ਇਕ ਜਨਵਰੀ ਤੋਂ ਮਹਿੰਗੇ ਹੋਣਗੇ ਟਾਟਾ ਮੋਟਰਸ ਦੇ ਇਹ ਵਾਹਨ, 2.5 ਫੀਸਦੀ ਤੱਕ ਵਧਣਗੀਆਂ ਕੀਮਤਾਂ

Tuesday, Dec 07, 2021 - 10:31 AM (IST)

ਇਕ ਜਨਵਰੀ ਤੋਂ ਮਹਿੰਗੇ ਹੋਣਗੇ ਟਾਟਾ ਮੋਟਰਸ ਦੇ ਇਹ ਵਾਹਨ, 2.5 ਫੀਸਦੀ ਤੱਕ ਵਧਣਗੀਆਂ ਕੀਮਤਾਂ

ਨਵੀਂ ਦਿੱਲੀ- ਘਰੇਲੂ ਵਾਹਨ ਕੰਪਨੀ ਟਾਟਾ ਮੋਟਰਸ ਆਪਣੇ ਵਪਾਰਕ ਵਾਹਨਾਂ ਦੀਆਂ ਕੀਮਤਾਂ 'ਚ ਇਕ ਜਨਵਰੀ ਤੋਂ 2.5 ਫੀਸਦੀ ਤੱਕ ਵਾਧਾ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ ਜਿੰਸਾਂ ਦੀਆਂ ਕੀਮਤਾਂ ਵੱਧਣ ਅਤੇ ਕੱਚੇ ਮਾਲ ਦੀ ਲਾਗਤ 'ਚ ਵਾਧੇ ਦੇ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਕੰਪਨੀ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਵਪਾਰਕ ਵਾਹਨਾਂ ਦੀਆਂ ਕੀਮਤਾਂ 'ਚ ਵਾਧੇ ਦਾ ਇਹ ਫ਼ੈਸਲਾ ਸਾਰੀਆਂ ਸ਼੍ਰੇਣੀਆਂ 'ਤੇ ਲਾਗੂ ਹੋਵੇਗਾ।
ਮੱਧ ਅਤੇ ਭਾਰੀ ਵਪਾਰਕ, ਮੱਧਵਰਤੀ ਅਤੇ ਹਲਕੇ ਵਾਹਨ, ਛੋਟੇ ਵਾਹਨ ਅਤੇ ਬੱਸਾਂ ਦੀਆਂ ਕੀਮਤਾਂ ਵੀ ਵਧਣਗੀਆਂ। ਟਾਟਾ ਮੋਟਰਸ ਨੇ ਕਿਹਾ ਕਿ ਇਸਪਾਤ, ਐਲੂਮੀਨੀਅਮ ਅਤੇ ਹੋਰ ਬਹੁਮੁੱਲੇ ਧਾਤੂਆਂ ਦੀਆਂ ਕੀਮਤਾਂ 'ਚ ਹੋਏ ਵਾਧਾ ਦੇ ਨਾਲ ਦੂਜੇ ਕੱਚੇ ਮਾਲ ਦੀ ਵੀ ਲਾਗਤ ਵਧਣ ਨਾਲ ਵਪਾਰਕ ਵਾਹਨਾਂ ਦੀ ਕੀਮਤ ਵਧਾਉਣ ਦੀ ਫ਼ੈਸਲਾ ਲੈਣਾ ਪਿਆ ਹੈ।
ਕੰਪਨੀ ਨੇ ਕਿਹਾ ਕਿ ਇਸ ਲਾਗਤ ਵਾਧੇ ਦਾ ਇਕ ਵੱਡਾ ਬੋਝ ਉਹ ਖ਼ੁਦ ਚੁੱਕ ਰਹੀ ਹੈ ਪਰ ਵਾਹਨਾਂ ਦੀਆਂ ਕੀਮਤਾਂ 'ਚ ਥੋੜ੍ਹੇ ਵਾਧੇ 'ਤੇ ਇਸ ਦਾ ਕੁਝ ਹਿੱਸਾ ਗਾਹਕਾਂ 'ਤੇ ਵੀ ਪਾਉਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਮੁਰੂਤੀ ਸੁਜ਼ੂਕੀ, ਮਰਸਡੀਜ਼ ਵੇਂਜ ਅਤੇ ਆਡੀ ਨੇ ਵੀ ਅਗਲੇ ਮਹੀਨੇ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦੀ ਘੋਸ਼ਣਾ ਕੀਤੀ ਹੈ।


author

Aarti dhillon

Content Editor

Related News