ਇਹ ਹੈ ਸਭ ਤੋਂ ਸਸਤਾ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ
Thursday, Jan 25, 2018 - 06:56 PM (IST)

ਨਵੀਂ ਦਿੱਲੀ—ਦੇਸ਼ 'ਚ ਜਿਸ ਤਰ੍ਹਾਂ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ ਅਜਿਹੇ 'ਚ ਇਲੈਕਟ੍ਰਿਕ ਸਕੂਟਰ ਕਾਫੀ ਬਿਹਤਰ ਹੁੰਦੇ ਹਨ ਪ੍ਰਦੂਸ਼ਣ ਨੂੰ ਰੋਕਣ ਲਈ। ਇਨ੍ਹਾਂ ਹੀ ਨਹੀਂ ਲੋਕਾਂ ਦੀਆਂ ਸ਼ਿਕਾਇਤਾਂ ਸਨ ਕਿ ਇਨ੍ਹਾਂ ਦੀ ਸਪੀਡ ਘੱਟ ਹੈ। ਅੱਜ ਅਸੀਂ ਤੁਹਾਨੂੰ ਇਸ ਖਬਰ 'ਚ ਅਜਿਹੇ ਸਕੂਟਰ ਬਾਰੇ ਦੱਸਾਂਗੇ ਜੋ ਨਾ ਕੇਵਲ ਕਾਫੀ ਸਸਤਾ ਹੈ, ਬਲਕਿ ਇਸ ਦੀਆਂ ਬਾਕੀ ਖੂਬੀਆਂ ਜਾਣ ਕੇ ਵੀ ਤੁਸੀਂ ਇਕ ਵਾਰ ਇਸ ਸਕੂਟਰ ਦੇ ਬਾਰੇ 'ਚ ਵਿਚਾਰ ਕਰੋਗੇ। ਜਿਸ ਸਕੂਟਰ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ਹੈ ਹੀਰੋ ਇਲੈਕਟ੍ਰਿਕ ਮੈਕਸੀ (Hero Electronic Maxi)। ਚਾਰਜੇਬਲ ਬੈਟਰੀ ਨਾਲ ਆਪਰੇਟ ਹੋਣ ਵਾਲਾ ਇਹ ਸਕੂਟਰ 48 ਵਾਲਟ ਪਾਵਰ ਵਾਲੀ ਬੈਟਰੀ ਨਾਲ ਲੈੱਸ ਹੈ। ਖਾਸ ਗੱਲ ਇਹ ਹੈ ਕਿ ਹੀਰੋ ਇਲੈਕਟ੍ਰਿਕ ਮੈਕਸੀ ਦੀ ਬੈਟਰੀ 'ਚ ਮੈਂਟੇਨੈੱਸ ਦਾ ਕੋਈ ਖਰਚ ਨਹੀਂ ਹੈ ਯਾਨੀ ਇਸ 'ਚ ਪਾਣੀ ਜਾਂ ਕੋਈ ਹੋਰ ਪਦਾਰਥ ਪਾਣ ਦਾ ਜ਼ਰੂਰਤ ਨਹੀਂ ਹੈ।
ਮਾਈਲੇਜ਼
ਜੇਕਰ ਗੱਲ ਕਰੀਏ ਇਸ ਦੀ ਮਾਈਲੇਜ਼ ਤਾਂ ਇਸ ਸਕੂਟਰ ਦੀ ਬੈਟਰੀ 6 ਤੋਂ 8 ਘੰਟੇ 'ਚ ਫੁੱਲ ਚਾਰਜ ਕਰਨ ਤੋਂ ਬਾਅਦ ਇਸ ਨੂੰ 70 ਕਿਲੋਮੀਟਰ ਤਕ ਬਿਨ੍ਹਾਂ ਰੂਕੇ ਚੱਲਾਇਆ ਜਾ ਸਕਦਾ ਹੈ। ਹੀਰੋ ਇਲੈਕਟ੍ਰਿਕ ਮੈਕਸੀ ਸਕੂਟਰ ਦੀ ਐਕਸ-ਸ਼ੋਰੂਮ ਕੀਮਤ 32,490 ਰੁਪਏ ਹੈ। ਆਨ ਰੋਡ ਕੀਮਤ 35 ਹਜ਼ਾਰ ਰੁਪਏ ਦੇ ਪਾਰ ਹੈ। ਇਸ ਸਕੂਟਰ ਦੀ ਟਾਪ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਹੈ।