ਸ਼ੁਰੂ ਹੋਣ ਜਾ ਰਹੀ ਹੈ ਸਪੈਕਟਰਮ ਦੀ ਨਿਲਾਮੀ,  96 ਹਜ਼ਾਰ ਕਰੋੜ ਦਾ ਹੋਵੇਗਾ ਬੇਸ ਪ੍ਰਾਈਸ

Friday, Mar 08, 2024 - 06:33 PM (IST)

ਸ਼ੁਰੂ ਹੋਣ ਜਾ ਰਹੀ ਹੈ ਸਪੈਕਟਰਮ ਦੀ ਨਿਲਾਮੀ,  96 ਹਜ਼ਾਰ ਕਰੋੜ ਦਾ ਹੋਵੇਗਾ ਬੇਸ ਪ੍ਰਾਈਸ

ਨਵੀਂ ਦਿੱਲੀ : ਦੇਸ਼ ਵਿਚ ਸਪੈਕਟਰਮ ਦੀ ਅਗਲੀ ਨਿਲਾਮੀ 20 ਮਈ ਤੋਂ ਸ਼ੁਰੂ ਹੋਵੇਗੀ। ਦੂਰਸੰਚਾਰ ਵਿਭਾਗ ਨੇ ਇਸ ਸਬੰਧੀ 8 ਮਾਰਚ ਨੂੰ ਇੱਕ ਨੋਟਿਸ ਇਨਵਾਈਟਿੰਗ ਦਸਤਾਵੇਜ਼ (NIA) ਜਾਰੀ ਕੀਤਾ ਹੈ। DoT ਨੂੰ ਇਸ ਵਾਰ ਨਿਲਾਮੀ 'ਚ ਦੂਰਸੰਚਾਰ ਆਪਰੇਟਰਾਂ ਤੋਂ ਜ਼ਿਆਦਾ ਚੰਗੇ ਪ੍ਰਤੀਕਿਰਿਆ ਦੀ ਉਮੀਦ ਨਹੀਂ ਹੈ। ਅਜਿਹਾ ਇਸ ਲਈ ਕਿਉਂਕਿ ਪਿਛਲੇ ਸਾਲ ਹੀ ਕੰਪਨੀਆਂ ਨੇ ਕਾਫੀ ਸਪੈਕਟਰਮ ਖਰੀਦ ਲਏ ਸੀ। ਕੰਪਨੀਆਂ ਦਾ ਫੋਕਸ ਸਪੈਕਟ੍ਰਮ ਦੇ ਟਾਪਅੱਪ 'ਤੇ ਹੋਵੇਗਾ ਜੋ ਉਨ੍ਹਾਂ ਦੇ ਸੰਚਾਲਨ 'ਚ ਹੈ ਅਤੇ ਇਸਦੀ ਮਿਆਦ ਖਤਮ ਹੋਣ ਵਾਲੀ ਹੈ। ਦੂਰਸੰਚਾਰ ਵਿਭਾਗ ਨੂੰ ਨਿਲਾਮੀ ਤੋਂ ਲਗਭਗ 10,000 ਕਰੋੜ ਰੁਪਏ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ :      Uco Bank 'ਚ 820 ਕਰੋੜ ਦੇ ਲੈਣ-ਦੇਣ ਮਾਮਲੇ 'ਚ CBI ਦੀ ਵੱਡੀ ਕਾਰਵਾਈ, 67 ਥਾਵਾਂ 'ਤੇ ਛਾਪੇਮਾਰੀ

