ਬਜ਼ਾਰ 'ਚ ਭਾਰੀ ਗਿਰਾਵਟ, ਸੈਂਸੈਕਸ 793 ਅੰਕ ਫਿਸਲਿਆ ਤੇ ਨਿਫਟੀ 11560 'ਤੇ ਬੰਦ

07/08/2019 4:13:33 PM

ਮੁੰਬਈ — ਸ਼ੇਅਰ ਬਜ਼ਾਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 371 ਅੰਕ ਯਾਨੀ 0.94 ਫੀਸਦੀ ਡਿੱਗ ਕੇ 39141.83 'ਤੇ ਅਤੇ ਨਿਫਟੀ 122.20 ਅੰਕ ਯਾਨੀ ਕਿ 1.03 ਫੀਸਦੀ ਡਿੱਗ ਕੇ 11,688.95 'ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਅੱਜ ਸੈਂਸੈਕਸ 900 ਅੰਕ ਯਾਨੀ ਕਿ 2.29 ਫੀਸਦੀ ਡਿੱਗ ਕੇ 38608 'ਤੇ ਅਤੇ ਨਿਫਟੀ 269 ਅੰਕ ਯਾਨੀ ਕਿ 2.28 ਫੀਸਦੀ ਡਿੱਗ ਕੇ 11,541 ਦੇ ਪੱਧਰ 'ਤੇ ਪਹੁੰਚ ਗਿਆ।

ਇਸ ਹਫਤੇ ਵਿਚ ਨਿਵੇਸ਼ਕਾਂ ਦੀ ਨਜ਼ਰ ਉਦਯੋਗਿਕ ਉਤਪਾਦਨ ਅਤੇ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ 'ਤੇ ਰਹੇਗੀ। ਮਈ ਦੇ ਉਦਯੋਗਿਕ ਉਤਪਾਦਨ ਅਤੇ ਜੂਨ ਦੀ ਪ੍ਰਚੂਨ ਮਹਿੰਗਾਈ ਦੇ ਅੰਕੜੇ 12 ਜੁਲਾਈ ਨੂੰ ਜਾਰੀ ਹੋਣਗੇ। ਇਸ ਤੋਂ ਮਾਨਸੂਨ 'ਤੇ ਵੀ ਨਜ਼ਰ ਰਹੇਗੀ।

ਸਮਾਲ-ਮਿਡਕੈਪ ਸ਼ੇਅਰਾਂ ਵਿਚ ਗਿਰਾਵਟ

ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 2.46 ਫੀਸਦੀ ਅਤੇ ਮਿਡਕੈਪ ਇੰਡੈਕਸ 1.99 ਫੀਸਦੀ ਡਿੱਗ ਕੇ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ ਵਿਚ ਗਿਰਾਵਟ

ਬੈਂਕ, ਮੈਟਲ, ਫਾਰਮਾ, ਆਟੋ ਅਤੇ ਆਈ.ਟੀ. ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 3.26 ਫੀਸਦੀ, ਬੈਂਕ ਨਿਫਟੀ 2.77 ਫੀਸਦੀ ਫਾਰਮਾ ਇੰਡੈਕਸ 'ਚ 1.57 ਫੀਸਦੀ, ਮੈਟਲ ਇੰਡੈਕਸ 'ਚ 2.11 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਟਾਪ ਗੇਨਰਜ਼

ਸੈਂਸੈਕਸ  : ਯੇਸ ਬੈਂਕ 5.73%, ਰੈੱਡ ਪਾਥ ਲੈਬ 5.27%, R.com. 4.52%, ਸਿਮਫਨੀ 4.23%, ਡੀ. ਮਾਰਟ 3.70%
ਨਿਫਟੀ  : ਇੰਡੀਆਬੂਲਸ ਹਾਊਸਿੰਗ ਵਿੱਤ, 3.42 ਫੀਸਦੀ, ਇੰਡੋ ਸੇਡ ਬੈਂਕ 2.27 ਫੀਸਦੀ, ਕੋਟਕ ਬੈਂਕ 1.22 ਫੀਸਦੀ, ਆਈ ਟੀ ਸੀ 0.97 ਫੀਸਦੀ, ਭਾਰਤੀ ਸਟੇਟ ਬੈਂਕ 0.64 ਫੀਸਦੀ

