ਸਹਾਰਾ ਨੂੰ ਖਰੀਦਦਾਰ ਦੀ ਤਲਾਸ਼, ਵੇਚਣਗੇ ਅਮਰੀਕਾ ਸਥਿਤ ਪਲਾਜ਼ਾ ਹੋਟਲ
Wednesday, Aug 23, 2017 - 12:25 PM (IST)
ਨਵੀਂ ਦਿੱਲੀ—ਮੁਸ਼ਕਿਲ 'ਚ ਫਸੇ ਸਹਾਰਾ ਗਰੁੱਪ ਨੇ ਅਮਰੀਕਾ 'ਚ ਆਪਣੇ ਪਲਾਜ਼ਾ ਹੋਟਲ ਦੀ ਵਿਕਰੀ ਲਈ ਖਰੀਦਦਾਰ ਤਲਾਸ਼ਨ ਤੋਂ ਲੈ ਕੇ ਜ਼ਮੀਨ-ਜਾਇਦਾਦ ਦੇ ਬਾਰੇ 'ਚ ਸਲਾਹ-ਮਸ਼ਵਰਾ ਦੇਣ ਵਾਲੀ ਕੰਪਨੀ ਜੇ. ਐੱਲ. ਐੱਲ. ਦੀ ਸੇਵਾ ਲਈ ਹੈ। ਇਸ ਸੰਪਤੀ ਦੀ ਵਿਕਰੀ ਨਾਲ ਕੰਪਨੀ ਨੂੰ 50 ਕਰੋੜ ਡਾਲਰ ਮਿਲ ਸਕਦੇ ਹਨ।
ਇਕ ਮੀਡੀਆ ਰਿਪੋਰਟ 'ਚ ਇਹ ਕਿਹਾ ਗਿਆ ਹੈ। ਰਿਪੋਰਟ ਮੁਤਾਬਕ ਸਹਾਰਾ ਨੇ ਪਲਾਜ਼ਾ ਹੋਟਲ ਦੇ ਖਰੀਦਦਾਰ ਤਲਾਸ਼ਨ ਲਈ ਜੇ. ਐੱਲ. ਐੱਲ. ਦੀ ਇਕਾਈ ਜੇ. ਐੱਲ. ਐੱਲ. ਐਂਡ ਹੋਸੀਪਟੈਲਿਟੀ ਗਰੁੱਪ ਦੀ ਸੇਵਾ ਲਈ ਹੈ। ਇਹ ਹੋਟਲ ਇਕ ਸਮੇਂ ਡੋਨਾਲਡ ਟਰੰਪ ਦਾ ਸੀ। ਉਸ ਸਮੇਂ ਉਹ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਸਨ। ਗਰੁੱਪ ਦਾ ਨਿਊਯਾਰਕ 'ਚ ਇਕ ਹੋਰ ਹੋਟਲ ਡਰੀਮ ਡਾਊਨਟਾਊਨ ਹੈ। ਇਸ ਤੋਂ ਪਹਿਲਾਂ ਵੀ ਇਨ੍ਹਾਂ ਹੋਟਲਾਂ ਦੀ ਵਿਕਰੀ ਲਈ ਕੋਸ਼ਿਸ਼ ਕੀਤੀ ਗਈ ਸੀ। ਫਿਲਹਾਲ ਇਸ ਬਾਰੇ ਜੇ. ਐੱਲ. ਐੱਲ ਅਤੇ ਸਹਾਰਾ ਗਰੁੱਪ ਤੋਂ ਕੋਈ ਟਿੱਪਣੀ ਨਹੀਂ ਮਿਲ ਪਾਈ ਹੈ।
ਵਰਣਨਯੋਗ ਹੈ ਕਿ ਸਹਾਰਾ ਗਰੁੱਪ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਬਾਜ਼ਾਰ ਰੈਗੂਲੇਟਰ ਸੇਬੀ ਵਲੋਂ ਪ੍ਰਬੰਧਿਤ ਨਿਵੇਸ਼ਕ ਧੰਨ ਵਾਪਸੀ ਖਾਤੇ 'ਚ ਪੈਸਾ ਜਮ੍ਹਾ ਕਰਨ ਦੇ ਲਈ ਫੰਡ ਜੁਟਾਉਣ ਨੂੰ ਲੈ ਕੇ ਅਤੇ ਭਾਰਤ ਅਤੇ ਵਿਦੇਸ਼ਾਂ 'ਚ ਆਪਣੀਆਂ ਵੱਖ-ਵੱਖ ਸੰਪਤੀਆਂ ਵੇਚ ਰਿਹਾ ਹੈ।
