ਇਸ ਭਾਰਤੀ ਕੰਪਨੀ ਨੇ ਮਚਾਇਆ ਤਹਿਲਕਾ, ਵੇਚੇ 1.5 ਲੱਖ ਇਲੈਕਟ੍ਰਿਕ ਸਕੂਟਰ

Saturday, Dec 31, 2022 - 05:52 PM (IST)

ਇਸ ਭਾਰਤੀ ਕੰਪਨੀ ਨੇ ਮਚਾਇਆ ਤਹਿਲਕਾ, ਵੇਚੇ 1.5 ਲੱਖ ਇਲੈਕਟ੍ਰਿਕ ਸਕੂਟਰ

ਨਵੀਂ ਦਿੱਲੀ : ਬੇਂਗਲੁਰੂ-ਅਧਾਰਤ EV ਸਟਾਰਟ-ਅੱਪ ਕੰਪਨੀ ਓਲਾ ਇਲੈਕਟ੍ਰਿਕ ਨੇ ਅਗਸਤ 2021 ਵਿੱਚ S1 ਅਤੇ S1 ਪ੍ਰੋ ਇਲੈਕਟ੍ਰਿਕ ਸਕੂਟਰਾਂ ਨੂੰ ਲਾਂਚ ਕਰਕੇ ਦੋਪਹੀਆ ਵਾਹਨ ਬਾਜ਼ਾਰ ਵਿੱਚ ਦਾਖਲਾ ਲਿਆ, ਅਤੇ ਇਨ੍ਹਾਂ ਵਾਹਨਾਂ ਨੂੰ ਗਾਹਕਾਂ ਵਲੋਂ ਹੱਥੋਂ-ਹੱਥੀਂ ਖ਼ਰੀਦਿਆ ਗਿਆ। ਇਲੈਕਟ੍ਰਿਕ ਸਕੂਟਰਾਂ ਨੂੰ ਬਾਜ਼ਾਰ 'ਚੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਕੰਪਨੀ ਨੇ ਖੁਲਾਸਾ ਕੀਤਾ ਹੈ ਕਿ ਉਹ ਸਾਲ 2022 'ਚ ਕਰੀਬ 1.5 ਲੱਖ ਇਲੈਕਟ੍ਰਿਕ ਸਕੂਟਰ ਵੇਚਣ 'ਚ ਕਾਮਯਾਬ ਰਹੀ ਹੈ।

ਈਵੀ ਨਿਰਮਾਤਾ ਨੇ ਈ-ਮੋਟਰਸਾਈਕਲ ਅਤੇ ਇਲੈਕਟ੍ਰਿਕ ਕਾਰ ਲਾਂਚ ਸਮੇਤ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ ਹੈ। ਓਲਾ ਇਲੈਕਟ੍ਰਿਕ ਭਵਿੱਖ ਲਈ ਤਿਆਰ ਹੈ ਅਤੇ ਕੰਪਨੀ ਆਉਣ ਵਾਲੇ ਸਾਲਾਂ ਵਿੱਚ ਕਈ ਨਵੇਂ ਉਤਪਾਦ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਓਲਾ 2023 ਅਤੇ 2024 ਵਿੱਚ ਇੱਕ ਮਾਸ-ਮਾਰਕੀਟ ਸਕੂਟਰ, ਇੱਕ ਮਾਸ-ਮਾਰਕੀਟ ਮੋਟਰਸਾਈਕਲ ਅਤੇ ਪ੍ਰੀਮੀਅਮ ਮੋਟਰਸਾਈਕਲਾਂ (ਸਪੋਰਟਸ, ਕਰੂਜ਼ਰ, ADV ਅਤੇ ਰੋਡ ਬਾਈਕ) ਦੀ ਇੱਕ ਰੇਂਜ ਵੀ ਲਾਂਚ ਕਰੇਗੀ। ਕੰਪਨੀ ਇਨ੍ਹਾਂ ਈਵੀਜ਼ ਨੂੰ ਗਲੋਬਲ ਮਾਰਕੀਟ ਵਿੱਚ ਵੀ ਨਿਰਯਾਤ ਕਰੇਗੀ।

ਇਹ ਵੀ ਪੜ੍ਹੋ : Year Ender 2022 : ਦੇਸ਼ ਦੇ ਵੱਡੇ ਕਾਰੋਬਾਰੀ ਫ਼ੈਸਲੇ , ਜਿਨ੍ਹਾਂ ਕਾਰਨ ਬਦਲੀ ਦੇਸ਼ ਦੀ ਨੁਹਾਰ

ਕੰਪਨੀ ਦਾ ਕਹਿਣਾ ਹੈ ਕਿ ਆਪਣੀ ਪਹਿਲੀ ਇਲੈਕਟ੍ਰਿਕ ਕਾਰ 2024 'ਚ ਲਾਂਚ ਕੀਤੀ ਜਾਵੇਗੀ ਅਤੇ 2027 ਤੱਕ ਕੰਪਨੀ ਦਾ ਟੀਚਾ 6 ਵੱਖ-ਵੱਖ ਉਤਪਾਦ ਬਾਜ਼ਾਰ 'ਚ ਲਿਆਉਣ ਦਾ ਹੈ। ਓਲਾ ਦੇ ਮੌਜੂਦਾ ਉਤਪਾਦ ਪੋਰਟਫੋਲੀਓ ਵਿੱਚ ਇਲੈਕਟ੍ਰਿਕ ਸਕੂਟਰ ਸ਼ਾਮਲ ਹਨ ਜਿਵੇਂ ਕਿ S1 ਏਅਰ, S1 ਅਤੇ S1 ਪ੍ਰੋ।

ਓਲਾ ਇਲੈਕਟ੍ਰਿਕ ਦੇ ਪੋਰਟਫੋਲੀਓ ਵਿੱਚ ਸਕੂਟਰਾਂ ਦੀਆਂ ਕੀਮਤਾਂ

S1 Air ਵਿੱਚ 2.5 kWh ਦਾ ਬੈਟਰੀ ਪੈਕ ਹੈ, S1 ਵਿੱਚ 3 kWh ਯੂਨਿਟ ਹੈ ਅਤੇ S1 Pro ਵਿੱਚ 4 kWh ਦੀ ਯੂਨਿਟ ਹੈ। ਕੰਪਨੀ ਦਾ ਦਾਅਵਾ ਹੈ ਕਿ ਉਹ ਕ੍ਰਮਵਾਰ 101, 141 ਅਤੇ 181 km/full ਚਾਰਜ ਦੀ ਰੇਂਜ ਪ੍ਰਦਾਨ ਕਰ ਸਕਦੇ ਹਨ। Ola S1 Air ਦੀ ਕੀਮਤ ਫਿਲਹਾਲ 84,999 ਰੁਪਏ ਹੈ ਜਦੋਂ ਕਿ S1 ਅਤੇ S1 Pro ਦੀ ਕੀਮਤ ਕ੍ਰਮਵਾਰ 99,999 ਰੁਪਏ ਅਤੇ 1.40 ਲੱਖ ਰੁਪਏ (ਐਕਸ-ਸ਼ੋਰੂਮ) ਹੈ।

ਇਹ ਵੀ ਪੜ੍ਹੋ : Year Ender 2022 : ਦੇਸ਼ ਦੇ ਵੱਡੇ ਕਾਰੋਬਾਰੀ ਫ਼ੈਸਲੇ , ਜਿਨ੍ਹਾਂ ਕਾਰਨ ਬਦਲੀ ਦੇਸ਼ ਦੀ ਨੁਹਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


 


author

Harinder Kaur

Content Editor

Related News