ਬਾਜ਼ਾਰ 'ਚ ਗਿਰਾਵਟ, ਸੈਂਸੈਕਸ 188 ਅੰਕ ਡਿੱਗਿਆ ਅਤੇ ਨਿਫਟੀ 11385 'ਤੇ ਬੰਦ

08/16/2018 3:48:05 PM

ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 188.44 ਅੰਕ ਭਾਵ 0.50 ਫੀਸਦੀ ਡਿੱਗ ਕੇ 37,663.56 'ਤੇ ਨਿਫਟੀ 50.05 ਅੰਕ ਭਾਵ 0.44 ਫੀਸਦੀ ਡਿੱਗ ਕੇ 11,385.05 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਮਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.47 ਫੀਸਦੀ ਅਤੇ ਇੰਡੈਕਸ 0.15 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.12 ਫੀਸਦੀ ਡਿੱਗ ਕੇ ਬੰਦ ਹੋਇਆ ਹੈ। 
ਬੈਂਕ ਨਿਫਟੀ 'ਚ ਗਿਰਾਵਟ

ਬੈਂਕਿੰਗ, ਮੈਟਲ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 207 ਅੰਕ ਡਿੱਗ ਕੇ 27814 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਮੈਟਲ 'ਚ 2.26 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ ਆਟੋ 'ਚ 0.26 ਫੀਸਦੀ, ਨਿਫਟੀ ਫਾਰਮਾ 'ਚ 1.24 ਫੀਸਦੀ, ਨਿਫਟੀ ਆਈ.ਟੀ. 'ਚ 0.18 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਟਾਪ ਗੇਨਰਸ 
ਗੇਲ, ਡਾ.ਰੈੱਡੀ ਲੈਬਸ, ਸਨ, ਫਾਰਮਾ, ਭਾਰਤੀ ਏਅਰਟੈੱਲ, ਇੰਫੋਸਿਸ, ਟਾਟਾ ਮੋਟਰਜ਼, ਬਜਾਜ ਆਟੋ
ਟਾਪ ਲੂਜ਼ਰਸ
ਕੋਟਕ ਮਹਿੰਦਰਾ, ਵੇਦਾਂਤਾ, ਐੱਚ.ਡੀ.ਐੱਫ.ਸੀ., ਆਈਡੀਆ, ਟਾਟਾ ਸਟੀਲ, ਵਿਪਰੋ।


Related News