96.31 ਹਜ਼ਾਰ ਕਰੋੜ ਰੁਪਏ ਦੇ ਆਧਾਰ ਮੁੱਲ 'ਤੇ ਹੋਵੇਗੀ ਨਿਲਾਮੀ 

800, 900, 1,800, 2,100, 2,300, 2,500, 3,300 ਮੈਗਾਹਰਟਜ਼ ਅਤੇ 26 ਗੀਗਾਹਰਟਜ਼ ਬੈਂਡਾਂ ਵਿੱਚ ਉਪਲਬਧ ਸਾਰੇ ਸਪੈਕਟਰਮ 96,317.65 ਕਰੋੜ ਰੁਪਏ ਦੀ ਬੇਸ ਕੀਮਤ 'ਤੇ ਨਿਲਾਮੀ ਵਿੱਚ ਰੱਖੇ ਜਾਣਗੇ। ਇਸ ਨਿਲਾਮੀ ਵਿੱਚ ਦੀਵਾਲੀਆਪਨ ਵਿੱਚੋਂ ਲੰਘ ਰਹੀਆਂ ਕੁਝ ਕੰਪਨੀਆਂ ਕੋਲ ਰੱਖੇ ਸਪੈਕਟਰਮ ਤੋਂ ਇਲਾਵਾ 2024 ਵਿੱਚ ਮਿਆਦ ਪੂਰੀ ਹੋਣ ’ਤੇ ਖਤਮ ਹੋਣ ਵਾਲੇ ਸਪੈਕਟਰਮ ਨੂੰ ਵੀ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ :     ਪੈਸਿਆਂ ਦੇ ਮਾਮਲੇ ਚ ਘੱਟ ਨਹੀਂ ਹਨ ਮੁਕੇਸ਼ ਅੰਬਾਨੀ ਦੀਆਂ ਭੈਣਾਂ, ਪਰ ਕਿਉਂ ਰਹਿੰਦੀਆਂ ਹਨ ਲਾਈਮਲਾਈਟ ਤੋਂ ਦੂਰ ?

ਵੋਡਾਫੋਨ ਅਤੇ ਏਅਰਟੈੱਲ ਨੂੰ ਕਰਨੇ ਪੈਣਗੇ ਆਪਣੇ ਲਾਇਸੈਂਸ ਰੀਨਿਊ 

ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ 1,800 MHz ਅਤੇ 900 MHz 4G ਬੈਂਡਾਂ ਵਿੱਚ ਆਪਣੇ ਪੁਰਾਣੇ ਲਾਇਸੈਂਸਾਂ ਦਾ ਨਵੀਨੀਕਰਨ ਕਰਨਗੇ। ਬ੍ਰੋਕਰੇਜ ਜੈਫਰੀਜ਼ ਅਨੁਸਾਰ, ਏਅਰਟੈੱਲ ਨੂੰ ਲਗਭਗ 4,200 ਕਰੋੜ ਰੁਪਏ ਅਤੇ ਵੋਡਾਫੋਨ ਆਈਡੀਆ ਨੂੰ ਲਗਭਗ 1,950 ਕਰੋੜ ਰੁਪਏ ਦੇ ਏਅਰਵੇਵਜ਼ ਨੂੰ ਰੀਨਿਊ ਕਰਨਾ ਹੋਵੇਗਾ, ਜਦੋਂ ਕਿ ਮਾਰਕੀਟ ਲੀਡਰ ਰਿਲਾਇੰਸ ਜੀਓ ਨੂੰ ਇਸ ਸਾਲ ਕਿਸੇ ਵੀ ਸਪੈਕਟ੍ਰਮ ਦਾ ਨਵੀਨੀਕਰਨ ਨਹੀਂ ਕਰਨਾ ਪਵੇਗਾ।

ਪਿਛਲੀ ਵਾਰ ਜੀਓ ਨੇ ਖਰਚ ਕੀਤੇ ਸਨ 5ਜੀ 'ਤੇ 88,078 ਕਰੋੜ ਰੁਪਏ 

2022 ਸਪੈਕਟ੍ਰਮ ਨਿਲਾਮੀ ਵਿੱਚ ਸਰਕਾਰ ਨੂੰ 20 ਸਾਲਾਂ ਦੀ ਵੈਧਤਾ ਦੇ ਨਾਲ 72,097.85 ਮੈਗਾਹਰਟਜ਼ ਸਪੈਕਟਰਮ ਦੀ ਪੇਸ਼ਕਸ਼ ਕੀਤੀ ਗਈ ਸੀ। ਰਿਲਾਇੰਸ ਜੀਓ ਨੇ 5ਜੀ ਸਪੈਕਟ੍ਰਮ 'ਤੇ 88,078 ਕਰੋੜ ਰੁਪਏ ਖਰਚ ਕੀਤੇ ਸਨ। ਇਸ ਤੋਂ ਬਾਅਦ ਏਅਰਟੈੱਲ ਨੇ 43,084 ਕਰੋੜ ਰੁਪਏ ਅਤੇ ਵੋਡਾਫੋਨ ਆਈਡੀਆ ਨੇ 18,799 ਕਰੋੜ ਰੁਪਏ ਖਰਚ ਕੀਤੇ।

ਇਹ ਵੀ ਪੜ੍ਹੋ :     ਇਨ੍ਹਾਂ ਵਿਗਿਆਪਨਾਂ ਦੀ ਪ੍ਰਮੋਸ਼ਨ ਨਹੀਂ ਕਰ ਸਕਣਗੇ ਸੈਲਿਬ੍ਰਿਟੀ, ਜਾਰੀ ਹੋਈ Advisory

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News