ਦੇਸ਼ 'ਚ ਗੰਭੀਰ ਬਿਜਲੀ ਸੰਕਟ, ਆਫ਼ਤ ਨਾਲ ਨਜਿੱਠਣ ਲਈ ਡਿਸਕਾਮ ਅਪਣਾ ਰਿਹੈ ਇਹ ਢੰਗ

10/11/2021 5:35:47 PM

ਨਵੀਂ ਦਿੱਲੀ - ਪੂਰਾ ਦੇਸ਼ ਇਸ ਵੇਲੇ ਕੋਲੋ ਦੀ ਕਮੀ ਕਾਰਨ ਲੱਗ ਰਹੇ ਬਿਜਲੀ ਕੱਟਾਂ ਦੀ ਸਮੱਸਿਆ ਕਾਰਨ ਪਰੇਸ਼ਾਨ ਹੈ। ਇਸ ਕਾਰਨ ਬਿਜਲੀ ਵੰਡ ਕੰਪਨੀ(ਡਿਸਕਾਮ) ਹੁਣ ਲੋਕਾਂ ਨੂੰ ਜਾਗਰੂਕ ਕਰਨ ਅਤੇ ਸੰਕਟ ਨਾਲ ਨਜਿੱਠਣ ਲਈ ਕਈ ਢੰਗ ਅਪਣਾ ਰਹੀ ਹੈ। ਡਿਸਕਾਮ ਨਾ ਸਿਰਫ਼ ਕੇਂਦਰ ਨੂੰ ਜ਼ਿਆਦਾ ਕੋਲਾ ਮੁਹੱਈਆ ਕਰਵਾਉਣ ਲਈ ਬੇਨਤੀ ਕਰ ਰਿਹਾ ਹੈ ਸਗੋਂ ਉਪਭੋਗਤਾਵਾਂ ਨੂੰ ਬਿਜਲੀ ਸੰਕਟ ਨਾਲ ਨਜਿੱਠਣ ਲਈ ਸੁਚੇਤ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੂੰ SBI ਦੇਵੇਗਾ ਹਰ ਮਹੀਨੇ 18 ਲੱਖ ਰੁਪਏ, ਜਾਣੋ ਕਿਉਂ

ਪੰਜਾਬ

ਇਕ ਪੋਸਟਰ ਵਾਟਸਐਪ 'ਤੇ ਵੱਡੇ ਪੱਧਰ 'ਚ ਸਾਂਝਾ ਕੀਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਆਪਣੇ ਉਪਭੋਗਤਾਵਾਂ ਨੂੰ ਲਾਈਟ ਅਤੇ ਪੱਖੇ ਬੰਦ ਕਰਕੇ ਬਿਜਲੀ ਬਚਾਉਣ ਦੀ ਬੇਨਤੀ ਕੀਤੀ ਹੈ। ਇਸ ਸੁਨੇਹੇ ਵਿਚ ਕਿਹਾ ਗਿਆ ਹੈ ਕਿ 'ਦੇਸ਼ ਵਿਚ ਕੋਲੇ ਦੀ ਭਾਰੀ ਕਮੀ ਹੈ, ਇਸ ਲਈ ਕਿਰਪਾ ਕਰਕੇ ਜ਼ਰੂਰਤ ਨਾ ਹੋਣ 'ਤੇ ਲਾਈਟ, ਡਿਵਾਈਸ ਅਤੇ ਏ.ਸੀ. ਬੰਦ ਰੱਖ ਕੇ ਬਿਜਲੀ ਬਚਾਓ।'

