ਰਿਪੋਰਟ ਦਾ ਦਾਅਵਾ: ਦੁਨੀਆ ਹੁਣ ਨਹੀਂ ਕਰਦੀ ਬੀਜਿੰਗ 'ਤੇ ਭਰੋਸਾ, ਚੀਨੀ ਹਥਿਆਰਾਂ ਦੀ ਘਟੀ ਮੰਗ

Sunday, May 29, 2022 - 03:25 PM (IST)

ਰਿਪੋਰਟ ਦਾ ਦਾਅਵਾ: ਦੁਨੀਆ ਹੁਣ ਨਹੀਂ ਕਰਦੀ ਬੀਜਿੰਗ 'ਤੇ ਭਰੋਸਾ, ਚੀਨੀ ਹਥਿਆਰਾਂ ਦੀ ਘਟੀ ਮੰਗ

ਬੀਜਿੰਗ — ਚੀਨ ਦੀਆਂ ਕੰਪਨੀਆਂ 'ਤੇ ਦੁਨੀਆ ਦਾ ਭਰੋਸਾ ਘਟਦਾ ਜਾ ਰਿਹਾ ਹੈ ਅਤੇ ਇਸ ਦਾ ਅਸਰ ਉਸ ਦੇ ਹਥਿਆਰਾਂ ਦੇ ਕਾਰੋਬਾਰ 'ਤੇ ਵੀ ਦਿਖਾਈ ਦੇਣ ਲੱਗਾ ਹੈ। ਪਹਿਲਾਂ ਗਲੋਬਲ ਮੁਕਾਬਲੇ 'ਚ ਚੀਨੀ ਕੰਪਨੀਆਂ 'ਤੇ ਵਿਸ਼ਵਾਸ ਦੀ ਕਮੀ ਹੈ ਅਤੇ ਹੁਣ ਚੀਨ ਤੋਂ ਹਥਿਆਰ ਖਰੀਦਣ ਵਾਲੇ ਦੇਸ਼ ਵੀ ਦੂਜੇ ਵਿਕਲਪਾਂ ਦੀ ਭਾਲ ਕਰ ਰਹੇ ਹਨ। ਅਮਰੀਕਾ 'ਚ ਹੋਏ ਇਕ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਚੀਨ ਨੂੰ ਰੂਸ-ਯੂਕਰੇਨ ਯੁੱਧ ਦੇ ਚਾਰ ਮਹੀਨਿਆਂ ਬਾਅਦ ਚੀਨੀ ਹਥਿਆਰਾਂ ਦੀ ਮੰਗ ਵਧਣ ਦੀ ਉਮੀਦ ਲਾਗ ਰਿਹਾ ਸੀ ਪਰ ਇਸ ਦੇ ਉਲਟ ਚੀਨ ਦੇ ਹਥਿਆਰਾਂ ਦੀ ਮੰਗ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : ਇਮਰਾਨ ਦਾ ਆਜ਼ਾਦੀ ਮਾਰਚ ਪਾਕਿਸਤਾਨ 'ਤੇ ਪਿਆ ਭਾਰੀ, ਸਰਕਾਰ ਨੂੰ ਪਈ ਦੋਹਰੀ ਮਾਰ

ਅਧਿਐਨ ਮੁਤਾਬਕ, ਬੀਜਿੰਗ ਦੇ ਰੱਖਿਆ ਸਮਝੌਤਿਆਂ ਵਿੱਚ ਵਿਸ਼ਵਾਸ ਦੀ ਘਾਟ ਕਾਰਨ ਚੀਨ ਦੀ ਹਥਿਆਰਾਂ ਦੀ ਵਿਕਰੀ ਦੀ ਕੂਟਨੀਤੀ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ। ਚੀਨ ਦੇ ਰੱਖਿਆ ਸਮਝੌਤਿਆਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਘਾਟ ਹੈ। ਇਸ ਕਾਰਨ ਹੁਣ ਚੀਨ ਤੋਂ ਹਥਿਆਰ ਖਰੀਦਣ ਵਾਲੇ ਦੇਸ਼ਾਂ ਨੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਉਹ ਹੁਣ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ।

