RBI ਗਵਰਨਰ ਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਮੰਤਰ ’ਤੇ ਭਰੋਸਾ, ਸੁਧਾਰਾਂ ਨੂੰ ਦਿੱਤੀ ਰਫਤਾਰ

Wednesday, Dec 11, 2019 - 10:07 PM (IST)

RBI ਗਵਰਨਰ ਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਮੰਤਰ ’ਤੇ ਭਰੋਸਾ, ਸੁਧਾਰਾਂ ਨੂੰ ਦਿੱਤੀ ਰਫਤਾਰ

ਮੁੰਬਈ (ਭਾਸ਼ਾ)-ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਇਕ ਸਾਲ ਪਹਿਲਾਂ ਕਾਰਜਭਾਰ ਸੰਭਾਲਣ ਸਮੇਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਗੱਲਬਾਤ ਜ਼ਰੀਏ ਸਮੱਸਿਆਵਾਂ ਦੇ ਹੱਲ ਦਾ ਵਾਅਦਾ ਕੀਤਾ ਸੀ। ਪਿਛਲੇ ਇਕ ਸਾਲ ’ਤੇ ਨਜ਼ਰ ਮਾਰਨ ’ਤੇ ਪਤਾ ਲੱਗਦਾ ਹੈ ਕਿ ਉਹ ਉਸ ’ਤੇ ਕਾਇਮ ਰਹੇ। ਉਨ੍ਹਾਂ ਦੀ ਅਗਵਾਈ ’ਚ ਆਰ. ਬੀ. ਆਈ. ਨੇ ਇਕ ਪਾਸੇ ਜਿਥੇ ਅਾਰਥਿਕ ਵਾਧੇ ਨੂੰ ਰਫਤਾਰ ਦੇਣ ਲਈ ਹੁਣ ਤੱਕ 5 ਵਾਰ ਨੀਤੀਗਤ ਦਰ ’ਚ ਕਟੌਤੀ ਕੀਤੀ, ਉਥੇ ਹੀ ਕਰਜ਼ੇ ਦੇ ਵਿਆਜ ਨੂੰ ਰੇਪੋ ਤੋਂ ਬਾਹਰਲੀਆਂ ਦਰਾਂ ਨਾਲ ਜੋਡ਼ੇ ਜਾਣ ਵਰਗੇ ਸੁਧਾਰਾਂ ਨੂੰ ਵੀ ਅੱਗੇ ਵਧਾਇਆ ਹੈ।

ਪ੍ਰਸ਼ਾਸਨਿਕ ਅਧਿਕਾਰੀ ਤੋਂ ਕੇਂਦਰੀ ਬੈਂਕ ਦੇ ਮੁਖੀ ਬਣੇ ਦਾਸ ਨੇ 12 ਜਨਵਰੀ 2018 ਨੂੰ ਕਾਰਜਭਾਰ ਸੰਭਾਲਿਆ। ਆਰ. ਬੀ. ਆਈ. ਦੀ ਖੁਦਮੁਖਤਿਆਰੀ ’ਤੇ ਬਹਿਸ ਦੌਰਾਨ ਗਵਰਨਰ ਡਾ. ਉਰਜਿਤ ਪਟੇਲ ਦੇ ਅਚਾਨਕ ਅਸਤੀਫੇ ਤੋਂ ਬਾਅਦ ਇਸ ’ਤੇ ਦਾਸ ਨੂੰ ਲਿਆਂਦਾ ਗਿਆ। ਉਰਜਿਤ ਪਟੇਲ ਨੇ ਹਾਲਾਂਕਿ ਨਿੱਜਾ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਰ ਮਾਹਿਰਾਂ ਦਾ ਕਹਿਣਾ ਸੀ ਕਿ ਆਰ. ਬੀ. ਆਈ. ਦੀ ਖੁਦਮੁਖਤਿਆਰੀ ਅਤੇ ਵਾਧੂ ਨਕਦੀ ਸਰਕਾਰ ਨੂੰ ਟਰਾਂਸਫਰ ਕਰਨ ਵਰਗੇ ਵੱਖ-ਵੱਖ ਮੁੱਦਿਆਂ ’ਤੇ ਵਿੱਤ ਮੰਤਰਾਲਾ ਨਾਲ ਕਥਿਤ ਮਤਭੇਦ ਕਾਰਣ ਉਨ੍ਹਾਂ ਨੇ ਅਸਤੀਫਾ ਦਿੱਤਾ ਸੀ।

