ਦੇਸ਼ ਦੀ ਇਹ ਵੱਡੀ ਸਰਕਾਰੀ ਕੰਪਨੀ ਹੋਵੇਗੀ ਬੰਦ, ਕਾਮਿਆਂ ਲਈ ਕੀਤਾ ਇਹ ਐਲਾਨ

08/18/2020 10:49:46 PM

ਨਵੀਂ ਦਿੱਲੀ — ਲੰਬਰੇਟਾ ਸਕੂਟਰ(Lambretta Scooter) ਨੂੰ ਭਾਰਤ ’ਚ ਬਣਾਉਣ ਵਾਲੀ ਸਰਕਾਰੀ ਕੰਪਨੀ ਸਕੂਟਰਸ ਇੰਡੀਆ ਨੂੰ ਬੰਦ ਕਰਨ ਦੀ ਤਿਆਰੀ ਹੋ ਰਹੀ ਹੈ। ਸਰਕਾਰ ਨੇ ਪਹਿਲਾਂ ਇਸ ਕੰਪਨੀ ਦੀ ਪੂਰੀ ਹਿੱਸੇਦਾਰੀ ਵੇਚਣ ਦੀ ਯੋਜਨਾ ਬਣਾਈ ਸੀ। ਪਰ ਕਿਸੇ ਨੇ ਵੀ ਸਕੂਟਰ ਇੰਡੀਆ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ । ਇਸ ਲਈ ਸਰਕਾਰ ਇਸ ਨੂੰ ਬੰਦ ਕਰ ਸਕਦੀ ਹੈ।

ਜ਼ਿਕਰਯੋਗ ਹੈ ਕਿ ਸਕੂਟਰ ਇੰਡੀਆ ਵਿਚ ਸਰਕਾਰ ਦੀ 93.87 ਪ੍ਰਤੀਸ਼ਤ ਹਿੱਸੇਦਾਰੀ ਹੈ। ਬੰਬੇ ਸਟਾਕ ਐਕਸਚੇਂਜ ’ਤੇ ਕੰਪਨੀ ਦੇ ਸਟਾਕ ’ਚ 5% ਦਾ ਉੱਚ ਸਰਕਟ ਲੱਗ ਗਿਆ ਹੈ।

ਇਹ ਵੀ ਪੜ੍ਹੋ: ਨੌਕਰੀ ਨਾ ਮਿਲਣ ਕਾਰਨ ਛੱਡਣਾ ਪਿਆ ਸੀ ਭਾਰਤ, ਅੱਜ ਹੈ 50 ਹਜ਼ਾਰ ਕਰੋੜ ਦੀ ਕੰਪਨੀ ਦੀ ਮਾਲਕਣ

ਭਾਰਤੀ ਉਦਯੋਗ ਮੰਤਰਾਲੇ ਨੇ ਸਕੂਟਰ ਇੰਡੀਆ ਨੂੰ ਬੰਦ ਕਰਨ ਦੀ ਤਜਵੀਜ਼ ਤਿਆਰ ਕੀਤੀ ਹੈ। ਸੂਤਰਾਂ ਅਨੁਸਾਰ ਇਸਦੀ ਸਾਰੀ ਜ਼ਮੀਨ ਵੇਚੀ ਜਾਏਗੀ। ਮਸ਼ੀਨਾਂ ਅਤੇ ਪਲਾਂਟ ਵੀ ਵੇਚ ਦਿੱਤੇ ਜਾਣਗੇ।

ਸੂਤਰਾਂ ਨੇ ਦੱਸਿਆ ਕਿ ਸਕੂਟਰਜ਼ ਇੰਡੀਆ ਦੇ ਬ੍ਰਾਂਡ ਨੂੰ ਵੱਖਰੇ ਤੌਰ ’ਤੇ ਵੇਚਿਆ ਜਾਵੇਗਾ। ਇਸ ਦਾ ਪੂਰਾ ਰਾਫਟ ਤਿਆਰ ਕੀਤਾ ਗਿਆ ਹੈ। ਇਸ ਨੂੰ ਵੇਚਣ ਦੀ ਜ਼ਿੰਮੇਵਾਰੀ ਐਮਐਸਟੀਸੀ-ਮੈਟਲ ਸਕ੍ਰੈਪ ਟਰੇਡਿੰਗ ਕਾਰਪੋਰੇਸ਼ਨ ਨੂੰ ਦਿੱਤੀ ਜਾਵੇਗੀ। ਇਹ ਸਰਕਾਰੀ ਕੰਪਨੀ ਇਸ ਨੂੰ ਵੇਚ ਕੇ ਪੈਸੇ ਪ੍ਰਾਪਤ ਕਰੇਗੀ। ਇਸ ਦੀ ਵਰਤੋਂ ਕਾਮਿਆਂ ਦੇ ਵੀ.ਆਰ.ਐਸ. ਵਿਚ ਕੀਤੀ ਜਾਏਗੀ। ਬੰਦ ਹੋਣ ਤੋਂ ਪਹਿਲਾਂ ਇਸ ਦੇ ਸਟਾਕ ਮਾਰਕੀਟ ਤੋਂ ਵੀ ਡੀਲਿਸਟ ਕੀਤੇ ਜਾਣਗੇ।

ਇਹ ਵੀ ਪੜ੍ਹੋ: ਹੁਣ ਰੇਲਵੇ ਸਟੇਸ਼ਨਾਂ ਦੇ ਸਟਾਲਾਂ 'ਤੇ ਨਜ਼ਰ ਆਵੇਗਾ ਇਹ ਵੱਡਾ ਬਦਲਾਅ, ਮਹਿਕਮੇ ਨੇ ਜਾਰੀ ਕੀਤੇ 


Harinder Kaur

Content Editor

Related News