ਦਿੱਲੀ 

ਇਸੇ ਤਰ੍ਹਾਂ ਰਾਸ਼ਟਰੀ ਰਾਜਧਾਨੀ  ਦਿੱਲੀ ਦੀ ਤਿੰਨ ਡਿਸਕਾਮ ਵਿਚੋਂ ਇਕ ਟਾਟਾ ਪਾਵਰ ਦਿੱਲੀ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਆਪਣੇ ਖ਼ੇਤਰ ਦੇ ਉਪਭੋਗਤਾਵਾਂ ਨੂੰ ਇਕ ਸੁਨੇਹੇ ਦੇ ਜ਼ਰੀਏ ਸੁਚੇਤ ਕੀਤਾ ਹੈ। ਉਪਭੋਗਤਾਵਾਂ ਨੂੰ ਮੈਸੇਜ ਜ਼ਰੀਏ ਸੁਚੇਤ ਕੀਤਾ ਹੈ। ਇਸ ਸੁਨੇਹੇ ਵਿਚ ਕਿਹਾ ਗਿਆ ਹੈ 'ਪੂਰੇ ਭਾਰਤ ਦੇ ਬਿਜਲੀ ਉਤਪਾਦਕ ਪਲਾਂਟਾਂ ਵਿਚ ਕੋਲੇ ਦੇ ਸੀਮਤ ਭੰਡਾਰ ਕਾਰਨ ਦਿਨ ਵਿਚ 2 ਵਜੇ ਤੋਂ 6 ਵਜੇ ਤੱਕ ਬਿਜਲੀ ਸਪਲਾਈ ਨਾਜ਼ੁਕ ਪੱਧਰ 'ਤੇ ਹੈ। ਜਿੰਮੇਦਾਰ ਨਾਗਰਿਕ ਬਣੋ। ਅਸਹੂਲਤ ਲਈ ਅਫ਼ਸੋਸ ਹੈ-ਟਾਟਾ ਪਾਵਰ ਡੀਡੀਐੱਲ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਰਾਸ਼ਟਰੀ ਰਾਜਧਾਨੀ ਨੂੰ ਸਪਲਾਈ ਕਰਨ ਵਾਲੀ ਬਿਜਲੀ ਇਕਾਈਆਂ ਨੂੰ ਜ਼ਿਆਦਾ ਕੋਲਾ ਦਿੱਤਾ ਜਾਵੇ। ਕੇਜਰੀਵਾਲ ਨੇ ਆਪਣੇ ਪੱਤਰ ਵਿਚ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਹਾਜਿਰ ਕੀਮਤਾਂ ਦੀ ਹੱਦ ਘੱਟ ਕੀਤੀ ਜਾਵੇ ਤਾਂ ਜੋ ਕੁਝ ਬਿਜਲੀ ਕਾਰੋਬਾਰੀ ਇਸ ਸੰਕਟ ਦਾ ਫ਼ਾਇਦਾ ਨਾ ਚੁੱਕ ਸਕਣ। ਕੇਜਰੀਵਾਲ ਨੇ ਕੇਂਦਰ ਨੂੰ ਕਿਹਾ ਕਿ ਐੱਨ.ਟੀ.ਪੀ.ਸੀ. ਦੀ ਦਾਦਰੀ ਅਤੇ ਝੱਜਰ ਇਕਾਈਆਂ ਨੂੰ ਕੋਲਾ ਅਤੇ ਬਵਾਨਾ ਅਤੇ ਪ੍ਰਗਤੀ-1 ਬਿਜਲੀ ਸਟੇਸ਼ਨਾਂ ਨੂੰ ਗੈਸ ਦੀ ਸਪਲਾਈ ਵਧਾਈ ਜਾਵੇ। ਹਾਲਾਂਕਿ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਵਾਨਾ ਦਾ ਦੈਨਿਕ ਉਤਪਾਦਨ ਸਮਰੱਥਾ ਵਧਾ ਕੇ 1000 ਮੈਗਾਵਾਟ ਕਰ ਦਿੱਤੀ ਗਈ ਹੈ, ਜਿਹੜੀ ਕਿ ਪਹਿਲਾਂ ਕਰੀਬ 450-500 ਮੈਗਾਵਾਟ ਸੀ। ਇਸ ਤੋਂ ਬਾਅਦ ਟਾਟਾ ਪਾਵਰ ਵਲੋਂ ਉਪਭੋਗਤਾਵਾਂ ਨੂੰ ਇਹ ਸੰਦੇਸ਼ ਭੇਜਿਆ ਗਿਆ ਹੈ। 

ਕੇਂਦਰੀ ਊਰਜਾ ਮੰਤਰਾਲੇ ਨੇ ਸ਼ਨੀਵਾਰ ਸ਼ਾਮ ਨੂੰ ਕਿਹਾ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਜਵਾਬ ਦਿੱਤਾ ਹੈ ਕਿ ਬਵਾਨਾ ਅਤੇ ਪ੍ਰਗਤੀ ਸਟੇਸ਼ਨਾਂ ਨੂੰ ਗੈਸ ਦੀ ਜ਼ਰੂਰੀ ਮਾਤਰਾ ਦੀ ਸਪਲਾਈ ਕੀਤੀ ਜਾਵੇਗੀ। ਐੱਨ.ਟੀ.ਪੀ.ਸੀ. ਨੂੰ ਦਾਦਰੀ ਅਤੇ ਝੱਜਰ ਇਕਾਈਆਂ ਲਈ ਕੋਲੇ ਦਾ ਭੰਡਾਰ ਰਾਸ਼ਟਰੀ ਔਸਤ ਦੇ ਬਰਾਬਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।

