ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ

08/05/2023 12:12:10 PM

ਨਵੀਂ ਦਿੱਲੀ - ਮੌਜੂਦਾ ਸਮੇਂ ਵਿੱਚ ਭਾਰੀ ਮੀਂਹ ਕਾਰਨ ਦੇਸ਼ ਭਰ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਟਮਾਟਰ, ਗੰਢੇ, ਅਦਰਕ ਤੋਂ ਬਾਅਦ ਹੁਣ ਦਾਲਾਂ, ਚੌਲ ਅਤੇ ਆਟਾ ਵੀ ਮਹਿੰਗੇ ਹੋ ਗਏ ਹਨ। ਦਿਨੋ-ਦਿਨ ਵੱਧ ਰਹੀ ਮਹਿੰਗਾਈ ਦੇ ਕਾਰਨ ਲੋਕਾਂ ਦੀ ਰਸੋਈ ਦਾ ਬਜਟ ਖ਼ਰਾਬ ਹੋ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਦਾਲ, ਚੌਲ ਅਤੇ ਆਟਾ ਇਕ ਸਾਲ 'ਚ 30 ਫ਼ੀਸਦੀ ਤੱਕ ਮਹਿੰਗਾ ਹੋ ਗਿਆ ਹੈ। ਇਸ ਦੌਰਾਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਟਮਾਟਰ 250 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਿਆ ਹੈ। ਮਹਿਗਾਈ ਦੇ ਇਸ ਦੌਰ ਵਿੱਚ ਗੰਢਿਆਂ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਡਾਇਸਨ ਨੇ ਹੇਅਰ ਕੇਅਰ ਤਕਨਾਲੋਜੀ ਲਈ ਦੀਪਿਕਾ ਪਾਦੁਕੋਣ ਨੂੰ ਐਲਾਨਿਆ ਆਪਣਾ ਬ੍ਰਾਂਡ ਅੰਬੈਸਡਰ

ਦੱਸ ਦੇਈਏ ਕਿ ਇਸ ਸਮੇਂ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਆਲੂ ਨੂੰ ਛੱਡ ਕੇ ਬਾਕੀ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਰਹੀਆਂ ਹਨ। ਟਮਾਟਰਾਂ ਤੋਂ ਬਾਅਦ ਅਰਹਰ ਦੀ ਦਾਲ, ਮੂੰਗ ਦੀ ਦਾਲ, ਚਾਵਲ, ਚੀਨੀ, ਦੁੱਧ, ਮੂੰਗਫਲੀ ਦਾ ਤੇਲ ਅਤੇ ਆਟਾ ਮਹਿੰਗਾ ਹੋਇਆ ਹੈ। ਪਿਛਲੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਦੋਂ ਗੰਢੇ 5 ਫ਼ੀਸਦੀ ਮਹਿੰਗੇ ਹੋਏ ਸਨ। ਰਸੋਈ ਦਾ ਬਜਟ ਖਰਾਬ ਕਰਨ 'ਚ ਟਮਾਟਰ ਤੋਂ ਬਾਅਦ ਸਭ ਤੋਂ ਵੱਡੀ ਭੂਮਿਕਾ ਅਰਹਰ ਦੀ ਦਾਲ ਦੀ ਹੈ। 31 ਜੁਲਾਈ ਤੱਕ 1 ਸਾਲ 'ਚ ਇਹ 30 ਫ਼ੀਸਦੀ ਮਹਿੰਗਾ ਹੋ ਗਿਆ ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਕ੍ਰਿਸਿਲ ਮੁਤਾਬਕ, ਸਪਲਾਈ ਘਟਣ ਕਾਰਨ ਗੰਢੇ ਸਤੰਬਰ ਦੀ ਸ਼ੁਰੂਆਤ ਤੱਕ 60-70 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦਾ ਹੈ। ਹੁਣ ਇਹ 15-30 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਅਨੁਸਾਰ ਪਿਛਲੇ ਇਕ ਸਾਲ 'ਚ ਅਰਹਰ ਦੀ ਦਾਲ ਦੀਆਂ ਕੀਮਤਾਂ 'ਚ 28 ਫ਼ੀਸਦੀ ਅਤੇ ਚੌਲਾਂ ਦੀਆਂ ਕੀਮਤਾਂ 'ਚ 10 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਉੜਦ ਦੀ ਦਾਲ ਅਤੇ ਆਟਾ ਇਕ ਸਾਲ 'ਚ 8 ਫ਼ੀਸਦੀ ਤੋਂ ਜ਼ਿਆਦਾ ਮਹਿੰਗੇ ਹੋਏ ਹਨ। ਵੀਰਵਾਰ ਨੂੰ ਚੌਲਾਂ ਦੀ ਔਸਤ ਪ੍ਰਚੂਨ ਕੀਮਤ 41 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਇਕ ਸਾਲ ਪਹਿਲਾਂ 37 ਰੁਪਏ ਸੀ।

ਇਹ ਵੀ ਪੜ੍ਹੋ : ਦਿੱਲੀ ਜਾ ਰਹੀ indigo ਫਲਾਈਟ ਦੀ ਐਮਰਜੈਂਸੀ ਲੈਂਡਿੰਗ: ਇਸ ਵਜ੍ਹਾ ਕਾਰਨ ਉਡਾਣ ਭਰਦੇ ਹੀ ਵਾਪਸ ਉਤਾਰਿਆ ਜਹਾਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News