ਲਾਲ ਨਿਸ਼ਾਨ 'ਤੇ ਸ਼ੇਅਰ ਬਜ਼ਾਰ, ਸੈਂਸੈਕਸ 153 ਅੰਕ ਟੁੱਟਿਆ ਤੇ ਨਿਫਟੀ 12,080 ਪੱਧਰ 'ਤੇ ਬੰਦ

02/20/2020 4:17:02 PM

ਮੁੰਬਈ — ਹਫਤੇ ਦੇ ਚੌਥੇ ਦਿਨ ਯਾਨੀ ਕਿ ਅੱਜ ਵੀਰਵਾਰ ਨੂੰ ਦਿਨ ਭਰ ਦੇ ਕਾਰੋਬਾਰ ਦੇ ਬਾਅਦ ਸ਼ੇਅਰ ਬਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਬੀ.ਐਸ.ਈ. ਸੈਂਸੈਕਸ 152.88 ਅੰਕ ਯਾਨੀ ਕਿ 0.37 ਫੀਸਦੀ ਟੁੱਟ ਕੇ 41,170.12 'ਤੇ ਅਤੇ ਐਨ.ਐਸ.ਸੀ ਦਾ ਨਿਫਟੀ 45.05 ਅੰਕ ਯਾਨੀ ਕਿ 0.37 ਫੀਸਦੀ ਡਿੱਗ ਕੇ 12,080.85 ਦੇ ਪੱਧਰ 'ਤੇ ਬੰਦ ਹੋਇਆ ਹੈ। ਕਰਜ਼ੇ ਦੇ ਬੋਝ ਥੱਲ੍ਹੇ ਦੱਬੀ ਦੀਵਾਨ ਹਾਊਸਿੰਗ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ(DHFL) ਦੇ ਸ਼ੇਅਰ ਅੱਜ ਵਾਧੇ 'ਚ ਰਹੇ।

ਸੈਕਟੋਰੀਅਲ ਇੰਡੈਕਸ ਦਾ ਹਾਲ

ਅੱਜ ਆਈ.ਟੀ., ਮੀਡੀਆ, ਐਫ.ਐਮ.ਸੀ.ਜੀ. ਅਤੇ ਫਾਰਮਾ ਲਾਲ ਨਿਸ਼ਾਨ 'ਤੇ ਬੰਦ ਹੋਏ। ਇਸ ਦੇ ਨਾਲ ਹੀ ਰੀਅਲਟੀ, ਮੈਟਲ, ਨਿੱਜੀ ਬੈਂਕ, ਆਟੋ ਅਤੇ ਪੀ.ਐਸ.ਯੂ. ਹਰੇ ਨਿਸ਼ਾਨ 'ਤੇ ਬੰਦ ਹੋਏ।

ਟਾਪ ਗੇਨਰਜ਼

ਜ਼ੀ ਲਿਮਟਿਡ, ਇੰਡਸਇੰਡ ਬੈਂਕ, ਟਾਟਾ ਸਟੀਲ, ਐਸਬੀਆਈ, ਪਾਵਰ ਗਰਿੱਡ, ਓਐਨਜੀਸੀ, ਕੋਲ ਇੰਡੀਆ, ਯੈੱਸ ਬੈਂਕ ਅਤੇ ਐਚਸੀਐਲ ਟੈਕ

ਟਾਪ ਲੂਜ਼ਰਜ਼

ਸਿਪਲਾ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਟੀਸੀਐਸ, ਟੈਕ ਮਹਿੰਦਰਾ, ਰਿਲਾਇੰਸ, ਆਈਓਸੀ, ਨੇਸਲ, ਬਜਾਜ ਆਟੋ ਅਤੇ ਬੀਪੀਸੀਐਲ


Related News