ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਡਿੱਗ ਕੇ 81.92 ਦੇ ਪੱਧਰ 'ਤੇ ਖੁੱਲ੍ਹਿਆ
Tuesday, May 09, 2023 - 10:41 AM (IST)
ਮੁੰਬਈ (ਭਾਸ਼ਾ) - ਵਿਦੇਸ਼ੀ ਬਾਜ਼ਾਰ 'ਚ ਅਮਰੀਕੀ ਕਰੰਸੀ ਦੀ ਮਜ਼ਬੂਤੀ ਦੇ ਵਿਚਕਾਰ ਰੁਪਿਆ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ 14 ਪੈਸੇ ਦੀ ਗਿਰਾਵਟ ਦੇ ਨਾਲ 81.92 ਦੇ ਪੱਧਰ 'ਤੇ ਆ ਗਿਆ। ਵਿਦੇਸ਼ੀ ਮੁੱਦਰਾ ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦਾ ਪ੍ਰਵਾਹ, ਸਕਾਰਾਤਮਕ ਘਰੇਲੂ ਸ਼ੇਅਰ ਬਾਜ਼ਾਰ ਵਰਗੇ ਕਾਰਕਾਂ ਨੇ ਸਥਾਨਕ ਮੁਦਰਾ ਨੂੰ ਸਮਰਥਨ ਦਿੱਤਾ, ਜਿਸ ਨਾਲ ਗਿਰਾਵਟ ਸੀਮਤ ਹੋਈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਕੇ 81.84 'ਤੇ ਖੁੱਲ੍ਹਿਆ ਅਤੇ ਫਿਰ ਪਿਛਲੀ ਬੰਦ ਭਾਵ ਦੇ ਮੁਕਾਬਲੇ 14 ਪੈਸੇ ਦੀ ਗਿਰਾਵਟ ਦਰਜ ਕਰਦੇ ਹੋਏ 81.92 'ਤੇ ਆ ਗਿਆ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 81.78 ਦੇ ਪੱਧਰ 'ਤੇ ਬੰਦ ਹੋਇਆ ਸੀ। ਗਲੋਬਲ ਆਇਲ ਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.40 ਫ਼ੀਸਦੀ ਡਿੱਗ ਕੇ 76.70 ਡਾਲਰ ਪ੍ਰਤੀ ਬੈਰਲ ਦੇ ਭਾਵ 'ਤੇ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 2,123.76 ਕਰੋੜ ਰੁਪਏ ਦੇ ਸ਼ੇਅਰ ਖਰੀਦੇ।