1 ਅਕਤੂਬਰ ਤੋਂ ਬਦਲ ਜਾਣਗੇ ਪੈਸੇ ਨਾਲ ਜੁੜੇ ਇਹ ਨਿਯਮ, ਜਲਦੀ ਨਿਪਟਾ ਲਓ ਰਹਿੰਦੇ ਕੰਮ

Saturday, Sep 24, 2022 - 05:17 PM (IST)

1 ਅਕਤੂਬਰ ਤੋਂ ਬਦਲ ਜਾਣਗੇ ਪੈਸੇ ਨਾਲ ਜੁੜੇ ਇਹ ਨਿਯਮ, ਜਲਦੀ ਨਿਪਟਾ ਲਓ ਰਹਿੰਦੇ ਕੰਮ

ਬਿਜਨੈਸ ਡੈਸਕ : ਸਤੰਬਰ ਮਹੀਨਾ ਖ਼ਤਮ ਹੋਣ ਦੀ ਕਗਾਰ 'ਤੇ ਹੈ। ਅਕਤੂਬਰ ਚੜ੍ਹਦੇ ਸਾਰ ਹੀ ਪੈਸੇ ਨਾਲ ਜੁੜੇ ਕੁਝ ਨਿਯਮਾਂ 'ਚ ਬਦਲਾਅ ਹੋ ਜਾਣਗੇ। ਸਰਕਾਰ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸਰਕਾਰ ਘਰੇਲੂ ਐੱਲ.ਪੀ.ਜੀ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਕਰਦੀ ਹੈ। ਸਰਕਾਰ ਨੇ 1 ਸਤੰਬਰ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਘੱਟ ਕੀਤੀਆਂ ਸਨ। ਇਸ ਬਾਰ 1 ਅਕਤੂਬਰ ਨੂੰ ਇਹ ਉਮੀਦ ਹੈ ਕਿ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਸਰਕਾਰ ਕੀਮਤਾਂ ਘੱਟ ਕਰੇਗੀ। ਤਿਉਹਾਰੀ ਸੀਜ਼ਨ ਦੇ ਚੱਲਦਿਆਂ ਪੈਸੇ ਨਾਲ ਜੁੜੇ ਕੰਮ ਜਿੰਨੀ ਜਲਦੀ ਨਿਪਟਾ ਲਏ ਜਾਣ ਚੰਗੇ ਹਨ

ਕ੍ਰੈਡਿਟ ਕਾਰਡ ਇਸਤੇਮਾਲ ਕਰਨ ਦੇ ਨਿਯਮਾਂ 'ਚ ਹੋਵੇਗਾ ਬਦਲਾਅ

1 ਅਕਤੂਬਰ ਤੋਂ ਕ੍ਰੈਡਿਟ ਕਾਰਡ ਇਸਤੇਮਾਲ ਕਰਨ ਦੇ ਨਿਯਮ ਬਦਲ ਜਾਣਗੇ। ਭਾਰਤੀ ਰਿਜ਼ਰਵ ਬੈਂਕ ਦਾ ਕਾਰਡ ਆਨ ਫਾਈਲ ਟੋਕਨਾਈਜੇਸ਼ਨ ਨਿਯਮ ਬਦਲ ਜਾਵੇਗਾ। ਨਵੇਂ ਨਿਯਮਾਂ ਦੇ ਤਹਿਤ ਕ੍ਰੈਡਿਟ ਕਾਰਡ ਵਰਤਣਾ ਸੁਰੱਖਿਅਤ ਹੋ ਜਾਵੇਗਾ। ਹੁਣ ਗਾਹਕ ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਜਰੀਏ ਆਨਲਾਈਨ ਪਾਈਂਟ ਆਫ਼ ਸੇਲ ਜਾਂ ਐਪ 'ਤੇ ਟਰਾਂਜੈਕਸ਼ਨ ਕਰਨਗੇ ਇਸ ਨਾਲ ਉਸਦੀ ਸਾਰੀ ਡਿਟੇਲ ਇੰਨਕ੍ਰਿਪਟੇਡ ਕੋਡ ਵਿਚ ਸੇਵ ਹੋਵੇਗੀ। ਜੇਕਰ ਇਕ ਗਾਹਕ ਨੇ ਕਿਸੇ ਕੰਪਨੀ ਦਾ ਕ੍ਰੈਡਿਟ ਕਾਰਡ ਲੈਣ ਤੋਂ ਬਾਅਦ 30 ਦਿਨਾਂ ਦੇ ਅੰਦਰ ਇਸ ਨੂੰ ਆਪ ਐਕਟਿਵ ਨਹੀਂ ਕਰਵਾਉਂਦਾ ਤਾਂ ਕੰਪਨੀ ਉਸ ਨੂੰ ਆਪ ਐਕਟਿਵ ਕਰਨ ਲਈ ਗਾਹਕ ਤੋਂ ਵਨ ਟਾਈਮ ਪਾਸਵਰਡ ਲੈ ਕੇ ਸਹਿਮਤੀ ਲੈਣੀ ਪਵੇਗੀ। ਜੇਕਰ ਗਾਹਕ ਇਸ 'ਤੇ ਆਪਣੀ ਸਹਿਮਤੀ ਨਹੀਂ ਦਿੰਦਾ ਤਾਂ ਕੰਪਨੀ ਉਸ ਦਾ ਕ੍ਰੈਡਿਟ ਕਾਰਡ ਬੰਦ ਕਰ ਸਕਦੀ ਹੈ।

ਡੀਮੈਟ ਅਕਾਉਂਟ ਹੋਵੇਗਾ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ 

ਡੀਮੈਟ ਅਕਾਉਂਟ 'ਚ ਗਾਹਕਾਂ ਨੂੰ 30 ਸਤੰਬਰ 2022 ਤੱਕ to- factor authentification ਪੂਰਾ ਕਰਨਾ ਪਵੇਗਾ। ਇਸ ਤੋਂ ਬਾਅਦ ਹੀ ਗਾਹਕ ਡੀਮੈਟ ਅਕਾਉਂਟ ਤੋਂ ਲਾਗਇਨ ਕਰ ਸਕਣਗੇ। 


 


author

Harnek Seechewal

Content Editor

Related News