ਰਾਜਸਥਾਨ ਅਤੇ ਉੱਤਰ ਪ੍ਰਦੇਸ਼

ਮੌਜੂਦਾ ਸਮੇਂ ਦੌਰਾਨ ਕੋਲੇ ਦੀ ਮੰਗ ਵਧ ਰਹੀ ਹੈ। ਇਨ੍ਹਾਂ ਸੂਬਿਆਂ ਦੀ ਕੋਲਾ ਸਪਲਾਈ ਘੱਟ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਨੇ ਸਰਕਾਰੀ ਖਣਿਜ ਕੰਪਨੀ ਕੋਲ ਇੰਡੀਆ ਲਿਮਟਿਡ(ਸੀਆਈਐੱਲ) ਨੂੰ ਸਮੇਂ 'ਤੇ ਭੁਗਤਾਨ ਨਹੀਂ ਕੀਤਾ।

ਆਂਧਰਾ ਪ੍ਰਦੇਸ਼

ਸੂਬੇ ਨੇ ਕੋਲਾ ਸੰਕਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਇਕਾਈਆਂ ਨੂੰ ਇਂਧਣ ਮੁਹੰਈਆ ਕਰਵਾਉਣ ਲਈ ਬੇਨਤੀ ਕੀਤੀ ਹੈ ਜਿਹੜੀਆਂ ਦਿਵਾਲੀਆਂ ਪ੍ਰਕਿਰਿਆ ਵਿਚੋਂ ਲੰਘ ਰਹੀਆਂ ਹਨ ਪਰ ਉਨ੍ਹਾਂ ਕੋਲ ਕੋਲਾ ਨਹੀਂ ਹੈ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐੱਸ ਜਗਨ ਰੈੱਡੀ ਨੇ ਕੋਲੇ ਤੋਂ ਚਲਣ ਵਾਲੇ ਉਹ ਪਲਾਂਟ ਦੁਬਾਰਾ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ ਜਿਨ੍ਹਾਂ ਦੇ ਕੋਲਾ ਸਪਲਾਈ ਜਾਂ ਖ਼ਰੀਦ ਸਮਝੌਤੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪਲਾਂਟਾਂ ਨੂੰ ਐੱਨਸੀਐੱਲਟੀ ਵਿਚ ਪ੍ਰਕਿਰਿਆ ਜਾਰੀ ਹੋਣ ਦੇ ਬਾਵਜੂਦ ਸੰਚਾਲਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।

ਕੇਰਲ

ਸੂਬੇ ਵਿਚ ਬਿਜਲੀ ਖ਼ਰੀਦ ਦੀ ਲਾਗਤ ਘੱਟੋ-ਘੱਟ ਦੁੱਗਣੀ ਹੋਣ ਦੇ ਆਸਾਰ ਹਨ। ਪਹਿਲਾਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸੂਬੇ ਦੇ ਬਿਜਲੀ ਖ਼ੇਤਰ 'ਤੇ ਦਬਾਅ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਸੂਬਾ ਪਹਿਲਾਂ ਹੀ ਆਪਣੀ ਬਿਜਲੀ ਜ਼ਰੂਰਤਾਂ ਦਾ 75 ਤੋਂ 80 ਫ਼ੀਸਦੀ ਦੂਜੇ ਸੂਬਿਆਂ ਤੋਂ ਪੂਰਾ ਕਰਦਾ ਹੈ। ਇਹ ਸੂਬਾ ਪਹਿਲਾਂ ਹੀ ਬਿਜਲੀ ਦੀ ਖ਼ਪਤ ਘਟਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ।

ਸੂਬਾ                  ਕਮੀ(ਕਰੋੜ ਯੁਨਿਟ 'ਚ)

ਰਾਜਸਥਾਨ                 2.40
ਪੰਜਾਬ                       2.35
ਉੱਤਰ ਪ੍ਰਦੇਸ਼               0.94 
ਝਾਰਖੰਡ                    0.79
ਗੁਜਰਾਤ                   0.33
ਹਰਿਆਣਾ                 0.34
J&K                       0.34
and ladhak

