1 ਦਸੰਬਰ ਤੋਂ ਹੋਣ ਜਾ ਰਹੀਆਂ ਹਨ ਇਹ ਮਹੱਤਵਪੂਰਨ ਤਬਦੀਲੀਆਂ, ਤੁਹਾਨੂੰ ਵੀ ਕਰ ਸਕਦੀਆਂ ਹਨ ਪ੍ਰਭਾਵਿਤ

Sunday, Nov 29, 2020 - 06:44 PM (IST)

ਨਵੀਂ ਦਿੱਲੀ — 1 ਦਸੰਬਰ ਤੋਂ ਦੇਸ਼ ਭਰ ਵਿਚ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ। ਇਹ ਸਿੱਧੇ ਤੁਹਾਡੀ ਜੇਬ ਅਤੇ ਜੀਵਨ ਨੂੰ ਪ੍ਰਭਾਵਤ ਕਰ ਸਕਦੀਆਂ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਹਾਸਲ ਕਰ ਲਓ। ਐਲ.ਪੀ.ਜੀ. ਸਿਲੰਡਰ ਤੋਂ ਆਰ.ਟੀ.ਜੀ. ਦੇ ਨਿਯਮ 1 ਦਸੰਬਰ ਤੋਂ ਬਦਲਣ ਜਾ ਰਹੇ ਹਨ। ਤਾਂ ਆਓ ਜਾਣਦੇ ਹਾਂ ਇਨ੍ਹਾਂ ਤਬਦੀਲੀਆਂ ਬਾਰੇ-

ਕਿਸੇ ਵੀ ਸਮੇਂ ਲੈ ਸਕੋਗੇ ਆਰਟੀਜੀਐਸ ਦਾ ਲਾਭ 

ਰੀਅਲ ਟਾਈਮ ਗਰੋਸ ਸੈਟਲਮੈਂਟ (ਆਰਟੀਜੀਐਸ) ਦੇ ਨਿਯਮ ਦਸੰਬਰ ਵਿਚ ਬਦਲਣ ਵਾਲੇ ਹਨ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਹਾਲ ਹੀ ਵਿਚ ਆਰ.ਟੀ.ਜੀ.ਐਸ. ਨੂੰ 24 ਘੰਟੇ ਅਤੇ ਸੱਤ ਦਿਨ ਉਪਲਬਧ ਕਰਾਉਣ ਦਾ ਫੈਸਲਾ ਲਿਆ ਹੈ। ਜਿਸ ਨੂੰ ਦਸੰਬਰ 2020 ਤੋਂ ਲਾਗੂ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਹੁਣ ਤੁਸੀਂ ਇਸ ਸਹੂਲਤ ਨੂੰ 24 * 7 ਦਿਨ ਇਸਤਮਾਲ ਕਰ ਸਕਦੇ ਹੋ। ਮੌਜੂਦਾ ਸਮੇਂ 'ਚ ਆਰ.ਟੀ.ਜੀ.ਐਸ. ਬੈਂਕਾਂ ਦੇ ਸਾਰੇ ਕਾਰਜਕਾਰੀ ਦਿਨਾਂ (ਦੂਜੇ ਅਤੇ ਚੌਥੇ ਸ਼ਨੀਵਾਰ) ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹੀ ਹੈ। ਐਨ.ਈ.ਐਫ.ਟੀ. ਦਸੰਬਰ 2019 ਤੋਂ ਹੀ 24 ਘੰਟੇ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ : 5.43 ਲੱਖ ਫਰਮਾਂ 'ਤੇ ਲਟਕੀ ਤਲਵਾਰ, ਸਰਕਾਰ ਰੱਦ ਕਰ ਸਕਦੀ ਹੈ GST ਰਜਿਸਟਰੇਸ਼ਨ

