮੋਬਾਈਲ ਨੰਬਰ ਅਤੇ ਓ.ਟੀ.ਪੀ. ਜਾਂ ਕਿਊਆਰ ਕੋਡ ਪਾਉਂਦਾ ਹੈ, ਜਿਸ ਤੋਂ ਬਾਅਦ ਬਾਕਸ ਖੁੱਲ੍ਹਦਾ ਹੈ ਅਤੇ ਗਾਹਕ ਆਪਣਾ ਪੈਕੇਜ ਲੈ ਸਕਦਾ ਹੈ।
  • ਖ਼ਾਤਾਧਾਰਕ ਦਾ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਚੈੱਕ ਬੁੱਕ ਜਾਂ ਰਿਟਰਨ ਚੈੱਕ ਸੱਤ ਦਿਨਾਂ ਲਈ ਆਈਬੌਕਸ ਵਿਚ ਰਹਿੰਦਾ ਹੈ, ਇਸ ਦੌਰਾਨ ਗਾਹਕ ਉਨ੍ਹਾਂ ਨੂੰ ਕਦੇ ਵੀ ਲੈ ਸਕਦਾ ਹੈ।
  • ਆਈਬੌਕਸ ਨਾਲ ਗਾਹਕਾਂ ਦੀ ਸਹੂਲਤ ਵਧ ਜਾਵੇਗੀ ਅਤੇ ਹੁਣ ਬੈਂਕ ਦੇ ਰੁਝੇਵਿਆਂ ਦੌਰਾਨ ਬ੍ਰਾਂਚ ਵਿਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਕਿਸੇ ਵੀ ਸਮੇਂ ਆਪਣੀ ਜ਼ਰੂਰਤ ਮੁਤਬਾਕ ਬੈਂਕ ਦੀਆਂ ਸਹੂਲਤਾਂ ਦਾ ਲਾਭ ਲਿਆ ਜਾ ਸਕਦਾ ਹੈ। 
  • ਦਿੱਲੀ-ਐਨ.ਸੀ.ਆਰ., ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ, ਪੁਣੇ, ਨਵੀਂ ਮੁੰਬਈ, ਸੂਰਤ, ਜੈਪੁਰ, ਇੰਦੌਰ, ਭੋਪਾਲ, ਲਖਨਊ, ਨਾਗਪੁਰ, ਅੰਮ੍ਰਿਤਸਰ, ਲੁਧਿਆਣਾ ਅਤੇ ਪੰਚਕੂਲਾ ਵਰਗੇ ਸ਼ਹਿਰਾਂ ਵਿਚ ਆਈ.ਸੀ.ਆਈ.ਸੀ.ਆਈ. ਬੈਂਕ ਦੀਆਂ ਸ਼ਾਖਾਵਾਂ ਦੇ ਬਾਹਰ ਆਈਬੋਕਸ ਟਰਮੀਨਲ ਹਨ। 
  • ਇਹ ਸਹੂਲਤ ਉਨ੍ਹਾਂ ਲਈ ਵਧੇਰੇ ਫਾਇਦੇਮੰਦ ਹੈ ਜੋ ਆਪਣੇ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਲਈ ਆਪਣੇ ਘਰ ਮੌਜੂਦ ਨਹੀਂ ਹੁੰਦੇ।

ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬੋਤਲਬੰਦ ਪਾਣੀ ਵੇਚਣਾ ਨਹੀਂ ਹੋਵੇਗਾ ਆਸਾਨ, ਕਰਨੀ ਪਵੇਗੀ ਇਨ੍ਹਾਂ ਨਿਯਮਾਂ ਦੀ ਪਾਲਣਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News