ਸਰਕਾਰ ਨੂੰ ਰਿਜ਼ਰਵ ਬੈਂਕ ਕੋਲ ਪਈ ਵਾਧੂ ਨਕਦੀ ਦੇ ਟਰਾਂਸਫਰ ਦਾ ਇਤਿਹਾਸਕ ਫੈਸਲਾ, ਸੰਕਟ ’ਚ ਫਸੇ ਕੁਝ ਸਰਕਾਰੀ ਬੈਂਕਾਂ ਨੂੰ ਆਰ. ਬੀ. ਆਈ. ਦੀ ਨਿਗਰਾਨੀ ਤੋਂ ਬਾਹਰ ਕਰਨਾ ਅਤੇ ਜੂਨ ’ਚ ਨਾਨ-ਪ੍ਰਫਾਰਮਿੰਗ ਏਸੈੱਟਸ ਨੂੰ ਲੈ ਕੇ ਨਵੇਂ ਨਿਯਮ ਲਿਆਉਣ, ਦਾਸ ਦੇ ਕਾਰਜਕਾਲ ਦੀਆਂ ਕੁਝ ਵੱਡੀ ਉਪਲੱਬਧੀਆਂ ਹਨ। ਆਰ. ਬੀ. ਆਈ. ਦੇ ਕੇਂਦਰੀ ਬੈਂਕ ਦੇ ਮੈਂਬਰ ਸਚਿਨ ਚਤੁਰਵੇਦੀ ਨੇ ਦਾਸ ਨੂੰ ਅਜਿਹਾ ਵਿਅਕਤੀ ਦੱਸਿਆ ਜਿਸ ਨੇ ਵਿਹਾਰਕਤਾ, ਵਚਨਬੱਧਤਾ ਅਤੇ ਪਾਰਦਰਸ਼ਿਤਾ ਲਿਆਂਦੀ। ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,‘‘ਗਵਰਨਰ ਕਈ ਤਰੀਕਿਆਂ ਨਾਲ ਸਰਕਾਰ ਅਤੇ ਹੋਰ ਪੱਖਾਂ ਨੂੰ ਨਾਲ ਲਿਆਉਣ ਅਤੇ ਨਿਰਦੇਸ਼ਕ ਮੰਡਲ ਨੂੰ ਤਾਲਮੇਲ ਵਾਲਾ ਮੰਚ ਬਣਾਉਣ ’ਚ ਸਫਲ ਰਹੇ।’’ ਚਤੁਰਵੇਦੀ ਅਨੁਸਾਰ 6 ਮੈਂਬਰੀ ਕਰੰਸੀ ਨੀਤੀ ਕਮੇਟੀ ਦੀਆਂ ਬੈਠਕਾਂ ’ਚ ਦਾਸ ਨੇ ਇਹ ਯਕੀਨੀ ਕੀਤਾ ਕਿ ਨਿਰਦੇਸ਼ਕ ਮੰਡਲ ਦੇ ਸਾਰੇ ਮੈਂਬਰ ਆਪਣੇ ਪੱਖ ਰੱਖਣ ਅਤੇ ਉਸ ਤੋਂ ਬਾਅਦ ਉਨ੍ਹਾਂ ਮੁੱਦਿਆਂ ’ਤੇ ਚਰਚਾ ਕਰਵਾਈ ਜਾਵੇ।


author

Karan Kumar

Content Editor

Related News