SBI ਤੋਂ ਬਾਅਦ, ਹੁਣ ਇਸ ਬੈਂਕ ਨੇ ਦੂਜੀ ਵਾਰ ਘਟਾਈ ਜਮ੍ਹਾਂ ''ਤੇ ਵਿਆਜ ਦਰ, ਜਾਣੋ ਨਵੀਂਆਂ ਦਰਾਂ

04/21/2020 7:13:23 PM

ਨਵੀਂ ਦਿੱਲੀ - ਦੇਸ਼ ਦੇ ਚੌਥੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ ਕੋਟਕ ਮਹਿੰਦਰਾ ਬੈਂਕ ਨੇ ਅਪ੍ਰੈਲ ਮਹੀਨੇ ਵਿਚ ਦੂਜੀ ਵਾਰ ਬਚਤ ਜਮ੍ਹਾਂ ਰਕਮਾਂ 'ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ। ਵਿਆਜ ਦਰਾਂ ਵਿਚ ਕੀਤੀ ਗਈ ਇਹ ਕਟੌਤੀ ਸੋਮਵਾਰ ਤੋਂ ਲਾਗੂ ਹੋ ਗਈ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਕੋਟਕ ਮਹਿੰਦਰਾ ਬੈਂਕ ਨੇ ਜਮ੍ਹਾਂ ਰਕਮ 'ਤੇ ਵਿਆਜ ਦਰਾਂ ਵਿਚ ਕਟੌਤੀ ਕੀਤੀ ਸੀ। ਕੋਟਕ ਮਹਿੰਦਰਾ ਦੇ ਪ੍ਰੈਜ਼ੀਡੈਂਟ(ਪ੍ਰੋਡਕਟ) ਪੁਨੀਤ ਕਪੂਰ ਨੇ ਆਪਣੇ ਖਾਤਾਧਾਰਕਾਂ ਨੂੰ ਇੱਕ ਈਮੇਲ ਭੇਜ ਕੇ ਇਹ ਜਾਣਕਾਰੀ ਦਿੱਤੀ। ਈ-ਮੇਲ ਵਿਚ ਲਿਖਿਆ ਗਿਆ ਸੀ ਕਿ ਬਚਤ ਖਾਤਿਆਂ ਵਿਚ 1 ਲੱਖ ਰੁਪਏ ਤੋਂ ਵੱਧ ਜਮ੍ਹਾਂ ਹੋਣ 'ਤੇ ਰੋਜ਼ਾਨਾ ਬਕਾਇਆ ਰਾਸ਼ੀ 'ਤੇ ਵਿਆਜ ਦਰ ਨੂੰ ਘਟਾ ਕੇ ਹੁਣ 4.5 ਫੀਸਦੀ ਅਤੇ 1 ਲੱਖ ਰੁਪਏ ਤੱਕ ਦੀ ਰਕਮ ਹੋਣ 'ਤੇ 3.75 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।

ਕੋਟਕ ਮਹਿੰਦਰਾ ਬੈਂਕ ਨੇ ਭਾਵੇਂ ਵਿਆਜ਼ ਦੀਆਂ ਦਰਾਂ ਵਿਚ ਕਟੌਤੀ ਕਰ ਦਿੱਤੀ ਹੋਵੇ, ਪਰ ਇਹ ਵਿਆਜ ਦਰ ਅਜੇ ਵੀ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨਾਲੋਂ ਇੱਕ ਪ੍ਰਤੀਸ਼ਤ ਵਧੇਰੇ ਹੈ। ਬੈਕਿੰਗ ਪ੍ਰਣਾਲੀ ਦੇ ਇਕ ਚੌਥਾਈ ਹਿੱਸੇ ਨੂੰ ਨਿਯੰਤਰਿਤ ਕਰਨ ਵਾਲੇ ਸਟੇਟ ਬੈਂਕ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਵਿਆਜ ਦਰਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਸੀ ਅਤੇ ਇਸ ਨੂੰ 2.75% ਦੀ ਫਲੈਟ ਦਰ ਤਕ ਸੀਮਤ ਕਰ ਦਿੱਤਾ ਸੀ। ਕੋਟਕ ਮਹਿੰਦਰਾ ਬੈਂਕ ਦੁਆਰਾ ਇਹ ਦੱਸਿਆ ਗਿਆ ਹੈ ਕਿ ਇਸ ਕਦਮ ਨਾਲ ਇਹ ਸਪੱਸ਼ਟ ਹੈ ਕਿ ਦੇਸ਼ ਵਿਚ ਵਿਆਜ਼ ਦਰਾਂ ਵਿਚ ਗਿਰਾਵਟ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਇਹ ਫੰਡ ਦੀ ਲਾਗਤ ਨੂੰ ਬਿਹਤਰ ਢੰਗ ਨਾਲ ਸੰਭਾਲਣ ਵਿਚ ਸਹਾਇਤਾ ਕਰੇਗਾ। ਇਸ ਫੈਸਲੇ ਤੋਂ ਬਾਅਦ ਨਿਵੇਸ਼ਕਾਂ ਦੀ ਨਜ਼ਰ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ 'ਤੇ ਟਿਕ ਗਈ ਹੈ।

ਆਓ ਜਾਣਦੇ ਹਾਂ ਕਿ ਕਿਹੜੇ ਬੈਂਕ ਕਿੰਨਾ ਮਿਲ ਰਿਹੈ ਵਿਆਜ 

ਆਰ.ਬੀ.ਐਲ. ਬੈਂਕ: 5.00% - 6.75%

ਯੈਸ ਬੈਂਕ: 5.00% - 6.25%

ਕੋਟਕ ਮਹਿੰਦਰਾ ਬੈਂਕ: 3.75% - 4.50%

ਲਕਸ਼ਮੀ ਵਿਲਾਸ ਬੈਂਕ: 3.50% - 6.50%

ਇੰਡਸਇੰਡ ਬੈਂਕ: 4.00% - 6.00% ਪੀ.ਏ.

ਬੰਧਨ ਬੈਂਕ: 4.00% - 7.00% ਪੀ.ਏ.

ਐਚ.ਡੀ.ਐਫ.ਸੀ. ਬੈਂਕ: 3.50% - ਆਰ.ਬੀ.ਆਈ. ਦਾ ਰੈਪੋ ਰੇਟ ਪਲੱਸ 2 ਬੇਸਿਸ ਪੁਆਇੰਟ

ਐਕਸਿਸ ਬੈਂਕ: 3.50% ਪੀ.ਏ. - ਆਰ.ਬੀ.ਆਈ. ਦੀ ਰੈਪੋ ਰੇਟ ਪਲੱਸ 0.85%


Harinder Kaur

Content Editor

Related News