ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਤੇ ਬੰਦ, ਸੈਂਸੈਕਸ 1300 ਤੋਂ ਵੱਧ ਅੰਕਾਂ ਦਾ ਵਾਧਾ ਲੈ ਕੇ ਹੋਇਆ ਬੰਦ
Friday, Feb 25, 2022 - 04:23 PM (IST)
ਮੁੰਬਈ - ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ ਅੱਜ ਜ਼ਬਰਦਸਤ ਵਾਧਾ ਦਰਜ ਕਰਦੇ ਹੋਏ 2.44% ਭਾਵ 1,328 ਅੰਕ ਦੇ ਵਾਧੇ ਨਾਲ 55,858 'ਤੇ ਬੰਦ ਹੋਇਆ ਹੈ ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 421 ਅੰਕ ਭਾਵ 2.60% ਦੇ ਵਾਧੇ ਨਾਲ 16,669 'ਤੇ ਬੰਦ ਹੋਇਆ ਹੈ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਵੀਰਵਾਰ ਨੂੰ 242.28 ਲੱਖ ਕਰੋੜ ਰੁਪਏ ਦੇ ਮੁਕਾਬਲੇ 250.07 ਲੱਖ ਕਰੋੜ ਰੁਪਏ ਰਿਹਾ। ਕੱਲ੍ਹ ਨਿਵੇਸ਼ਕਾਂ ਨੂੰ 13.4 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਸੈਂਸੈਕਸ ਅੱਜ 792 ਅੰਕ ਚੜ੍ਹ ਕੇ 55,321 'ਤੇ ਖੁੱਲ੍ਹਿਆ। ਇਸ ਦੇ 30 ਸ਼ੇਅਰਾਂ 'ਚੋਂ 29 'ਚ ਤੇਜ਼ੀ ਰਹੀ। ਸਿਰਫ਼ ਨੈਸਲੇ ਮਾਮੂਲੀ ਡਿੱਗਿਆ।
ਟਾਪ ਗੇਨਰਜ਼
ਟਾਟਾ ਸਟੀਲ,ਇੰਡਸਇੰਡ ਬੈਂਕ, ਬਜਾਜ ਫਾਈਨਾਂਸ , NTPC, ਟੈਕ ਮਹਿੰਦਰਾ ,ਐਕਸਿਸ ਬੈਂਕ, ਕੋਟਕ ਬੈਂਕ, ਵਿਪਰੋ, ਟੀਸੀਐਸ, ਪਾਵਰ ਗਰਿੱਡ, ਆਈਸੀਆਈਸੀਆਈ ਬੈਂਕ, ਬਜਾਜ ਫਿਨਸਰਵ ,ਐਚਸੀਐਲ ਟੈਕ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 441 ਅੰਕਾਂ ਦੇ ਵਾਧੇ ਨਾਲ 16,669 'ਤੇ ਬੰਦ ਹੋਇਆ। ਇਸਦੇ 50 ਸਟਾਕਾਂ ਵਿੱਚੋਂ, 47 ਲਾਭ ਵਿੱਚ ਹਨ ਅਤੇ 3 ਗਿਰਾਵਟ ਵਿੱਚ ਹਨ।
ਟਾਪ ਗੇਨਰਜ਼
ਟਾਟਾ ਮੋਟਰਜ਼, ਕੋਲ ਇੰਡੀਆ, ਟਾਟਾ ਸਟੀਲ, ਇੰਡਸਇੰਡ ਬੈਂਕ, ਅਡਾਨੀ ਪੋਰਟ
ਟਾਪ ਲੂਜ਼ਰਜ਼
ਬ੍ਰਿਟਾਨਿਆ, ਨੇਸਲੇ , ਹਿੰਦੁਸਤਾਨ ਯੂਨੀਲੀਵਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।