Home loan ਦਾ ਪਲਾਨ ਬਣਾ ਰਹੇ ਖ਼ਾਤਾਧਾਰਕਾਂ ਲਈ ਰਾਹਤ, SBI ਨੇ ਦਿੱਤੀ ਇਹ ਸਹੂਲਤ
Sunday, Aug 01, 2021 - 11:27 AM (IST)
ਨਵੀਂ ਦਿੱਲੀ (ਭਾਸ਼ਾ) - ਭਾਰਤੀ ਸਟੇਟ ਬੈਂਕ ਐੱਸ. ਬੀ. ਆਈ. ਨੇ ਕਿਹਾ ਕਿ ਉਸ ਨੇ ਅਗਸਤ ਅੰਤ ਤਕ ਆਪਣੇ ਹੋਮ ਲੋਨ (ਘਰ ਲਈ ਕਰਜ਼ਾ) ’ਤੇ ਪ੍ਰੋਸੈਸਿੰਗ ਫੀਸ ਮੁਆਫ ਕਰਨ ਦਾ ਫ਼ੈਸਲਾ ਕੀਤਾ ਹੈ। ਬੈਂਕ ਅਨੁਸਾਰ ਮੌਜੂਦਾ ’ਚ ਹੋਮ ਲੋਨ ’ਤੇ ਪ੍ਰੋਸੈਸਿੰਗ ਫੀਸ 0.40 ਫੀਸਦੀ ਹੈ। ਐੱਸ. ਬੀ. ਆਈ. ਨੇ ਕਿਹਾ ਕਿ ਹੋਮ ਲੋਨ ਲੈਣ ਵਾਲੇ ਗਾਹਕ ਮਾਨਸੂਨ ਧਮਾਕਾ ਆਫਰ ਦੇ ਤਹਿਤ ਲਾਭ ਪ੍ਰਾਪਤ ਕਰ ਸਕਦੇ ਹਨ। ਇਹ ਆਫਰ ਹਾਲਾਂਕਿ ਸੀਮਿਤ ਸਮੇਂ ਲਈ ਹੈ। ਬੈਂਕ ਨੇ ਕਿਹਾ, ‘‘ਮੌਜੂਦਾ ’ਚ ਐੱਸ. ਬੀ. ਆਈ. ਦੇ ਘਰ ਲਈ ਕਰਜ਼ੇ ਲਈ ਵਿਆਜ ਦਰ 6.70 ਫੀਸਦੀ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ਹੋਮ ਲੋਨ ਦਾ ਇਸ ਤੋਂ ਬਿਹਤਰ ਸਮਾਂ ਹੋਰ ਕੋਈ ਨਹੀਂ ਹੋ ਸਕਦਾ। ਇਹ ਪੇਸ਼ਕਸ਼ 31 ਅਗਸਤ ਤਕ ਲਈ ਹੈ।’’ ਬੈਂਕ ਦੇ ਰਿਟੇਲ ਅਤੇ ਡਿਜੀਟਲ ਬੈਂਕਿੰਗ ਵਿਭਾਗ ਦੇ ਪ੍ਰਬੰਧ ਨਿਰਦੇਸ਼ਕ ਸੀ. ਐੱਮ. ਸ਼ੈੱਟੀ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਪ੍ਰੋਸੈਸਿੰਗ ਫੀਸ ਹਟਾਉਣ ਦਾ ਫ਼ੈਸਲਾ ਘਰ ਖਰੀਦਦਾਰਾਂ ਨੂੰ ਆਸਾਨੀ ਨਾਲ ਫ਼ੈਸਲਾ ਲੈਣ ਲਈ ਉਤਸ਼ਾਹਿਤ ਕਰੇਗਾ, ਕਿਉਂਕਿ ਵਿਆਜ ਦਰ ਆਪਣੇ ਇਤਿਹਾਸਕ ਹੇਠਲੇ ਪੱਧਰ ’ਤੇ ਹੈ।