ਮਹਿੰਗਾਈ ਦੇ ਬਾਵਜੂਦ ਅਪ੍ਰੈਲ-ਜੂਨ ਤਿਮਾਹੀ ''ਚ ਮਕਾਨਾਂ ਦੀ ਵਿਕਰੀ 246 ਫ਼ੀਸਦੀ ਵਧੀ

07/21/2022 2:40:33 PM

ਨਵੀਂ ਦਿੱਲੀ - ਮਹਿੰਗਾਈ ਅਤੇ ਵਧਦੀ ਹੋਮ ਲੋਨ ਦਰਾਂ ਦੇ ਬਾਵਜੂਦ ਹਾਊਸਿੰਗ ਸੈਕਟਰ ਅਪ੍ਰੈਲ-ਜੂਨ ਤਿਮਾਹੀ 'ਚ ਤੇਜ਼ੀ ਨਾਲ ਵਧਿਆ ਹੈ। ਦੇਸ਼ ਦੇ 7 ਵੱਡੇ ਸ਼ਹਿਰਾਂ ਵਿੱਚ 84,930 ਘਰ ਵੇਚੇ ਗਏ ਅਤੇ 82,150 ਘਰਾਂ ਦੇ ਪ੍ਰੋਜੈਕਟ ਲਾਂਚ ਕੀਤੇ ਗਏ। 2016 ਤੋਂ ਬਾਅਦ ਜੂਨ ਤਿਮਾਹੀ 'ਚ ਹਾਊਸਿੰਗ ਸੈਕਟਰ ਦਾ ਇਹ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

ਬੁੱਧਵਾਰ ਨੂੰ ਜਾਰੀ ਕੀਤੀ ਗਈ ਐਨਾਰੋਕ ਰਿਪੋਰਟ ਦੇ ਮੁਤਾਬਕ, ਸਾਲ ਦਰ ਸਾਲ ਆਧਾਰ 'ਤੇ ਘਰਾਂ ਦੀ ਵਿਕਰੀ 246% ਅਤੇ ਨਵੀਂ ਲਾਂਚਿੰਗ 'ਚ 127% ਦਾ ਵਾਧਾ ਹੋਇਆ ਹੈ। ਦਰਮਿਆਨੇ ਆਕਾਰ ਦੇ ਘਰਾਂ ਅਤੇ ਪ੍ਰੀਮੀਅਮ ਖੰਡ ਯਾਨੀ 40 ਲੱਖ ਰੁਪਏ ਤੋਂ 1.5 ਕਰੋੜ ਰੁਪਏ ਦੇ ਘਰਾਂ ਦੀ ਵਿਕਰੀ ਸਭ ਤੋਂ ਵੱਧ ਸੀ। Anarock ਦੀ ਰਿਪੋਰਟ ਮੁਤਾਬਕ ਜੂਨ ਤਿਮਾਹੀ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 4-7% ਦਾ ਵਾਧਾ ਹੋਇਆ ਹੈ। ਇਸ ਦਾ ਕਾਰਨ ਸੀਮੈਂਟ ਅਤੇ ਸਟੀਲ ਵਰਗੇ ਕੱਚੇ ਮਾਲ ਅਤੇ ਮਜ਼ਦੂਰੀ ਦੀ ਲਾਗਤ ਵਿੱਚ ਵਾਧਾ ਸੀ। ਇਸ ਤੋਂ ਇਲਾਵਾ ਹੋਮ ਲੋਨ ਦੀਆਂ ਦਰਾਂ ਵਧਣ ਕਾਰਨ ਵੀ ਮਕਾਨਾਂ ਦੀ ਕੀਮਤ ਵਧੀ ਹੈ।

ਐਨਾਰੋਕ ਗਰੁੱਪ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਨੀਤੀਗਤ ਦਰਾਂ ਵਿੱਚ ਦੋ ਵਾਧੇ ਦੇ ਬਾਵਜੂਦ ਕਿਫਾਇਤੀ ਸਮਰੱਥਾ ਆਕਰਸ਼ਕ ਬਣੀ ਹੋਈ ਹੈ। ਹਾਊਸਿੰਗ ਸੈਕਟਰ ਰਫ਼ਤਾਰ ਪਕੜ ਰਿਹਾ ਹੈ, ਪਰ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਉਪਾਵਾਂ 'ਤੇ ਨਜ਼ਰ ਰੱਖਣੀ ਪਵੇਗੀ।

ਇਹ ਵੀ ਪੜ੍ਹੋ : 80 ਰੁਪਏ ਦਾ ਹੋਇਆ ਇਕ ਡਾਲਰ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਅਸਰ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News