ਨਵੀਂਆਂ ਰੇਲ ਗੱਡੀਆਂ 1 ਦਸੰਬਰ ਤੋਂ ਚੱਲਣਗੀਆਂ

ਰੇਲਵੇ ਵਿਭਾਗ ਹੁਣ ਹੌਲੀ-ਹੌਲੀ ਰੇਲ ਗੱਡੀਆਂ ਦੀ ਸ਼ੁਰੂਆਤ ਕਰ ਰਿਹਾ ਹੈ। ਹੁਣ 1 ਦਸੰਬਰ ਤੋਂ ਕੁਝ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਹੋਣ ਜਾ ਰਿਹਾ ਹੈ। ਇਨ੍ਹਾਂ ਵਿਚ ਜੇਹਲਮ ਐਕਸਪ੍ਰੈਸ ਅਤੇ ਪੰਜਾਬ ਮੇਲ ਸ਼ਾਮਲ ਹਨ। ਦੋਵੇਂ ਗੱਡੀਆਂ ਆਮ ਸ਼੍ਰੇਣੀ ਦੇ ਅਧੀਨ ਚੱਲ ਰਹੀਆਂ ਹਨ। 01077/78 ਪੁਣੇ-ਜੰਮੂ ਤਵੀ, ਪੁਣੇ ਜੇਹਲਮ ਸਪੈਸ਼ਲ ਅਤੇ 02137/38 ਮੁੰਬਈ ਫਿਰੋਜ਼ਪੁਰ ਪੰਜਾਬ ਮੇਲ ਸਪੈਸ਼ਲ ਰੋਜ਼ਾਨਾ ਚੱਲਣਗੀਆਂ।

ਇਹ ਵੀ ਪੜ੍ਹੋ : ਕੋਵਿਡ-19 ਵੈਕਸੀਨ ਦੇ ਟ੍ਰਾਇਲ ਤੋਂ ਬਾਅਦ ਪ੍ਰਤਿਭਾਗੀ ਨੇ 5 ਕਰੋੜ ਰੁਪਏ ਦੇ ਮੁਆਵਜ਼ੇ ਦੀ ਕੀਤੀ ਮੰਗ

ਇਕ ਗਲਤੀ ਕਾਰਨ ਬੰਦ ਹੋ ਸਕਦੀ ਹੈ ਬੀਮਾ ਪਾਲਿਸੀ

ਕਈ ਵਾਰ ਲੋਕ ਆਪਣੀ ਬੀਮਾ ਪਾਲਿਸੀ ਦੀ ਕਿਸ਼ਤ ਅਦਾ ਕਰਨ ਤੋਂ ਅਸਮਰੱਥ ਹੁੰਦੇ ਹਨ ਅਤੇ ਉਨ੍ਹਾਂ ਦੀ ਪਾਲਿਸੀ ਖਤਮ ਹੁੰਦੀ ਹੈ। ਇਸ ਨਾਲ ਉਨ੍ਹਾਂ ਦੇ ਇਕੱਠੇ ਹੋਏ ਪੈਸੇ ਡੁੱਬ ਜਾਂਦੇ ਹਨ। ਪਰ ਹੁਣ ਨਵੀਂ ਵਿਵਸਥਾ ਅਨੁਸਾਰ ਹੁਣ 5 ਸਾਲਾਂ ਬਾਅਦ ਬੀਮਾਯੁਕਤ ਵਿਅਕਤੀ ਪ੍ਰੀਮੀਅਮ ਦੀ ਰਕਮ ਨੂੰ 50% ਘਟਾ ਸਕਦਾ ਹੈ। ਭਾਵ ਉਹ ਸਿਰਫ ਅੱਧੀ ਕਿਸ਼ਤ ਦੇ ਨਾਲ ਪਾਲਿਸੀ ਜਾਰੀ ਰੱਖ ਸਕਦਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਖੇਤੀ ਲਈ ਸਰਕਾਰ ਦੇਵੇਗੀ ਸਸਤੇ ਡਰੋਨ, ਜਾਣੋ ਕੀ ਹੈ ਯੋਜਨਾ

