ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਦੇ ਅਹੁਦੇ ਲਈ 37 ਅਰਜ਼ੀਆਂ ਮਿਲੀਆਂ

Tuesday, Apr 10, 2018 - 02:11 AM (IST)

ਨਵੀਂ ਦਿੱਲੀ  (ਭਾਸ਼ਾ)-ਵਿੱਤ ਮੰਤਰਾਲਾ ਨੂੰ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਦੇ ਅਹੁਦੇ ਲਈ 37 ਨਵੀਆਂ ਅਰਜ਼ੀਆਂ ਮਿਲੀਆਂ ਹਨ। ਰਿਜ਼ਰਵ ਬੈਂਕ ਦਾ ਇਹ ਅਹੁਦਾ ਪਿਛਲੀ 31 ਜੁਲਾਈ ਤੋਂ ਖਾਲੀ ਪਿਆ ਹੈ। ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਐੱਸ. ਐੱਸ. ਮੁੰਦੜਾ ਦੇ 31 ਜੁਲਾਈ 2017 ਨੂੰ ਸੇਵਾ-ਮੁਕਤ ਹੋਣ ਤੋਂ ਬਾਅਦ ਤੋਂ ਇਹ ਅਹੁਦਾ ਖਾਲੀ ਹੈ।


ਸੂਤਰਾਂ ਨੇ ਦੱਸਿਆ ਕਿ ਕਰੀਬ 37 ਨਵੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਅਰਜ਼ੀਆਂ ਛਾਂਟਣ ਅਤੇ ਦੇਖਣ ਦਾ ਕੰਮ ਜਾਰੀ ਹੈ। ਇਸ ਤੋਂ ਬਾਅਦ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਵਾਲੀ ਵਿੱਤੀ ਖੇਤਰ ਰੈਗੂਲੇਸ਼ਨ ਨਿਯੁਕਤੀ ਖੋਜ ਕਮੇਟੀ ਅਹੁਦੇ ਲਈ ਇੰਟਰਵਿਊ ਕਰੇਗੀ।   ਸੂਤਰਾਂ ਅਨੁਸਾਰ ਡਿਪਟੀ ਗਵਰਨਰ ਅਹੁਦੇ ਲਈ ਜਨਤਕ ਖੇਤਰ ਦੇ ਵੱਖ-ਵੱਖ ਬੈਂਕਾਂ ਦੇ ਪ੍ਰਬੰਧ ਨਿਰਦੇਸ਼ਕਾਂ, ਨਿੱਜੀ ਖੇਤਰ ਦੇ ਬੈਂਕਾਂ ਦੇ ਸਿਖਰ ਅਧਿਕਾਰੀਆਂ ਅਤੇ ਕੁਝ ਸਰਕਾਰੀ ਅਧਿਕਾਰੀਆਂ ਵੱਲੋਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ।

ਇਸ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਦੀਆਂ ਅਰਜ਼ੀਆਂ ਛਾਂਟੀਆਂ ਗਈਆਂ ਸਨ ਉਨ੍ਹਾਂ ਨੂੰ ਵੀ ਇੰਟਰਵਿਊ ਲਈ ਬੁਲਾਇਆ ਜਾ ਸਕਦਾ ਹੈ। ਡਿਪਟੀ ਗਵਰਨਰ ਅਹੁਦੇ ਲਈ ਹਾਲਾਂਕਿ ਪਿਛਲੇ ਸਾਲ 29 ਜੁਲਾਈ ਨੂੰ ਇੰਟਰਵਿਊ ਕੀਤੀ ਗਈ ਸੀ ਪਰ ਸਰਕਾਰ ਨੇ ਇਸ ਸਾਲ ਜਨਵਰੀ 'ਚ ਪੂਰੀ ਪ੍ਰਕਿਰਿਆ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।


Related News