ਇਸ ਸ਼ੇਅਰ ਦੇ ਭਾਅ ''ਚ ਆਇਆ 1000 ਫੀਸਦੀ ਤੱਕ ਦਾ ਉਛਾਲ

03/17/2020 4:28:47 PM

ਨਵੀਂ ਦਿੱਲੀ — ਨਕਦੀ ਸੰਕਟ ਦਾ ਸਾਹਮਣਾ ਕਰ ਰਹੇ Yes Bank ਦੇ ਸ਼ੇਅਰਾਂ 'ਚ ਪਿਛਲੇ ਸੱਤ ਕਾਰੋਬਾਰੀ ਦਿਨਾਂ ਦੌਰਾਨ ਤੇਜ਼ ਵਾਧਾ ਦੇਖਣ ਨੂੰ ਮਿਲਿਆ ਹੈ। ਰਿਜ਼ਰਵ ਬੈਂਕ ਵਲੋਂ ਯੈਸ ਬੈਂਕ ਦੇ ਕੰਮਕਾਜ 'ਤੇ ਕੁਝ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ 6 ਮਾਰਚ ਨੂੰ ਬੈਂਕ ਦੇ ਸ਼ੇਅਰ 5.55 ਰੁਪਏ ਤੱਕ ਪਹੁੰਚ ਗਏ ਸਨ। ਬੈਂਕ ਦੇ ਸ਼ੇਅਰ 17 ਮਾਰਚ ਨੂੰ ਵਾਧੇ ਨਾਲ 63.2 ਰੁਪਏ ਪ੍ਰਤੀ ਸ਼ੇਅਰ ਦੇ ਭਾਅ 'ਤੇ ਪਹੁੰਚ ਗਏ ਸਨ। ਇਸ ਹਿਸਾਬ ਨਾਲ ਕੰਪਨੀ ਦੇ ਸ਼ੇਅਰਾਂ ਵਿਚ 1,038% ਦੀ ਤੇਜ਼ੀ ਆਈ ਹੈ। ਬੈਂਕ ਨੇ ਐਲਾਨ ਕੀਤਾ ਹੈ ਕਿ 18 ਮਾਰਚ ਤੋਂ ਗਾਹਕਾਂ ਦੇ ਲੈਣ-ਦੇਣ 'ਤੇ ਲੱਗੀ ਰੋਕ ਨੂੰ ਹਟਾ ਦਿੱਤਾ ਜਾਵੇਗਾ।

ਬੈਂਕ ਦੇ ਸ਼ੇਅਰਾਂ 'ਚ ਤੇਜ਼ੀ ਆਉਣ ਦੇ ਪ੍ਰਮੁੱਖ ਕਾਰਨ

  • ਸਰਕਾਰ ਨੇ ਬੈਂਕ ਨੂੰ ਸੰਕਟ ਤੋਂ ਬਾਹਰ ਕੱਢਣ ਲਈ ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ 'ਚ ਬੈਂਕਾਂ ਦਾ ਇਕ ਸਮੂਹ ਬਣਾਇਆ।
  • ਐਸ.ਬੀ.ਆਈ., ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ. ਬੈਂਕ, ਐਕਸਿਸ ਬੈਂਕ, ਫੈਡਰਲ, ਬੰਧਨ ਬੈਂਕ ਆਦਿ ਨੇ ਬੈਂਕ 'ਚ ਨਿਵੇਸ਼ ਕੀਤਾ ਹੈ ਭਾਰੀ ਨਿਵੇਸ਼।
  • ਨਕਦੀ ਸੰਕਟ ਖਤਮ ਹੋਣ ਤੋਂ ਬਾਅਦ ਬੈਂਕ ਨੇ ਐਲਾਨ ਕੀਤਾ ਕਿ 18 ਮਾਰਚ ਤੋਂ ਗਾਹਕਾਂ ਲਈ ਸਾਰੀਆਂ ਸਹੂਲਤਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
  • ਰਿਜ਼ਰਵ ਬੈਂਕ ਨੇ ਕਿਹਾ - ਯੈੱਸ ਬੈਂਕ ਕੋਲ ਲੋੜੀਂਦੀ ਨਕਦੀ ਉਪਲੱਬਧ ਹੈ ਅਤੇ ਜ਼ਰੂਰਤ ਹੋਣ 'ਤੇ ਬੈਂਕ ਨੂੰ ਹੋਰ ਨਕਦੀ ਪ੍ਰਦਾਨ ਕੀਤੀ ਜਾਵੇਗੀ।

Related News