PNB ਨੇ ATM ਤੋਂ ਪੈਸੇ ਕਢਵਾਉਣ ਲਈ ਨਿਯਮਾਂ ਨੂੰ ਬਦਲਿਆ

ਪੰਜਾਬ ਨੈਸ਼ਨਲ ਬੈਂਕ (ਪੀ ਐਨ ਬੀ) 1 ਦਸੰਬਰ ਤੋਂ ਪੀ.ਐਨ.ਬੀ. 2.0 ਵਨ ਟਾਈਮ ਪਾਸਵਰਡ (ਓ.ਟੀ.ਪੀ.) ਅਧਾਰਤ ਨਕਦ ਕਢਵਾਉਣ ਦੀ ਸਹੂਲਤ ਲਾਗੂ ਕਰਨ ਜਾ ਰਿਹਾ ਹੈ। ਪੀ.ਐਨ.ਬੀ. 1 ਦਸੰਬਰ ਤੋਂ ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਦੇ ਵਿਚਕਾਰ, ਪੀ.ਐਨ.ਬੀ. 2.0 ਏ.ਟੀ.ਐਮ. ਤੋਂ ਇੱਕ ਸਮੇਂ 'ਚ 10,000 ਰੁਪਏ ਤੋਂ ਵੱਧ ਨਕਦ ਕਢਵਾਉਣਾ ਹੁਣ ਓ.ਟੀ.ਪੀ. ਅਧਾਰਤ ਹੋਵੇਗਾ। ਭਾਵ ਪੀ.ਐਨ.ਬੀ. ਗਾਹਕਾਂ ਨੂੰ ਇਨ੍ਹਾਂ ਰਾਤ ਦੇ ਸਮੇਂ 10,000 ਰੁਪਏ ਤੋਂ ਵੱਧ ਕਢਵਾਉਣ ਲਈ ਓ.ਟੀ.ਪੀ. ਦੀ ਜ਼ਰੂਰਤ ਹੋਏਗੀ। ਇਹ ਓ.ਟੀ.ਪੀ. ਖ਼ਾਤਾਧਾਰਕ ਦੇ ਰਜਿਸਟਰਡ ਮੋਬਾਈਲ ਨੰਬਰ 'ਤੇ ਆਵੇਗਾ।

ਇਹ ਵੀ ਪੜ੍ਹੋ : ਦਸੰਬਰ ਮਹੀਨੇ 'ਚ ਇਨ੍ਹਾਂ ਬੈਂਕਾਂ ਦੇ ਬਚਤ ਖ਼ਾਤੇ 'ਤੇ ਮਿਲੇਗਾ ਸਭ ਤੋਂ ਜ਼ਿਆਦਾ ਵਿਆਜ

ਬਦਲਣਗੀਆਂ ਗੈਸ ਸਿਲੰਡਰ ਦੀਆਂ ਕੀਮਤਾਂ 

ਦੱਸ ਦੇਈਏ ਕਿ ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਨਿਰਧਾਰਤ ਕਰਦੀਆਂ ਹਨ। ਇਸ ਵਾਰ ਕੀਮਤਾਂ ਵੱਧ ਵੀ ਸਕਦੀਆਂ ਹਨ ਅਤੇ ਰਾਹਤ ਵੀ ਮਿਲ ਸਕਦੀ ਹੈ। ਅਜਿਹੀ ਸਥਿਤੀ ਵਿਚ ਸਿਲੰਡਰ ਦੀਆਂ ਕੀਮਤਾਂ 1 ਦਸੰਬਰ ਨੂੰ ਬਦਲ ਸਕਦੀਆਂ ਹਨ। ਨਵੰਬਰ ਵਿਚ ਤੇਲ ਕੰਪਨੀਆਂ ਨੇ ਵਪਾਰਕ ਸਿਲੰਡਰਾਂ ਦੀ ਕੀਮਤ ਵਿਚ ਵਾਧਾ ਕੀਤਾ ਸੀ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਅੱਜ ਵੀ ਰਿਹਾ ਜਾਰੀ, ਜਾਣੋ ਸ਼ਹਿਰ 'ਚ ਤੇਲ ਦੇ ਭਾਅ


Harinder Kaur

Content Editor

Related News