ਪਹਿਲੀ ਛਿਮਾਹੀ ’ਚ 40 ਲੱਖ ਰੁਪਏ ਤੋਂ ਘਟ ਕੀਮਤ ਦੇ ਘਰਾਂ ਦੀ ਵਿਕਰੀ 18 ਫੀਸਦੀ ਘਟੀ : ਐਨਾਰਾਕ
Monday, Jul 24, 2023 - 01:00 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ 7 ਮੁੱਖ ਸ਼ਹਿਰਾਂ ’ਚ 40 ਲੱਖ ਰੁਪਏ ਤੋਂ ਘਟ ਕੀਮਤ ਵਾਲੇ ਕਿਫਾਇਤੀ ਘਰਾਂ ਦੀ ਵਿਕਰੀ ਪਹਿਲੀ ਛਿਮਾਹੀ (ਜਨਵਰੀ-ਜੂਨ, 2023) ’ਚ 18 ਫੀਸਦੀ ਗਿਰਾਵਟ ਨਾਲ 46,650 ਇਕਾਈ ਰਹਿ ਗਈ ਹੈ। ਰੀਅਲ ਅਸਟੇਟ ਸਲਾਹਕਾਰ ਕੰਪਨੀ ਐਨਾਰਾਕ ਨੇ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਜਨਵਰੀ-ਜੂਨ ਦੀ ਮਿਆਦ ’ਚ 40 ਲੱਖ ਰੁਪਏ ਤੋਂ ਘਟ ਕੀਮਤ ਦੇ 57,060 ਘਰ ਵਿਕੇ ਸਨ।
ਇਹ ਵੀ ਪੜ੍ਹੋ : ਗੋਲਡ ETF ਪ੍ਰਤੀ ਫਿਰ ਵਧਿਆ ਨਿਵੇਸ਼ਕਾਂ ਦਾ ਆਕਰਸ਼ਣ, ਸੋਨੇ ਦੇ ਮੁੱਲ ’ਚ ਰਿਕਾਰਡ ਤੇਜ਼ੀ ਨੇ ਬਦਲਿਆ ਮੂਡ
ਰਿਪੋਰਟ ਅਨੁਸਾਰ ਕੁਲ ਰਿਹਾਇਸ਼ੀ ਵਿਕਰੀ ’ਚ ਸਸਤੇ ਘਰਾਂ ਦੀ ਹਿੱਸੇਦਾਰੀ ਪਿਛਲੇ ਸਾਲ ਦੀ ਪਹਿਲੀ ਛਿਮਾਹੀ ਦੇ 31 ਫੀਸਦੀ ਤੋਂ ਡਿੱਗ ਕੇ ਸਮੀਖਿਆ ਅਧੀਨ ਮਿਆਦ ’ਚ 20 ਫੀਸਦੀ ਰਹਿ ਗਈ ਹੈ। ਕੁਲ ਰਿਹਾਇਸ਼ੀ ਵਿਕਰੀ ਪਿਛਲੇ ਸਾਲ ਦੀ 1,84,000 ਇਕਾਈ ਤੋਂ ਵਧ ਕੇ ਇਸ ਸਾਲ ਪਹਿਲੀ ਛਿਮਾਹੀ ’ਚ 2,28,860 ਇਕਾਈ ਹੋ ਗਈ। ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਕੁਲ ਵਿਕਰੀ ’ਚ ਕਿਫਾਇਤੀ ਘਰਾਂ ਦੀ ਘਟਦੀ ਹਿੱਸੇਦਾਰੀ ਲਈ ਕੋਵਿਡ-19 ਮਹਾਮਾਰੀ ਤੋਂ ਬਾਅਦ ਮੰਗ ’ਚ ਬਦਲਾਅ ਅਤੇ ਡਿਵੈੱਲਪਰਸ ਦੇ ਨਾਲ-ਨਾਲ ਖਪਤਕਾਰਾਂ ਸਾਹਮਣੇ ਆਉਣ ਵਾਲੀਆਂ ਕਈ ਚੁਣੌਤੀਆਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਜ਼ਮੀਨ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ। ਡਿਵੈੱਲਪਰਸ ਲਈ ਇਨ੍ਹਾਂ ਦੀ ਉਪਲੱਬਧਤਾ ਘਟ ਹੋ ਰਹੀ ਹੈ। ‘ਜ਼ਿਆਦਾ ਕੀਮਤ ’ਤੇ ਉਹ ਜ਼ਮੀਨ ਖਰੀਦ ਵੀ ਲੈਂਦੇ ਹਨ ਤਾਂ ਘਟ ਕੀਮਤ ’ਤੇ ਵੇਚਣਾ ਉਨ੍ਹਾਂ ਲਈ ਸੰਭਵ ਨਹੀਂ ਹੁੰਦਾ ਹੈ।’’ ਉਨ੍ਹਾਂ ਕਿਹਾ ਕਿ ਹੋਰ ਲਾਗਤ ਦਰਾਂ ਵੀ ਪਿਛਲੇ ਕੁਝ ਸਾਲਾਂ ’ਚ ਵਧੀਆਂ ਹਨ। ਹੁਣ ਕਿਫਾਇਤੀ ਘਰਾਂ ਦੇ ਪ੍ਰਾਜੈਕਟ ਓਨਾ ਆਕਰਸ਼ਕ ਸੌਦਾ ਨਹੀਂ ਰਹੇ ਹਨ। ਜਿਨ੍ਹਾਂ ਸ਼ਹਿਰਾਂ ’ਚ ਸਰਵੇ ਕੀਤਾ ਗਿਆ, ਉਨ੍ਹਾਂ ’ਚ ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.), ਬੈਂਗਲੁਰੂ, ਪੁਣੇ, ਹੈਦਰਾਬਾਦ, ਚੇਨੱਈ ਅਤੇ ਕੋਲਕਾਤਾ ਸ਼ਾਮਲ ਹਨ।
ਇਹ ਵੀ ਪੜ੍ਹੋ : ਅਗਸਤ ਮਹੀਨੇ ਆਜ਼ਾਦੀ ਦਿਹਾੜੇ ਸਮੇਤ ਹਨ ਬੈਂਕ 'ਚ ਕਈ ਮਹੱਤਵਪੂਰਨ ਛੁੱਟੀਆਂ, ਦੇਖੋ ਸੂਚੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8