ਬਜ਼ਾਰ 'ਚ ਗਿਰਾਵਟ, ਸੈਂਸੈਕਸ 306 ਅੰਕ ਡਿੱਗਿਆ ਅਤੇ ਨਿਫਟੀ 11337 'ਤੇ ਬੰਦ

Monday, Jul 22, 2019 - 04:24 PM (IST)

ਬਜ਼ਾਰ 'ਚ ਗਿਰਾਵਟ, ਸੈਂਸੈਕਸ 306 ਅੰਕ ਡਿੱਗਿਆ ਅਤੇ ਨਿਫਟੀ 11337 'ਤੇ ਬੰਦ

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਭਾਰੀ ਗਿਰਾਵਟ ਨਾਲ ਬੰਦ ਹੋਏ ਹਨ। ਕਾਰੋਬਾਰ ਦੌਰਾਨ ਅੱਜ ਸੈਂਸੈਕਸ 400 ਅੰਕਾਂ ਤੋਂ ਜ਼ਿਆਦਾ ਫਿਸਲ ਗਿਆ ਅਤੇ ਨਿਫਟੀ 'ਚ ਵੀ 100 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ। ਕਾਰੋਬਾਰ ਦੇ ਅੰਤ ਵਿਚ ਸੈਂਸੈਕਸ 305.88 ਅੰਕ ਯਾਨੀ 0.80 ਫੀਸਦੀ ਡਿੱਗ ਕੇ 38,031.13 'ਤੇ ਅਤੇ ਨਿਫਟੀ 82.10 ਅੰਕ ਯਾਨੀ 0.72 ਫੀਸਦੀ ਡਿੱਗ ਕੇ 11,337.15 ਦੇ ਪੱਧਰ 'ਤੇ ਬੰਦ ਹੋਇਆ।

ਸਮਾਲ-ਮਿਡਕੈਪ ਸ਼ੇਅਰਾਂ ਵਿਚ ਗਿਰਾਵਟ

ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 1.15 ਫੀਸਦੀ ਅਤੇ ਮਿਡਕੈਪ ਇੰਡੈਕਸ 0.60 ਫੀਸਦੀ ਡਿੱਗ ਕੇ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ ਵਿਚ ਗਿਰਾਵਟ

ਬੈਂਕ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦੇ ਆਟੋ ਇੰਡੈਕਸ 'ਚ 3.31 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੈਂਕ ਨਿਫਟੀ ਇੰਡੈਕਸ 495 ਅੰਕ ਡਿੱਗ ਕੇ 29275 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਧਾਤ, ਆਈ.ਟੀ. ਅਤੇ ਫਾਰਮਾ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ। ਨਿਫਟੀ ਦਾ ਆਈ.ਟੀ. ਇੰਡੈਕਸ 0.30 ਫੀਸਦੀ, ਮੈਟਲ ਇੰਡੈਕਸ 1.72 ਫੀਸਦੀ ਅਤੇ ਫਾਰਮਾ ਇੰਡੈਕਸ 1 ਫੀਸਦੀ ਦੇ ਵਾਧੇ 'ਤੇ ਬੰਦ ਹੋਇਆ ਹੈ।

ਟਾਪ ਗੇਨਰਜ਼

ਯੈੱਸ ਬੈਂਕ, ਵੇਦਾਂਤਾ, ਮਾਰੂਤੀ ਸੁਜ਼ੂਕੀ, ਏਸ਼ੀਅਨ ਪੇਂਟਸ, ਰਿਲਾਇੰਸ

ਟਾਪ ਲੂਜ਼ਰਜ਼

ਐਚ.ਡੀ.ਐਫ.ਸੀ., ਆਇਸ਼ਰ ਮੋਟਰਸ, ਕੋਟਕ ਮਹਿੰਦਰਾ, ਐਚ.ਯੂ.ਐਲ., ਬਜਾਜ ਫਾਇਨਾਂਸ

25 ਮਿੰਟਾਂ ਵਿਚ 1.50 ਲੱਖ ਕਰੋੜ ਰੁਪਏ ਦਾ ਨੁਕਸਾਨ

ਸ਼ੇਅਰ ਬਜ਼ਾਰ 'ਚ ਗਿਰਾਵਟ ਦੇ ਕਾਰਨ ਅੱਜ ਸਵੇਰੇ ਹੀ ਨਿਵੇਸ਼ਕਾਂ ਨੂੰ ਸਿਰਫ 25 ਮਿੰਟਾਂ ਵਿਚ 1.50 ਲੱਖ ਕਰੋੜ ਦਾ ਨੁਕਸਾਨ ਝੱਲਣਾ ਪਿਆ ਹੈ। ਅਸਲ 'ਚ 9.40 ਵਜੇ ਸੈਂਸਕਸ 380 ਦੇ ਆਸਪਾਸ ਗਿਰਾਵਟ 'ਚ ਸੀ। ਉਸ ਸਮੇਂ ਬੰਬਈ ਸਟਾਕ ਐਕਸਚੇਂਜ ਦਾ ਮਾਰਕਿਟ ਕੈਪ 1,43,86,302.27 ਕਰੋੜ ਰੁਪਏ 'ਤੇ ਆ ਚੁੱਕਾ ਸੀ ਜਦੋਂਕਿ ਸ਼ੁੱਕਰਵਾਰ ਨੂੰ ਸੈਂਸੈਕਸ ਬੰਦ ਹੋਣ ਦੇ ਬਾਅਦ ਬੰਬਈ ਸਟਾਕ ਐਕਸਚੇਂਜ ਦਾ ਮਾਰਕਿਟ ਕੈਪ 1,45,34,758.53 ਕਰੋੜ ਰੁਪਏ ਸੀ। ਅਜਿਹੇ 'ਚ ਦੋਵਾਂ ਦਿਨਾਂ ਦਾ ਫਰਕ 1.48 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ। ਇਹੀ ਫਰਕ ਨਿਵੇਸ਼ਕਾਂ ਦੇ ਨੁਕਸਾਨ ਦਾ ਹੈ। 

ਬੈਂਕਿੰਗ ਸੈਟਕਰ ਧੜਾਮ

ਅੱਜ ਫਿਰ ਬੈਂਕਿੰਗ ਸੈਕਟਰ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿਥੇ ਬੈਂਕ ਐਕਸਚੇਂਜ 433.41 ਅੰਕਾਂ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਉਥੇ ਨਿਫਟੀ 'ਚ 453.55 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੰਜ਼ਿਊਮਰ ਡਿਊਰੇਬਲਸ 184.19 ਅਤੇ ਆਇਲ ਐਂਡ ਗੈਸ ਸੈਕਟਰ 'ਚ 134.61 ਅੰਕਾਂ ਦੀ ਗਿਰਾਵਟ ਹੈ। ਬੀਐਸਈ ਫਾਇਨਾਂਸ 'ਚ 100 ਅਤੇ ਐਫਐਮਸੀਜੀ ਸੈਕਟਰ ਵਿਚ 125 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਆਈ.ਟੀ. ਅਤੇ ਆਟੋ ਸੈਕਟਰ ਵਿਚ ਵਾਧਾ ਹੈ। ਆਈਟੀ 49.63 ਅਤੇ ਆਟੋ 88 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।                                                                


Related News