ਟਾਪ ਲੂਜ਼ਰਜ਼

ਸੈਂਸੈਕਸ  : ਪੀ ਐਨ ਬੀ 10.95 ਫੀਸਦੀ, ਮਾਇੰਡਟਰੀ 10.43 ਫੀਸਦੀ, ਬੈਂਕ ਆਫ ਇੰਡੀਆ 10.23 ਫੀਸਦੀ, ਬਜਾਜ ਫਿਨਸਵਵਰ 10.07 ਫੀਸਦੀ, ਜੇਪੀ ਐਸੋਸੀਏਟ 9.70 ਫੀਸਦੀ
ਨਿਫਟੀ  : Yes ਬੈਂਕ 8.62%, ਐਨਟੀਪੀਸੀ 4.74%, ਮਹਿੰਦਰਾ ਐਂਡ ਮਹਿੰਦਰਾ 4.73%, ਯੂਪੀਲਪ 4.49%, ਸਨ ਫਾਰਮਾ 4.30%

ਪੰਜਾਬ ਨੈਸ਼ਨਲ ਬੈਂਕ 'ਚ ਇਕ ਹੋਰ ਫਰਾਡ ਸਾਹਮਣੇ ਆਉਣ ਦੇ ਬਾਅਦ ਸੋਮਵਾਰ ਨੂੰ ਬੈਂਕ ਦੇ ਸ਼ੇਅਰ 11 ਫੀਸਦੀ ਤੱਕ ਟੁੱਟ ਗਏ। ਇਸ ਦੇ ਕੁਝ ਹੀ ਘੰਟਿਆ ਦੇ ਦੌਰਾਨ ਬੈਂਕ ਦੀ ਮਾਰਕਿਟ ਕੈਪ ਲਗਭਗ 4 ਹਜ਼ਾਰ ਕਰੋੜ ਰੁਪਏ ਘੱਟ ਕੇ 33,500 ਕਰੋੜ ਰੁਪਏ ਰਹਿ ਗਈ। ਪੰਜਾਬ ਨੈਸ਼ਨਲ ਬੈਂਕ ਨੇ ਸ਼ਨੀਵਾਰ ਨੂੰ ਹੀ 3,805 ਕਰੋੜ ਦੇ ਸਕੈਮ ਦੀ ਸੂਚਨਾ ਦਿੱਤੀ ਸੀ, ਜਿਸ ਦਾ ਦੋਸ਼ ਭੂਸ਼ਣ ਪਾਵਰ ਐਂਡ ਸਟੀਲ 'ਤੇ ਲਗਾਇਆ ਹੈ।
ਕਮਜ਼ੋਰੀ ਨਾਲ ਖੁੱਲ੍ਹੇ ਸ਼ੇਅਰ
ਪੰਜਾਬ ਨੈਸ਼ਨਲ ਬੈਂਕ ਦਾ ਸ਼ੇਅਰ ਲਗਭਗ 5 ਫੀਸਦੀ ਦੀ ਕਮਜ਼ੋਰੀ ਨਾਲ 76.30 ਰੁਪਏ 'ਤੇ ਖੁੱਲ੍ਹਾ ਅਤੇ ਕੁਝ ਹੀ ਦੇਰ ਬਾਅਦ 7.30 ਫੀਸਦੀ ਕਮਜ਼ੋਰ ਹੋ ਗਿਆ। ਇਕ ਵਿਸ਼ਲੇਸ਼ਕ ਮੁਤਾਬਕ , 'ਫਾਰੈਂਸਿਕ ਆਡਿਟ ਦਾ ਸਾਹਮਣੇ ਆਉਣਾ ਭਾਰਤੀ ਬੈਕਿੰਗ ਸੈਟਕਰ ਦੇ ਲਈ ਗੁੱਡ ਗਵਰਨੈਂਸ ਦਾ ਚੰਗਾ ਉਦਾਹਰਣ ਹੈ। ਇਸ ਨਾਲ ਨਿਵੇਸ਼ਕਾਂ 'ਚ ਬੈਂਕਾਂ 'ਤੇ ਭਰੋਸਾ ਵਧੇਗਾ। ਹਾਲਾਂਕਿ ਕੁਝ ਸਮੇਂ ਲਈ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰਾਂ ਵਿਚ ਕਮਜ਼ੋਰੀ ਦੇਖਣ ਨੂੰ ਮਿਲ ਸਕਦੀ ਹੈ।


Related News