ਤੀਜੇ ਦਿਨ ਸ਼ੇਅਰ ਬਾਜ਼ਾਰ ''ਚ ਤੇਜ਼ੀ, ਸੈਂਸੈਕਸ 62,000 ਦੇ ਅੰਕੜੇ ਦੇ ਪਾਰ

Tuesday, May 23, 2023 - 11:15 AM (IST)

ਮੁੰਬਈ - ਵਿਦੇਸ਼ੀ ਫੰਡਾਂ ਦੀ ਤਾਜ਼ਾ ਖਰੀਦਦਾਰੀ ਅਤੇ ਆਈ.ਟੀ. ਸਟਾਕਾਂ ਵਿਚ ਲਗਾਤਾਰ ਵਾਧੇ ਦੇ ਵਿਚਕਾਰ ਪ੍ਰਮੁੱਖ ਇਕੁਇਟੀ ਸੂਚਕਾਂਕ ਮੰਗਲਵਾਰ ਨੂੰ ਉੱਚੇ ਪੱਧਰ 'ਤੇ ਖੁੱਲ੍ਹੇ। ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਬਾਜ਼ਾਰ ਨੇ ਸਕਾਰਾਤਮਕ ਰੁਖ ਦਿਖਾਇਆ ਹੈ। ਇਸ ਦੌਰਾਨ ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 187.61 ਅੰਕ ਚੜ੍ਹ ਕੇ 62,151.29 'ਤੇ ਪਹੁੰਚ ਗਿਆ। NSE ਨਿਫਟੀ 69.35 ਅੰਕ ਵਧ ਕੇ 18,383.75 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਸੋਮਵਾਰ ਨੂੰ ਸੈਂਸੈਕਸ 234 ਅੰਕ ਜਾਂ 0.38 ਫੀਸਦੀ ਦੇ ਵਾਧੇ ਨਾਲ 61,963.68 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 111 ਅੰਕ ਜਾਂ 0.61 ਫੀਸਦੀ ਦੇ ਵਾਧੇ ਨਾਲ 18,314.40 'ਤੇ ਬੰਦ ਹੋਇਆ।

ਇਹ ਵੀ ਪੜ੍ਹੋ : 2,000 ਦੇ ਨੋਟਾਂ ਕਾਰਨ ਸੋਨੇ ਦੀ ਖ਼ਰੀਦ ਲਈ ਪੁੱਛਗਿੱਛ ਵਧੀ, ਸਖ਼ਤ ਨਿਯਮਾਂ ਨੇ ਵਧਾਈ ਚਿੰਤਾ

ਟਾਪ ਗੇਨਰਜ਼

ਇੰਫੋਸਿਸ, ਬਜਾਜ ਫਿਨਸਰਵ, ਇੰਡਸਇੰਡ ਬੈਂਕ, ਬਜਾਜ ਫਾਈਨਾਂਸ, ਐਚਸੀਐਲ ਟੈਕਨਾਲੋਜੀਜ਼, ਟੈਕ ਮਹਿੰਦਰਾ, ਵਿਪਰੋ, ਟਾਟਾ ਕੰਸਲਟੈਂਸੀ ਸਰਵਿਸਿਜ਼, ਏਸ਼ੀਅਨ ਪੇਂਟਸ,ਆਈਟੀਸੀ

ਟਾਪ ਲੂਜ਼ਰਜ਼

ਟਾਈਟਨ, ਕੋਟਕ ਮਹਿੰਦਰਾ ਬੈਂਕ, ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ,ਟਾਟਾ ਮੋਟਰਜ਼

ਗਲੋਬਲ ਬਾਜ਼ਾਰਾਂ ਦਾ ਹਾਲ

ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਮੋਹਰੀ ਰਹੇ, ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ ਲਾਲ ਨਿਸ਼ਾਨ 'ਤੇ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ। ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 922.89 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਦੌਰਾਨ, ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.29 ਫੀਸਦੀ ਚੜ੍ਹ ਕੇ 76.21 ਡਾਲਰ ਪ੍ਰਤੀ ਬੈਰਲ ਹੋ ਗਿਆ। 

ਇਹ ਵੀ ਪੜ੍ਹੋ : 2000 ਦੇ ਨੋਟ ਬਦਲਣ ਲਈ 15% ਤੱਕ ਮਹਿੰਗਾ ਸੋਨਾ ਖ਼ਰੀਦ ਰਹੇ ਲੋਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News