ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਖੁੱਲ੍ਹਿਆ, ਸੈਂਸੈਕਸ 430 ਅੰਕ ਫਿਸਲਿਆ

04/27/2022 10:33:18 AM

ਬਿਜਨੈੱਸ ਡੈਸਕ- ਕਮਜ਼ੋਰ ਸੰਸਾਰਕ ਸੰਕੇਤਾਂ ਦੇ ਵਿਚਾਲੇ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 430 ਅੰਕ ਜਾਂ 0.75 ਫੀਸਦੀ ਟੁੱਟ ਕੇ 56,926 ਦੇ ਪੱਧਰ 'ਤੇ ਖੁੱਲ੍ਹਿਆ, ਜਦੋਂਕਿ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨੇ 116 ਅੰਕ ਜਾਂ 0.67 ਫੀਸਦੀ ਫਿਸਲ ਕੇ 17,085 ਦੇ ਪੱਧਰ 'ਤੇ ਸ਼ੁਰੂਆਤ ਕੀਤੀ। 
ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਲਗਭਗ 772 ਸ਼ੇਅਰਾਂ 'ਚ ਤੇਜ਼ੀ ਆਈ, 1203 ਸ਼ੇਅਰਾਂ 'ਚ ਗਿਰਾਵਟ ਆਈ ਅਤੇ 114 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ। ਨਿਫਟੀ 'ਤੇ ਅਡਾਨੀ ਪੋਰਟਸ, ਓ.ਐੱਨ.ਜੀ.ਸੀ., ਐੱਚ.ਡੀ.ਐੱਫ.ਸੀ. ਲਾਈਫ, ਅਪੋਲੋ ਹਸਪਤਾਲ ਅਤੇ ਸਨ ਫਾਰਮਾ ਪ੍ਰਮੁੱਖ ਲਾਭ ਵਾਲੇ ਸ਼ੇਅਰਾਂ 'ਚ ਸਨ, ਜਦੋਂਕਿ ਬਜਾਜ ਫਾਈਨੈਂਸ, ਐੱਲ ਐਂਡ ਟੀ, ਬਜਾਜ ਫਿਨਸਰਵ, ਗ੍ਰਾਸਿਸ ਇੰਡਸਟਰੀਜ਼ ਅਤੇ ਇੰਫੋਸਿਸ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਤੋਂ ਪਹਿਲਾਂ ਬੀਤੇ ਕਾਰੋਬਾਰੀ ਸੈਸ਼ਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਜ਼ੋਰਦਾਰ ਵਾਧੇ ਦੇ ਨਾਲ ਬੰਦ ਹੋਇਆ ਸੀ। ਬੀ.ਐੱਸ.ਈ. ਦਾ ਸੈਂਸੈਕਸ ਸੂਚਕਾਂਕ 777 ਅੰਕ ਜਾਂ 1.37 ਫੀਸਦੀ ਦੀ ਤੇਜ਼ੀ ਲੈਂਦੇ ਹੋਏ 57,357 ਦੇ ਪੱਧਰ 'ਤੇ ਬੰਦ ਹੋਇਆ ਸੀ, ਜਦੋਂਕਿ ਐੱਨ.ਐੱਸ.ਈ. ਦਾ ਨਿਫਟੀ ਸੂਚਕਾਂਕ 247 ਅੰਕ ਜਾਂ 1.46 ਫੀਸਦੀ ਦੇ ਉਛਾਲ ਦੇ ਨਾਲ 17,201 ਦੇ ਪੱਧਰ 'ਤੇ ਬੰਦ ਹੋਇਆ ਸੀ।


Aarti dhillon

Content Editor

Related News