‘ਡਿਸਕਾਮ ’ਤੇ ਜੈਨਕੋ ਦਾ ਬਕਾਇਆ 1,16,127 ਕਰੋੜ ਰੁਪਏ ਹੋਇਆ’

ਬਿਜਲੀ ਵੰਡ ਕੰਪਨੀਆਂ (ਡਿਸਕਾਮ) ’ਤੇ ਬਿਜਲੀ ਉਤਪਾਦਕ ਕੰਪਨੀਆਂ (ਜੈਨਕੋ) ਦਾ ਬਕਾਇਆ ਸਾਲਾਨਾ ਆਧਾਰ ’ਤੇ ਅਕਤੂਬਰ ’ਚ ਇਕ ਸਾਲ ਪਹਿਲਾਂ ਦੇ ਮੁਕਾਬਲੇ 3.3 ਫ਼ੀਸਦੀ ਵਧ ਕੇ 1,16,127 ਕਰੋੜ ਰੁਪਏ ’ਤੇ ਪਹੁੰਚ ਗਿਆ। ਅਕਤੂਬਰ, 2020 ਤੱਕ ਡਿਸਕਾਮ ’ਤੇ ਬਿਜਲੀ ਵੰਡ ਕੰਪਨੀਆਂ ਦਾ ਬਕਾਇਆ 1,12,384 ਕਰੋੜ ਰੁਪਏ ਸੀ। ਪੇਮੈਂਟ ਰੈਟੀਫਿਕੇਸ਼ਨ ਐਂਡ ਐਨਾਲਿਸਿਸ ਇਨ ਪਾਵਰ ਪ੍ਰੋਕਿਊਰਮੈਂਟ ਫਾਰ ਬਰਿੰਗਿੰਗ ਟਰਾਂਸਪੇਰੈਂਸੀ ਇਨ ਇਨਵਾਇਸਿੰਗ ਆਫ ਜੈਨਰੇਸ਼ਨ (ਪ੍ਰਾਪਤੀ) ਪੋਰਟਲ ਤੋਂ ਇਹ ਜਾਣਕਾਰੀ ਮਿਲੀ ਹੈ।

ਅਕਤੂਬਰ ’ਚ ਡਿਸਕਾਮ ’ਤੇ ਜੈਨਕੋ ਦਾ ਬਕਾਇਆ ਸਤੰਬਰ ਦੇ ਮੁਕਾਬਲੇ ਵਧਿਆ ਹੈ। ਸਤੰਬਰ ’ਚ ਇਹ 1,12,815 ਕਰੋੜ ਰੁਪਏ ਰਿਹਾ ਸੀ। ਬਿਜਲੀ ਉਤਪਾਦਕਾਂ ਅਤੇ ਡਿਸਕਾਮ ਵਿਚਾਲੇ ਬਿਜਲੀ ਖਰੀਦ ਲੈਣ-ਦੇਣ ’ਚ ਤੇਜ਼ੀ ਲਿਆਉਣ ਲਈ ਪ੍ਰਾਪਤੀ ਪੋਰਟਲ ਮਈ, 2018 ’ਚ ਸ਼ੁਰੂ ਕੀਤਾ ਗਿਆ ਸੀ। ਅਕਤੂਬਰ, 2021 ਤੱਕ 45 ਦਿਨ ਦੀ ਮਿਆਦ ਜਾਂ ਗ੍ਰੇਸ ਦੀ ਮਿਆਦ ਤੋਂ ਬਾਅਦ ਵੀ ਡਿਸਕਾਮ ’ਤੇ ਕੁਲ ਬਕਾਇਆ ਰਾਸ਼ੀ 97,481 ਕਰੋੜ ਰੁਪਏ ਸੀ। ਇਹ ਇਕ ਸਾਲ ਪਹਿਲਾਂ 97,811 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਏਲਨ ਮਸਕ ਤੇ ਜੈੱਫ ਬੇਜੋਸ ਦੇ ਕਲੱਬ 'ਚ ਸ਼ਾਮਲ ਹੋਏ ਮੁਕੇਸ਼ ਅੰਬਾਨੀ, ਬਣੇ ਦੁਨੀਆ ਦੇ 11ਵੇਂ ਸਭ ਤੋਂ ਅਮੀਰ ਵਿਅਕਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News