ਰੂਸੀ ਕੌਂਸਲ ਦੀ ਇੱਕ ਰਿਪੋਰਟ ਦੇ ਅਨੁਸਾਰ, ਚੀਨ ਨੂੰ ਅਜੇ ਵੀ ਅਤਿ-ਆਧੁਨਿਕ ਫੌਜੀ ਸਮੱਗਰੀ ਦਾ ਇੱਕ ਪਹਿਲੇ ਦਰਜੇ ਦਾ ਡਿਵੈਲਪਰ ਅਤੇ ਨਿਰਮਾਤਾ ਨਹੀਂ ਮੰਨਿਆ ਜਾਂਦਾ ਹੈ ਕਿਉਂਕਿ ਉਸ ਕੋਲ ਹਥਿਆਰਾਂ ਦੇ ਗੁੰਝਲਦਾਰ ਹਿੱਸੇ ਬਣਾਉਣ ਲਈ ਲੋੜੀਂਦੀਆਂ ਸਮਰੱਥਾਵਾਂ ਦੀ ਘਾਟ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਅਫ਼ਰੀਕਾ ਵਿਚ ਚੀਨੀ ਫ਼ੌਜੀ ਸਾਜ਼ੋ-ਸਾਮਾਨ ਦੀ ਵਿਕਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਅਫ਼ਰੀਕਾ ਰੂਸ ਤੋਂ ਸਭ ਤੋਂ ਵੱਧ ਫ਼ੌਜੀ ਸਾਜ਼ੋ-ਸਾਮਾਨ ਖਰੀਦਦਾ ਸੀ। ਚੀਨ ਨਾ ਸਿਰਫ਼ ਇੱਥੇ ਆਪਣੇ ਹਥਿਆਰਾਂ ਦੀ ਵਿਕਰੀ ਵਧਾ ਰਿਹਾ ਹੈ, ਸਗੋਂ ਅਫ਼ਰੀਕਾ ਵਿੱਚ ਫ਼ੌਜੀ ਸਿਖਲਾਈ ਅਤੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿੱਚ ਵੀ ਨਿਵੇਸ਼ ਕਰ ਰਿਹਾ ਹੈ, ਜਿਸ ਨੂੰ ਮਾਹਰ ਅਫ਼ਰੀਕਾ ਮਹਾਂਦੀਪ ਵਿੱਚ ਪੈਰ ਜਮਾਉਣ ਦੀ ਚੀਨ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ। 

ਇਹ ਵੀ ਪੜ੍ਹੋ : Facebook ਇਸ ਤਰੀਕ ਤੋਂ ਲਾਗੂ ਕਰੇਗਾ ਨਵੀਂ ਨਿੱਜਤਾ ਨੀਤੀ , ਇੰਸਟਾਗ੍ਰਾਮ ਸਮੇਤ ਕਈ ਹੋਰ ਮੈਟਾ ਉਤਪਾਦ ਹੋਣਗੇ ਸ਼ਾਮਲ

ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਮੁਤਾਬਕ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਆਯਾਤਕ ਦੇਸ਼ ਹੈ। ਇਸ ਸੂਚੀ 'ਚ ਸਾਊਦੀ ਅਰਬ ਦੂਜੇ ਸਥਾਨ 'ਤੇ, ਮਿਸਰ ਤੀਜੇ ਸਥਾਨ 'ਤੇ, ਆਸਟ੍ਰੇਲੀਆ ਚੌਥੇ ਸਥਾਨ 'ਤੇ ਅਤੇ ਚੀਨ ਪੰਜਵੇਂ ਸਥਾਨ 'ਤੇ ਹੈ।

ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਮੁਤਾਬਕ ਪਾਕਿਸਤਾਨ ਚੀਨ ਦਾ ਸਭ ਤੋਂ ਵੱਡਾ ਗਾਹਕ ਹੈ। ਚੀਨ ਤੋਂ ਬਰਾਮਦ ਕੀਤੇ ਜਾਣ ਵਾਲੇ ਹਥਿਆਰਾਂ ਦਾ ਸਿਰਫ਼ 47 ਫ਼ੀਸਦੀ ਪਾਕਿਸਤਾਨ ਨੂੰ ਜਾਂਦਾ ਹੈ। ਇਸ ਤੋਂ ਬਾਅਦ ਚੀਨ 16 ਫੀਸਦੀ ਹਥਿਆਰ ਬੰਗਲਾਦੇਸ਼ ਨੂੰ ਅਤੇ ਪੰਜ ਫੀਸਦੀ ਥਾਈਲੈਂਡ ਨੂੰ ਬਰਾਮਦ ਕਰਦਾ ਹੈ। ਇਸ ਦੇ ਨਾਲ ਹੀ ਸਰਬੀਆ, ਤਨਜ਼ਾਨੀਆ, ਨਾਈਜੀਰੀਆ, ਸੂਡਾਨ, ਕੈਮਰੂਨ, ਜ਼ਿੰਬਾਬਵੇ, ਜ਼ੈਂਬੀਆ, ਗੈਬੋਨ, ਅਲਜੀਰੀਆ, ਨਾਂਬੀਆ, ਘਾਨਾ ਅਤੇ ਇਥੋਪੀਆ ਚੀਨੀ ਹਥਿਆਰਾਂ ਦੇ ਪ੍ਰਮੁੱਖ ਆਯਾਤਕ ਹਨ।

ਇਹ ਵੀ ਪੜ੍ਹੋ : ਰੂਸ 'ਚ ਫਸੇ ਭਾਰਤੀ ਤੇਲ ਕੰਪਨੀਆਂ ਦੇ 1000 ਕਰੋੜ ਰੁਪਏ, ਇਸ ਕਾਰਨ ਨਹੀਂ ਮਿਲ ਰਿਹਾ ਡਿਵੀਡੈਂਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News