ਸ਼ੁਰੂਆਤੀ ਕਾਰੋਬਾਰ ''ਚ ਅਮਰੀਕੀ ਡਾਲਰ ਦੇ ਮੁਕਾਬਲੇ ਸਥਿਰ ਰਿਹਾ ਰੁਪਿਆ

Monday, Jun 26, 2023 - 10:50 AM (IST)

ਮੁੰਬਈ (ਭਾਸ਼ਾ) - ਸਥਾਨਕ ਸ਼ੇਅਰਾਂ 'ਚ ਤੇਜ਼ੀ ਅਤੇ ਵਿਦੇਸ਼ਾਂ 'ਚ ਅਮਰੀਕੀ ਮੁਦਰਾ ਦੇ ਕਮਜ਼ੋਰ ਹੋਣ ਦੇ ਵਿਚਕਾਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਅਮਰੀਕੀ ਮੁਦਰਾ ਦੇ ਮੁਕਾਬਲੇ 81.95 'ਤੇ ਸਥਿਰ ਹੋ ਕੇ ਕਾਰੋਬਾਰ ਕਰ ਰਿਹਾ ਸੀ। ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ ਚਾਰ ਪੈਸੇ ਕਮਜ਼ੋਰ ਹੋ ਕੇ 82.00 'ਤੇ ਖੁੱਲ੍ਹਿਆ। ਇੱਕ ਤੰਗ ਦਾਇਰੇ ਵਿੱਚ ਕਾਰੋਬਾਰ ਕਰਦੇ ਹੋਏ ਸਥਾਨਕ ਮੁਦਰਾ ਖ਼ਬਰ ਲਿਖੇ ਜਾਣ ਤੱਕ ਡਾਲਰ ਦੇ ਮੁਕਾਬਲੇ 81.95 'ਤੇ ਸੀ। 

ਇਸ ਤਰ੍ਹਾਂ ਰੁਪਏ ਨੇ ਪਿਛਲੀ ਬੰਦ ਕੀਮਤ 81.96 ਦੇ ਮੁਕਾਬਲੇ 1 ਰੁਪਏ ਦਾ ਵਾਧਾ ਦਰਜ ਕੀਤਾ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਰਸਾਉਣ ਵਾਲਾ ਡਾਲਰ ਸੂਚਕਾਂਕ 0.16 ਫ਼ੀਸਦੀ ਡਿੱਗ ਕੇ 102.73 'ਤੇ ਆ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.19 ਫ਼ੀਸਦੀ ਵਧ ਕੇ 73.99 ਡਾਲਰ ਪ੍ਰਤੀ ਬੈਰਲ 'ਤੇ ਰਿਹਾ।


rajwinder kaur

Content Editor

Related News