ਅੱਜ ਤੋਂ ਟਰਾਂਸਫਰ ਹੋਵੇਗੀ PM ਕਿਸਾਨ ਯੋਜਨਾ ਦੀ ਤੀਜੀ ਕਿਸ਼ਤ

08/01/2019 10:07:30 AM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ ਤੀਜੀ ਕਿਸ਼ਤ ਅੱਜ ਯਾਨੀ ਕਿ 1 ਅਗਸਤ ਤੋਂ ਕਿਸਾਨਾਂ ਨੂੰ ਟਰਾਂਸਫਰ ਹੋਣੀ ਸ਼ੁਰੂ ਹੋ ਜਾਵੇਗੀ। ਪਰ ਸੁਬਿਆਂ ਦੀ ਲੇਟਲਤੀਫੀ ਕਾਰਨ ਇਸ ਦਾ ਲਾਭ ਹੁਣ ਤੱਕ ਸਿਰਫ 44 ਫੀਸਦੀ ਕਿਸਾਨਾਂ ਨੂੰ ਹੀ ਮਿਲ ਸਕਿਆ ਹੈ। ਪੱਛਮੀ ਬੰਗਾਲ, ਦਿੱਲੀ ਅਤੇ ਸਿੱਕਮ ਵਰਗੇ ਸੂਬਿਆਂ ਨੇ ਅਜੇ ਤੱਕ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਸੂਚੀ ਨਹੀਂ ਸੌਂਪੀ ਹੈ। ਇਸ ਲਈ ਇਨ੍ਹਾਂ ਇਲਾਕਿਆਂ ਦੇ ਕਿਸਾਨ ਇਸ ਸਕੀਮ ਦਾ ਲਾਭ ਨਹੀਂ ਲੈ ਰਹੇ। ਸੂਬਿਆਂ ਦੀ ਲੇਟਲਤੀਫੀ ਕਾਰਨ 56 ਫੀਸਦੀ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ। ਕਈ ਸੂਬਿਆਂ ਨੇ ਹੁਣ ਤੱਕ ਕੇਂਦਰ ਸਰਕਾਰ ਨੂੰ ਸੂਚੀ ਨਹੀਂ ਦਿੱਤੀ। ਪੱਛਮੀ ਬੰਗਾਲ ਦਿੱਲੀ ਅਤੇ ਸਿੱਕਮ ਵਰਗੇ 3 ਸੂਬਿਆਂ 'ਚ ਕਿਸੇ ਵੀ ਕਿਸਾਨ ਨੂੰ ਫਾਇਦਾ ਨਹੀਂ ਮਿਲ ਰਿਹਾ। ਲਕਸ਼ਦੀਪ, ਚੰਡੀਗੜ੍ਹ ਨੇ ਵੀ ਸੂਚੀ ਨਹੀਂ ਸੌਂਪੀ ਹੈ। ਹੁਣ ਤੱਕ ਸਿਰਫ 6.15 ਕਰੋੜ ਕਿਸਾਨਾਂ ਨੂੰ ਇਸ ਫਾਇਦਾ ਮਿਲਿਆ ਹੈ ਜਦੋਂਕਿ ਕੁੱਲ 13.93 ਕਰੋੜ ਕਿਸਾਨਾਂ ਨੂੰ ਇਸ ਦਾ ਲਾਭ ਮਿਲਣਾ ਸੀ।
ਜ਼ਿਕਰਯੋਗ ਹੈ ਕਿ ਇਸ ਸਕੀਮ ਵਿਚ ਪਹਿਲੇ ਦੀ ਕਿਸ਼ਤ ਬਾਅਦ ਵਿਚ ਟਰਾਂਸਫਰ ਨਹੀਂ ਹੁੰਦੀ। ਸਰਕਾਰ  ਨੇ ਇਸ ਲਈ 80,000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਪਰ ਸੂਬਿਆਂ ਦੀ ਲੇਟਲਤੀਫੀ ਨਾਲ 56 ਫੀਸਦੀ ਕਿਸਾਨਾਂ ਨੂੰ ਨੁਕਸਾਨ ਹੋਇਆ ਹੈ ਜਦੋਂਕਿ ਸਰਕਾਰ ਨੂੰ ਅਜੇ ਤੱਕ 26,500 ਕਰੋੜ ਦੀ ਬਚਤ ਹੋਈ ਹੈ। 5.5 ਕਰੋੜ ਕਿਸਾਨਾਂ ਨੂੰ ਪਹਿਲੀ ਕਿਸ਼ਤ ਅਤੇ 3.4 ਕਰੋੜ ਕਿਸਾਨਾਂ ਨੂੰ ਦੂਜੀ ਕਿਸ਼ਤ ਮਿਲੀ ਹੈ।


Related News