ਤਨਖਾਹ ਦੇਣ ''ਚ ਇਹ ਸੂਬੇ ਹਨ ਸਭ ਤੋਂ ਅੱਗੇ, ਜਾਣੋ ਪੰਜਾਬ ਦਾ ਦਰਜਾ

03/18/2017 9:52:40 AM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਘੱਟੋ-ਘੱਟ ਤਨਖਾਹ ''ਚ ਤਕਰੀਬਨ 37 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਆਮ ਕਾਮਿਆਂ ਦੀ ਤਨਖਾਹ ਦੇ ਮਾਮਲੇ ''ਚ ਪਹਿਲੇ ਨੰਬਰ ''ਤੇ ਆ ਗਿਆ ਹੈ। ਦੇਸ਼ ''ਚ ਗੈਰ ਹੁਨਰਮੰਦ ਕਾਮਿਆਂ ਨੂੰ ਸਭ ਤੋਂ ਜ਼ਿਆਦਾ ਤਨਖਾਹ ਦਿੱਲੀ ਅਤੇ ਹਰਿਆਣਾ ''ਚ ਮਿਲਦੀ ਹੈ। ਸਭ ਤੋਂ ਘੱਟ ਤਨਖਾਹ ਉਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ''ਚ ਮਿਲਦੀ ਹੈ। 

ਹਾਲ ਹੀ ''ਚ ਦਿੱਲੀ ਸਰਕਾਰ ਨੇ ਸਾਲ 2017-18 ਦੇ ਬਜਟ ''ਚ ਗੈਰ ਹੁਨਰਮੰਦ, ਅਰਧ ਹੁਨਰਮੰਦ ਅਤੇ ਹੁਨਰਮੰਦ ਕਾਮਿਆਂ ਦੀ ਤਨਖਾਹ ''ਚ 37 ਫੀਸਦੀ ਦਾ ਵਾਧਾ ਕੀਤਾ ਹੈ। ਹੁਣ ਦਿੱਲੀ ''ਚ ਗੈਰ ਹੁਨਰਮੰਦ ਕਾਮਿਆਂ ਦੀ ਤਨਖਾਹ 13,350 ਰੁਪਏ ਮਹੀਨਾ ਹੋ ਗਈ ਹੈ। ਅਰਧ ਹੁਨਰਮੰਦ ਕਾਮਿਆਂ ਦੀ ਤਨਖਾਹ 10,764 ਤੋਂ ਵਧਾ ਕੇ ਲਗਭਗ 15 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਉੱਥੇ ਹੀ ਹੁਨਰਮੰਦ ਕਾਮਿਆਂ ਦੀ ਤਨਖਾਹ 11,830 ਰੁਪਏ ਤੋਂ ਵਧ ਕੇ 16,182 ਰੁਪਏ ਹੋ ਗਈ ਹੈ। ਇਸ ਵਾਧੇ ਤੋਂ ਬਾਅਦ ਹੋਰ ਸੂਬਿਆਂ ਦੀ ਤੁਲਨਾ ''ਚ ਦਿੱਲੀ ''ਚ ਸਭ ਤੋਂ ਵਧ ਤਨਖਾਹ ਹੋ ਗਈ ਹੈ। ਉੱਥੇ ਹੀ ਜੇਕਰ ਪੰਜਾਬ ਦੀਆਂ ਕੰਪਨੀਆਂ ਦੀ ਗੱਲ ਕਰੀਏ ਤਾਂ ਘੱਟੋ-ਘੱਟ ਤਨਖਾਹ ਦੇਣ ਦੇ ਮਾਮਲੇ ''ਚ ਪੰਜਾਬ ''ਚ 7 ਹਜ਼ਾਰ ਰੁਪਏ ਤੋਂ ਲੈ ਕੇ ਸਿਰਫ 10 ਹਜ਼ਾਰ ਰੁਪਏ ਵਿਚਕਾਰ ਤਨਖਾਹ ਦਿੱਤੀ ਜਾਂਦੀ ਹੈ।

ਦਿੱਲੀ ਸਰਕਾਰ ਦੇ ਫੈਸਲੇ ਤੋਂ ਬਾਅਦ ਉਦਯੋਗਾਂ ਦਾ ਗੜ੍ਹ ਮੰਨੇ ਜਾਣ ਵਾਲੇ ਗੁਜਰਾਤ, ਮਹਾਰਾਸ਼ਟਰ, ਹਰਿਆਣਾ ਵਰਗੇ ਸੂਬਿਆਂ ''ਚ ਤਨਖਾਹ ਦਿੱਲੀ ਨਾਲੋਂ ਘੱਟ ਹੋ ਗਈ ਹੈ। ਦਿੱਲੀ ਤੋਂ ਬਾਅਦ ਮਹਾਰਾਸ਼ਟਰ ਅਤੇ ਹਰਿਆਣਾ ਦਾ ਨੰਬਰ ਆਉਂਦਾ ਹੈ। ਹੁਨਰਮੰਦ ਕਾਮਿਆਂ ਨੂੰ ਹਰਿਆਣਾ ਅਤੇ ਮਹਾਰਾਸ਼ਟਰ ''ਚ ਜ਼ਿਆਦਾ ਤਨਖਾਹ ਮਿਲਦੀ ਹੈ। 


Related News