ਸੈਂਸੈਕਸ 100 ਤੋਂ ਵਧ ਅੰਕ ਮਜ਼ਬੂਤ, ਨਿਫਟੀ 10,500 ਦੇ ਪਾਰ
Monday, Feb 26, 2018 - 09:32 AM (IST)
ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਵਿਚਕਾਰ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 83.57 ਅੰਕ ਚੜ੍ਹ ਕੇ ਨਾਲ 34,225.72 'ਤੇ ਖੁੱਲ੍ਹਿਆ ਪਰ ਨਾਲ ਹੀ 100 ਤੋਂ ਵਧ ਅੰਕ ਮਜ਼ਬੂਤ ਹੋ ਕੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 35.50 ਅੰਕ ਵਧ ਕੇ 10,500 ਦੇ ਪਾਰ 10,526.55 'ਤੇ ਖੁੱਲ੍ਹਿਆ। ਘਰੇਲੂ ਸੰਸਥਾਗਤ ਨਿਵੇਸ਼ਕਾਂ ਵੱਲੋਂ ਬੀਤੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ 1,514.03 ਕਰੋੜ ਰੁਪਏ ਮੁੱਲ ਦੇ ਸ਼ੇਅਰ ਖਰੀਦੇ ਗਏ ਸਨ, ਜਿਸ ਨਾਲ ਬਾਜ਼ਾਰ ਦੀ ਧਾਰਣਾ ਮਜ਼ਬੂਤ ਹੋਈ ਹੈ। ਹਾਲਾਂਕਿ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਬਾਅਦ ਹੋਰ ਬੈਂਕਾਂ 'ਚ ਵੀ ਘੋਟਾਲੇ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਨਾਲ ਦਰਮਿਆਨੀ ਅਤੇ ਛੋਟੀ ਕੰਪਨੀਆਂ ਦੀ ਨਿਵੇਸ਼ ਧਾਰਣਾ ਪ੍ਰਭਾਵਿਤ ਹੋ ਸਕਦੀ ਹੈ।
ਸ਼ੁਰੂਆਤੀ ਕਾਰੋਬਾਰ ਦੌਰਾਨ ਬੀ. ਐੱਸ. ਈ. ਲਾਰਜ ਕੈਪ, ਮਿਡ ਕੈਪ ਅਤੇ ਸਮਾਲ ਕੈਪ 'ਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਲਾਰਜ ਕੈਪ 19.91 ਅੰਕ ਵਧ ਕੇ 4107.37 'ਤੇ, ਮਿਡ ਕੈਪ 93.49 ਅੰਕ ਦੀ ਮਜ਼ਬੂਤੀ ਨਾਲ 16655.52 'ਤੇ ਅਤੇ ਸਮਾਲ ਕੈਪ 125.14 ਚੜ੍ਹ ਕੇ 18121.36 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਐੱਨ. ਐੱਸ. ਈ. 'ਤੇ ਸ਼ੁਰੂਆਤੀ ਕਾਰੋਬਾਰ 'ਚ ਟਾਟਾ ਸਟੀਲ, ਟਾਟਾ ਮੋਟਰਜ਼, ਯੂ. ਪੀ. ਐੱਲ., ਵੇਦਾਂਤਾ ਲਿਮਟਿਡ ਅਤੇ ਅਡਾਣੀ ਪੋਰਟਸ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ।
ਉੱਥੇ ਹੀ, ਬੈਂਕ ਨਿਫਟੀ 'ਚ 123.75 ਅੰਕ ਯਾਨੀ 0.5 ਫੀਸਦੀ ਦੀ ਮਜ਼ਬੂਤੀ ਦੇਖੀ ਗਈ। ਜਦੋਂ ਕਿ ਨਿਫਟੀ ਆਈ. ਟੀ. 'ਚ 25.75 ਅੰਕ ਦੀ ਗਿਰਾਵਟ ਅਤੇ ਨਿਫਟੀ ਫਾਰਮਾ 'ਚ 31.10 ਅੰਕ ਦੀ ਗਿਰਾਵਟ ਦੇਖਣ ਨੂੰ ਮਿਲੀ।
